12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਅੰਮਿ੍ਤਸਰ ਮੁੱਖ ਡਾਕਘਰ 'ਚ ਭਾਸ਼ਾ ਵਿਵਾਦ ਦਾ ਮਾਮਲਾ ਆਇਆ ਸਾਹਮਣੇ

Ad Position 21
No active advertisement
ਅਜੀਤ ਡੈਸਕ 03-01-2026
ਅੰਮਿ੍ਤਸਰ, 2 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਦੇਸ਼ 'ਚ ਚੱਲ ਰਿਹਾ ਭਾਸ਼ਾ ਵਿਵਾਦ ਹੁਣ ਮਰਾਠੀ ਤੋਂ ਪਰ੍ਹੇ ਪੰਜਾਬੀ ਤੱਕ ਫੈਲ ਗਿਆ ਹੈ | ਅੰਮਿ੍ਤਸਰ ਦੇ ਮੁੱਖ ਡਾਕਘਰ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨਾਲ ਭਾਸ਼ਾ ਦੀ ਵਰਤੋਂ 'ਤੇ ਸਵਾਲ ਖੜ੍ਹੇ ਹੋ ਰਹੇ ਹਨ | ਜਾਣਕਾਰੀ ਮੁਤਾਬਕ ਵਾਇਰਲ ਵੀਡੀਓ 'ਚ ਬੀਤੇ ਦਿਨੀਂ ਇਕ ਆਦਮੀ ਅੰਮਿ੍ਤਸਰ ਦੇ ਮੁੱਖ ਡਾਕਘਰ 'ਚ ਜਦ ਡਾਕ ਦੀ ਬੁਕਿੰਗ ਲਈ ਪਹੁੰਚਿਆ ਤਾਂ ਪੱਤਰ 'ਤੇ ਪਤਾ ਪੰਜਾਬੀ 'ਚ ਲਿਖੇ ਹੋਣ ਕਾਰਨ ਡਾਕਘਰ ਦੇ ਕਰਮਚਾਰੀ ਨੇ ਉਸ ਨੂੰ ਪੜ੍ਹਨ 'ਚ ਅਸਮਰੱਥਾ ਜਤਾਈ ਅਤੇ ਵਿਅਕਤੀ ਨੂੰ ਖੁਦ ਪਤਾ ਪੜ੍ਹਨ ਲਈ ਕਿਹਾ, ਜਿਸ ਤੋਂ ਨਾਰਾਜ਼ ਹੋ ਕੇ ਉਕਤ ਵਿਅਕਤੀ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ | ਉਸਨੇ ਸਵਾਲ ਕੀਤਾ ਕਿ ਪੰਜਾਬ ਦੇ ਇਕ ਕੇਂਦਰੀ ਦਫ਼ਤਰ 'ਚ ਇਕ ਕਰਮਚਾਰੀ ਪੰਜਾਬੀ ਕਿਉਂ ਨਹੀਂ ਜਾਣਦਾ | ਉਸਨੇ ਦੋਸ਼ ਲਗਾਇਆ ਕਿ ਅੰਮਿ੍ਤਸਰ ਦੇ ਮੁੱਖ ਡਾਕਘਰ 'ਚ ਪੰਜਾਬੀ 'ਚ ਕੋਈ ਜਾਣਕਾਰੀ ਬੋਰਡ ਜਾਂ ਸਾਈਨ ਬੋਰਡ ਨਹੀਂ ਹਨ | ਉਸਦਾ ਤਰਕ ਸੀ ਕਿ ਜਦੋਂ ਸੂਬੇ 'ਚ ਪੰਜਾਬੀ ਦੀ ਵਰਤੋਂ ਲਾਜ਼ਮੀ ਮੰਨੀ ਜਾਂਦੀ ਹੈ ਤਾਂ ਕੇਂਦਰ ਸਰਕਾਰ ਦੇ ਦਫ਼ਤਰਾਂ 'ਚ ਇਸਦੀ ਪਾਲਣਾ ਕਿਉਂ ਨਹੀਂ ਕੀਤੀ ਜਾ ਰਹੀ? ਜਿਸ ਤੋਂ ਬਾਅਦ ਇਹ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ | ਵਾਇਰਲ ਵੀਡਿਓ 'ਚ ਮੌਜੂਦ ਡਾਕ ਕਰਮੀ ਵਿਸ਼ਾਲ ਸਿੰਘ ਨੇ ਦੱਸਿਆ ਕਿ ਉਹ ਦਿੱਲੀ ਦਾ ਵਸਨੀਕ ਹੈ ਅਤੇ ਉਸ ਨੂੰ ਪੰਜਾਬੀ ਨਹੀਂ ਆਉਂਦੀ | ਉਸਨੇ ਕਿਹਾ ਕਿ ਡਾਕਘਰ ਕੇਂਦਰ ਸਰਕਾਰ ਦੇ ਅਧੀਨ ਹੈ, ਜਿਸ 'ਚ ਸਿਰਫ਼ ਹਿੰਦੀ ਅਤੇ ਇੰਗਲਿਸ਼ ਹੀ ਲਾਜ਼ਮੀ ਭਾਸ਼ਾ ਹੈ | ਦੂਜੇ ਪਾਸੇ ਡਾਕ ਸੁਪਰਵਾਈਜ਼ਰ ਗੁਰਸ਼ਰਨਜੀਤ ਸਿੰਘ ਨੇ ਕਿਹਾ ਕਿ ਡਾਕ ਘਰਾਂ 'ਚ ਵੀਡਿਓਗ੍ਰਾਫੀ ਕਰਨ ਦੀ ਮਨਾਹੀ ਹੈ ਲੇਕਿਨ ਇਸਦੇ ਬਾਵਜੂਦ ਵਿਅਕਤੀ ਨੇ ਵੀਡਿਓ ਬਣਾ ਕੇ ਵਾਇਰਲ ਕੀਤੀ | ਉਨ੍ਹਾਂ ਕਿਹਾ ਕਿ ਸੰਬੰਧਿਤ ਵਿਅਕਤੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਸੱਤਾਧਾਰੀਆਂ ਦੇ ਦਬਾਅ ਦੇ ਬਾਵਜੂਦ ਕਾਂਗਰਸੀ ਉਮੀਦਵਾਰਾਂ ਨੇ ਵੱਡੀਆਂ ਜਿੱਤਾਂ ਦਰਜ ਕੀਤੀਆਂ-ਸਰਬਜੋਤ ਸਾਬੀ, ਤਰਸੇਮ ਮਿਨਹਾ... ਅਗਲੀ ਖ਼ਬਰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਚ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਮੁਕੰਮਲ
Ad Position 24