25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਰੋਪੜ ਦੇ 4 ਯੂਨਿਟਾਂ ਸਮੇਤ ਪੰਜਾਬ ਦੇ 4 ਥਰਮਲ ਪਲਾਂਟਾਂ ਦੇ 7 ਯੂਨਿਟ ਹੋਏ ਬੰਦ

ਰੋਪੜ ਦੇ 4 ਯੂਨਿਟਾਂ ਸਮੇਤ ਪੰਜਾਬ ਦੇ 4 ਥਰਮਲ ਪਲਾਂਟਾਂ ਦੇ 7 ਯੂਨਿਟ ਹੋਏ ਬੰਦ

Ad Position 21
No active advertisement
ਅਜੀਤ ਡੈਸਕ 26-11-2026

ਠੰਢ ਵਧਣ ਦੇ ਬਾਵਜੂਦ ਵੀ ਨਹੀਂ ਘਟੀ ਬਿਜਲੀ ਦੀ ਖ਼ਪਤ 

ਰਾਜਪੁਰਾ, 25 ਨਵੰਬਰ (ਜੀ.ਪੀ. ਸਿੰਘ)-ਪੰਜਾਬ ਦੇ 5 ਥਰਮਲ ਪਲਾਂਟਾਂ ਦੇ ਕੁੱਲ 15 ਯੂਨਿਟਾਂ ’ਚੋਂ 7 ਯੂਨਿਟ ਬੰਦ ਹੋ ਗਏ ਹਨ, ਜਿਨ੍ਹਾਂ ਦਾ ਕਾਰਨ ਤਕਨੀਕੀ ਨੁਕਸ ਤੇ ਜ਼ਰੂਰੀ ਮੁਰੰਮਤ ਦੱਸਿਆ ਜਾ ਰਿਹਾ ਹੈ। ਬੰਦ ਹੋਏ ਯੂਨਿਟਾਂ ’ਚ ਰੋਪੜ ਥਰਮਲ ਪਲਾਂਟ ਦੇ ਚਾਰੇ ਯੂਨਿਟ ਹਨ, ਜਿਸ ਕਾਰਨ ਬਿਜਲੀ ਉਤਪਾਦਨ 840 ਮੈਗਾਵਾਟ ਬਿਜਲੀ ਦਾ ਘੱਟ ਉਤਪਾਦਨ ਹੋ ਰਿਹਾ ਹੈ। ਇਸੇ ਤਰ੍ਹਾਂ ਗੋਇੰਦਵਾਲ ਸਾਹਿਬ (270 ਮੈਗਾਵਾਟ), ਤਲਵੰਡੀ ਸਾਬੋ (660 ਮੈਗਾਵਾਟ) ਤੇ ਰਾਜਪੁਰਾ (700 ਮੈਗਾਵਾਟ) ਥਰਮਲ ਪਲਾਂਟਾਂ ਦਾ ਇਕ-ਇਕ ਯੂਨਿਟ, ਪਹਿਲਾਂ ਤੋਂ ਹੀ ਬੰਦ ਚੱਲਿਆ ਆ ਰਿਹਾ ਹੈ। ਇਨ੍ਹਾਂ 7 ਯੂਨਿਟਾਂ ਦੇ ਬੰਦ ਹੋਣ ਕਾਰਨ ਪੰਜਾਬ ’ਚ ਲਗਭਗ 2470 ਮੈਗਾਵਾਟ ਬਿਜਲੀ ਉਤਪਾਦਨ ਪ੍ਰਭਾਵਿਤ ਹੋਇਆ ਹੈ। ਇਸੇ ਦੌਰਾਨ ਅੱਜ ਸਵੇਰੇ 10 ਵਜੇ ਦੇ ਕਰੀਬ ਪੰਜਾਬ ’ਚ ਬਿਜਲੀ ਦੀ ਮੰਗ ਲਗਭਗ 9500 ਮੈਗਾਵਾਟ ਦਰਜ ਕੀਤੀ ਗਈ, ਜੋ ਕਿ ਸਰਦੀ ਵਧਣ ਦੇ ਬਾਵਜੂਦ ਵੀ ਘੱਟ ਨਹੀਂ ਹੋ ਰਹੀ।

Ad Position 22
No active advertisement
ਪਿਛਲੀ ਖ਼ਬਰ 15 ਦਸੰਬਰ ਤੋਂ ਪਹਿਲਾਂ ਬੁਲਾਇਆ ਜਾ ਸਕਦਾ ਹੈ ਸੰਸਦ ਦਾ ਇਜਲਾਸ ਅਗਲੀ ਖ਼ਬਰ ਵੋਟਰਾਂ ਦੇ ਗਲਤ ਵੇਰਵਿਆਂ ਨੂੰ ਠੀਕ ਕਰਨ ਲਈ ਫਾਰਮ-8 ਦੀ ਵਰਤੋਂ ਕੀਤੀ ਜਾਵੇ-ਚੋਣ ਕਮਿਸ਼ਨ
Ad Position 24