25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਅਮਰੀਕਾ ਵਲੋਂ ਭਾਰਤੀ ਵਸਤਾਂ ’ਤੇ 25 ਫ਼ੀਸਦੀ ਟੈਰਿਫ ਲਗਾਉਣ ਦੀ ਤਜਵੀਜ਼

ਅਮਰੀਕਾ ਵਲੋਂ ਭਾਰਤੀ ਵਸਤਾਂ ’ਤੇ 25 ਫ਼ੀਸਦੀ ਟੈਰਿਫ ਲਗਾਉਣ ਦੀ ਤਜਵੀਜ਼

Ad Position 21
No active advertisement
ਅਜੀਤ ਡੈਸਕ 26-11-2026

ਵਾਸ਼ਿੰਗਟਨ, 25 ਨਵੰਬਰ (ਪੀ. ਟੀ. ਆਈ.)-ਅਮਰੀਕਾ ਨੇ ਭਾਰਤ ਤੋਂ ਦਰਾਮਦ ਕੀਤੀਆਂ ਜਾਣ ਵਾਲੀਆਂ ਵਸਤਾਂ ’ਤੇ 25 ਫ਼ੀਸਦੀ ਟੈਰਿਫ (ਆਯਾਤ ਡਿਊਟੀ) ਲਗਾਉਣ ਦੀ ਤਜਵੀਜ਼ ਪੇਸ਼ ਕੀਤੀ ਹੈ । ਅਮਰੀਕੀ ਵਪਾਰ ਪ੍ਰਤੀਨਿਧੀ (ਯੂ. ਐਸ. ਟੀ. ਆਰ.) ਦਫ਼ਤਰ ਦਾ ਦੋਸ਼ ਹੈ ਕਿ ਭਾਰਤ ਵਿਚ ਉਦਯੋਗਿਕ ਉਤਪਾਦਨ ਸਮਰਥਾ ਲੋੜ ਤੋਂ ਵੱਧ ਹੈ, ਜਿਸ ਕਾਰਨ ਅਮਰੀਕੀ ਕੰਪਨੀਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ । ਯੂ. ਐਸ. ਟੀ. ਆਰ. ਵਲੋਂ ਪੇਸ਼ ਕੀਤੀ ਗਈ ਤਜਵੀਜ਼ ਅਨੁਸਾਰ ਜੇਕਰ ਭਾਰਤ ਤੇ ਅਮਰੀਕਾ ਵਿਚਕਾਰ ਵਪਾਰ ਸਮਝੌਤਾ ਹੋ ਜਾਂਦਾ ਹੈ ਤਾਂ ਭਾਰਤੀ ਵਸਤਾਂ ’ਤੇ ਟੈਰਿਫ ਦੀ ਦਰ ਘਟਾ ਕੇ 17 ਫ਼ੀਸਦੀ ਹੋ ਸਕਦੀ ਹੈ । ਇਹ ਤਜਵੀਜ਼ ਅਮਰੀਕਾ ਵਲੋਂ 16 ਅਰਥਵਿਵਸਥਾਵਾਂ ਵਿਰੁੱਧ ਸ਼ੁਰੂ ਕੀਤੀ ਗਈ ਸੈਕਸ਼ਨ 301 ਦੀ ਜਾਂਚ ਦਾ ਹਿੱਸਾ ਹੈ । ਇਸ ਜਾਂਚ ਦਾ ਮੁੱਖ ਉਦੇਸ਼ ਇਹ ਪਤਾ ਲਗਾਉਣਾ ਹੈ ਕਿ ਕੀ ਸੰਬੰਧਿਤ ਦੇਸ਼ ਸਰਕਾਰੀ ਨੀਤੀਆਂ ਰਾਹੀਂ ਲੋੜ ਤੋਂ ਵੱਧ ਉਤਪਾਦਨ ਨੂੰ ਉਤਸ਼ਾਹਿਤ ਕਰ ਰਹੇ ਹਨ । ਅਮਰੀਕਾ ਦਾ ਮੰਨਣਾ ਹੈ ਕਿ ਵਾਧੂ ਉਤਪਾਦਨ ਕਾਰਨ ਕੌਮਾਂਤਰੀ ਬਾਜ਼ਾਰ ਵਿਚ ਵਸਤਾਂ ਦੀਆਂ ਕੀਮਤਾਂ ਘਟਦੀਆਂ ਹਨ ਤੇ ਅਮਰੀਕੀ ਉਦਯੋਗਾਂ ਨੂੰ ਨੁਕਸਾਨ ਹੁੰਦਾ ਹੈ । ਰਿਪੋਰਟ ਮੁਤਾਬਕ, ਇਹ ਨਵੇਂ ਟੈਰਿਫ ਜਬਰੀ ਮਜ਼ਦੂਰੀ ਨਾਲ ਸੰਬੰਧਿਤ ਜਾਂ ਕੁਝ ਖ਼ਾਸ ਖੇਤਰਾਂ ’ਤੇ ਪਹਿਲਾਂ ਤੋਂ ਲਾਗੂ ਡਿਊਟੀਆਂ ਤੋਂ ਵੱਖਰੇ ਹੋਣਗੇ । ਜ਼ਿਕਰਯੋਗ ਹੈ ਕਿ ਅਮਰੀਕੀ ਸੁਪਰੀਮ ਕੋਰਟ ਵਲੋਂ ਟਰੰਪ ਪ੍ਰਸ਼ਾਸਨ ਦੇ ਐਮਰਜੈਂਸੀ ਕਾਨੂੰਨ ਤਹਿਤ ਲਗਾਏ ਗਏ ਵਿਆਪਕ ਟੈਰਿਫ ਰੱਦ ਕੀਤੇ ਜਾਣ ਤੋਂ ਬਾਅਦ ਯੂ. ਐਸ. ਟੀ. ਆਰ. ਨੇ ਇਹ ਜਾਂਚ ਸ਼ੁਰੂ ਕੀਤੀ ਸੀ । ਇਸ ਤਹਿਤ ਜਬਰੀ ਮਜ਼ਦੂਰੀ ਤੇ ਵਾਧੂ ਉਦਯੋਗਿਕ ਉਤਪਾਦਨ ਨਾਲ ਜੁੜੇ ਵਪਾਰਕ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ।

Ad Position 22
No active advertisement
ਪਿਛਲੀ ਖ਼ਬਰ ਦਿੱਲੀ ਹਾਈ ਕੋਰਟ ਵਲੋਂ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਦੀ ਮੰਗ ਵਾਲੀ ਪਟੀਸ਼ਨ ’ਤੇ ਦਖ਼ਲ ਦੇਣ ਤੋਂ ਇਨਕਾਰ ਅਗਲੀ ਖ਼ਬਰ 15 ਦਸੰਬਰ ਤੋਂ ਪਹਿਲਾਂ ਬੁਲਾਇਆ ਜਾ ਸਕਦਾ ਹੈ ਸੰਸਦ ਦਾ ਇਜਲਾਸ
Ad Position 24