ਨੌਸ਼ਹਿਰਾ ਪੱਤਣ, 2 ਜਨਵਰੀ (ਗੁਰਜੀਤ ਸਿੰਘ ਭੰਮਰਾ)-ਕੁੱਝ ਸਮਾਂ ਪਹਿਲਾ ਸੰਪੰਨ ਹੋਈਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿਚ ਵਿਧਾਨ ਸਭਾ ਹਲਕਾ ਮੁਕੇਰੀਆਂ ਅੰਦਰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵਲੋਂ ਜਿੱਥੇ ਵੱਡੀਆਂ ਜਿੱਤਾਂ ਦਰਜ ਕੀਤੀਆਂ ਗਈਆਂ ਉੱਥੇ ਹੀ ਸੂਬਾ ਸਰਕਾਰ ਦੇ ਦਬਾਅ ਦੇ ਬਾਵਜੂਦ ਜਿਸ ਦਲੇਰੀ ਨਾਲ ਚੋਣ ਲੜੀ ਗਈ ਹੈ ਉਸ ਤੋਂ ਸਪਸ਼ਟ ਹੁੰਦਾ ਹੈ ਕਿ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੇ ਹੌਸਲੇ ਬੁਲੰਦ ਹਨ | ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਮੁਕੇਰੀਆਂ ਦੇ ਸੀਨੀਅਰ ਕਾਂਗਰਸੀ ਆਗੂ ਸਰਬਜੋਤ ਸਿੰਘ ਸਾਬੀ, ਤਰਸੇਮ ਸਿੰਘ ਮਿਨਹਾਸ, ਜਸਵੰਤ ਸਿੰਘ ਰੰਧਾਵਾ, ਮੰਗਲੇਸ਼ ਕੁਮਾਰ ਜੱਜ ਵੱਲੋਂ ਚੋਣ ਜਿੱਤਣ ਵਾਲੇ ਆਗੂਆਂ ਦੇ ਸਨਮਾਨ ਵਿਚ ਰੱਖੇ ਗਏ ਸਮਾਰੋਹ ਦੌਰਾਨ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੇਅੰਤ ਸਿੰਘ ਰੰਧਾਵਾ, ਬਲਾਕ ਸੰਮਤੀ ਮੈਂਬਰ ਸੁਨੀਤਾ ਰਾਣੀ, ਬਲਾਕ ਸੰਮਤੀ ਮੈਂਬਰ ਸ਼ਸ਼ੀ ਬਾਲਾ, ਬਲਾਕ ਸੰਮਤੀ ਮੈਂਬਰ ਸਤਬੀਰ ਸਿੰਘ, ਬਲਾਕ ਸੰਮਤੀ ਮੈਂਬਰ ਵਿਕਰਮ ਸਿੰਘ ਸਾਬਾ, ਸਾਬਕਾ ਬਲਾਕ ਸੰਮਤੀ ਮੈਂਬਰ ਪ੍ਰੇਮ ਚੰਦ ਕਤਰਾਲਾ ਸਮੇਤ ਬਲਾਕ ਸੰਮਤੀ ਚੋਣ ਲੜਨ ਵਾਲੇ ਪ੍ਰੀਤੀ ਸ਼ਰਮਾ ਭੰਗਾਲਾ, ਕਰਨੈਲ ਸਿੰਘ ਕਾਲੇ ਬਾਗ, ਸੁਰਿੰਦਰ ਸਿੰਘ ਅਟੱਲਗੜ੍ਹ, ਸੁਭਾਸ਼ ਜੰਡਵਾਲ, ਥੋੜੂ ਰਾਮ ਖਿੱਚੀਆਂ, ਪਿ੍ੰਸ ਗਾਲੜੀਆਂ, ਸੀਮਾ ਰਾਣੀ ਚੰਗੜਵਾਂ, ਕੁਲਦੀਪ ਦੀਪਾ ਸਰਿਆਣਾ, ਰਾਜਵਿੰਦਰ ਕੌਰ ਨੌਸ਼ਹਿਰਾ ਪੱਤਣ ਦਾ ਸਨਮਾਨ ਕੀਤਾ ਗਿਆ | ਸਰਬਜੋਤ ਸਾਬੀ ਤੇ ਤਰਸੇਮ ਮਿਨਹਾਸ ਨੇ ਅੱਗੇ ਕਿਹਾ ਕਿ ਕਾਂਗਰਸ ਹੀ ਪੰਜਾਬ ਦੇ ਹਾਲਾਤਾਂ ਨੂੰ ਸੁਧਾਰਨ ਦੀ ਹਿੰਮਤ ਅਤੇ ਜਜ਼ਬਾ ਰੱਖਦੀ ਹੈ, ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਚੋਣ ਦੌਰਾਨ ਸੂਬੇ ਦੀ ਆਪ ਸਰਕਾਰ ਵਲੋਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਗਈ ਲੇਕਿਨ ਇਸ ਸਭ ਦੇ ਬਾਵਜੂਦ ਕਾਂਗਰਸੀ ਆਗੂ ਅਤੇ ਵਰਕਰ ਡਟੇ ਰਹੇ, ਜਿਸ ਤੋਂ ਸਾਫ਼ ਹੈ ਕਿ ਆਉਣ ਵਾਲੀ ਵਿਧਾਨ ਸਭਾ ਚੋਣ ਦੌਰਾਨ ਕਾਂਗਰਸ ਵੱਡੀ ਜਿੱਤ ਨਾਲ ਸਰਕਾਰ ਬਣਾਉਣ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਸਰਕਾਰੀ ਅਦਾਰਿਆਂ-ਏਜੰਸੀਆਂ ਨੂੰ ਰਾਜਨੀਤਿਕ ਵਿਰੋਧੀਆਂ ਖ਼ਿਲਾਫ਼ ਵਰਤ ਰਹੀ ਹੈ ਉਸੇ ਤਰਜ਼ ਉੱਪਰ ਸੂਬੇ ਦੀ ਮੌਜੂਦਾ 'ਆਪ' ਸਰਕਾਰ ਨੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ 2027 ਵਿਚ ਪੰਜਾਬ ਦੇ ਲੋਕ ਇਸ ਸਰਕਾਰ ਦੀਆਂ ਵਧੀਕੀਆਂ ਦਾ ਜਵਾਬ ਕਾਂਗਰਸ ਨੂੰ ਵੋਟ ਪਾ ਕੇ ਦੇਣਗੇ | ਇਸ ਮੌਕੇ ਤਰਸੇਮ ਸਿੰਘ ਮਿਨਹਾਸ, ਜਸਵੰਤ ਸਿੰਘ ਰੰਧਾਵਾ, ਮੰਗਲੇਸ਼ ਕੁਮਾਰ ਜੱਜ, ਅਸ਼ਵਨੀ ਕੁਮਾਰ, ਰਣਜੋਧ ਕੁੱਕੂ ਐਮ.ਸੀ., ਸ਼ੇਰ ਸਿੰਘ ਸ਼ੇਰਾ ਐਮ.ਸੀ., ਰਜੇਸ਼ ਰੱਤੂ, ਅਨਿਲ ਠਾਕੁਰ, ਕੁਲਭੂਸ਼ਣ ਸੋਹਲ, ਕਮਲ ਖੋਸਲਾ, ਸੇਵਾ ਦਲ ਤੋਂ ਸੁਸ਼ੀਲ ਕੁਮਾਰ, ਅਮਨ ਕੁਮਾਰ, ਬਲਦੇਵ ਸਿੰਘ ਕੌਲਪੁਰ, ਮਨਜੀਤ ਸਿੰਘ ਕੌਲਪੁਰ, ਸੁਰਿੰਦਰ ਗੁਪਤਾ, ਮਨਜਿੰਦਰ ਸਿੰਘ ਸਰਪੰਚ ਮਹਿਤਾਬਪੁਰ, ਸਤਨਾਮ ਸਿੰਘ ਕੋਹਲੀ, ਮੱਖਣ ਸਿੰਘ ਐਮ.ਸੀ., ਮਨਮੋਹਨ ਸ਼ਰਮਾ ਨਸ਼ਹਿਰਾ ਪੱਤਣ ਆਦਿ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਸਾਹਿਬਾਨ ਹਾਜ਼ਰ ਸਨ |