13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਹਾਜੀਪੁਰ ਪੰਚਾਇਤ ਵਲੋਂ 6 ਮਹੀਨੇ ਪਹਿਲਾਂ ਪੁੱਟੀਆਂ ਇੰਟਰਲਾਕ ਟਾਈਲਾਂ ਤਾਂ ਲਗਾਈਆਂ ਨਹੀਂ ਅਗਲੀਆਂ ਟਾਈਲਾਂ ਪੁੱਟਣ ਦੀ ਤਿਆਰੀ 'ਚ

Ad Position 21
No active advertisement
ਅਜੀਤ ਡੈਸਕ 03-01-2026
ਹਾਜੀਪੁਰ, 2 ਜਨਵਰੀ (ਪੁਨੀਤ ਭਾਰਦਵਾਜ)-ਹਾਜੀਪੁਰ ਪੰਚਾਇਤ ਵਲੋਂ ਹਾਜੀਪੁਰ ਮੁਕੇਰੀਆਂ ਰੋਡ 'ਤੇ ਪੀਣ ਵਾਲੇ ਪਾਣੀ ਦੀ ਪਾਈ ਲਗਭਗ 6 ਮਹੀਨੇ ਪਹਿਲਾਂ ਪੀ.ਡਬਲਯੂ.ਡੀ ਵਿਭਾਗ ਵਲੋਂ ਇੰਟਰਲਾਕ ਟਾਈਲ ਜੋ ਸੜਕ ਦੇ ਕਿਨਾਰੇ 'ਤੇ ਲਗਾਈ ਸੀ, ਉਨ੍ਹਾਂ ਨੂੰ ਪੁੱਟ ਕੇ ਪਾਣੀ ਦੀ ਪਾਈਪ ਲਾਈਨ ਪਾਈ ਗਈ ਸੀ | ਹਾਜੀਪੁਰ ਪੰਚਾਇਤ ਵਲੋਂ 6 ਮਹੀਨੇ ਬੀਤ ਜਾਣ ਦੇ ਬਾਵਜੂਦ ਉਹ ਪੁੱਟੀਆਂ ਗਈਆਂ ਇੰਟਰਲਾਕ ਦੀਆਂ ਟਾਈਲਾਂ ਨੂੰ ਪੂਰੀ ਤਰ੍ਹਾਂ ਨਾਲ ਨਹੀਂ ਲਗਾਇਆ ਗਿਆ ਅਤੇ ਹੁਣ ਹਾਜੀਪੁਰ ਪੰਚਾਇਤ ਅਗਲੀਆਂ ਇੰਟਰਲਾਕ ਦੀਆਂ ਟਾਈਲਾਂ ਨੂੰ ਪੁੱਟਣ ਦੀ ਤਿਆਰੀ ਵਿਚ ਹੈ | ਇੱਥੇ ਇਹ ਵੀ ਦੱਸਣਾ ਜ਼ਰੂਰੀ ਬਣ ਜਾਂਦਾ ਹੈ ਕਿ ਪੁੱਟੀਆਂ ਗਈਆਂ ਇੰਟਰਲਾਕ ਟਾਈਲਾਂ ਦੀ ਜਾਣਕਾਰੀ ਪੀ.ਡਬਲਯੂ.ਡੀ ਵਿਭਾਗ ਨੂੰ ਵੀ ਹੈ, ਪਰ ਵਿਭਾਗ ਸਭ ਕੁੱਝ ਜਾਣਦੇ ਹੋਏ ਵੀ ਇਸ ਨੂੰ ਲੈ ਕੇ ਗੰਭੀਰ ਨਹੀਂ ਦਿੱਖ ਰਿਹਾ | ਲੋਕਾਂ ਦਾ ਕਹਿਣਾ ਹੈ ਕਿ 6 ਮਹੀਨੇ ਬੀਤ ਜਾਣ ਦੇ ਬਾਵਜੂਦ ਨਾ ਤਾਂ ਹਾਜੀਪੁਰ ਪੰਚਾਇਤ ਵਲੋਂ ਇਨ੍ਹਾਂ ਪੁੱਟੀਆਂ ਗਈਆਂ ਇੰਟਰਲਾਕ ਟਾਈਲਾਂ ਨੂੰ ਪੂਰੀ ਤਰ੍ਹਾਂ ਨਹੀਂ ਲਗਾਇਆ ਗਿਆ ਹੈ ਅਤੇ ਨਾ ਹੀ ਵਿਭਾਗ ਇਸ ਨੂੰ ਲੈ ਕੇ ਕੋਈ ਕਾਰਵਾਈ ਕਰ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਪੈਸਾ ਬਿਨਾਂ ਮਤਲਬ ਬਰਬਾਦ ਕੀਤਾ ਜਾ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਸੜਕ ਦੇ ਕਿਨਾਰੇ 'ਤੇ ਲੱਗੀਆਂ ਇੰਟਰਲਾਕ ਦੀਆਂ ਟਾਈਲਾਂ ਦੇ ਕਾਰਨ ਪੈਦਲ ਚੱਲਣ ਵਾਲਿਆਂ ਨੂੰ ਸੁਵਿਧਾ ਹੁੰਦੀ ਸੀ, ਪਰ ਹੁਣ ਹਾਲਾਤ ਇਹੋ ਜਿਹੇ ਬਣ ਗਏ ਹਨ ਕਿ ਇੱਥੇ ਚੱਲਣਾ ਵੀ ਮੁਸ਼ਕਿਲ ਹੋ ਗਿਆ ਹੈ | ਇਸ ਸੰਬੰਧ ਵਿਚ ਜਦੋਂ ਬੀ.ਡੀ.ਪੀ.ਓ. ਦਫ਼ਤਰ 'ਚ ਤਾਇਨਾਤ ਜੇ. ਈ. ਜਤਿੰਦਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਜੋ ਇੰਟਰਲਾਕ ਟਾਈਲਾਂ ਪੁੱਟੀਆਂ ਗਈਆਂ ਸਨ, ਉਨ੍ਹਾਂ ਨੂੰ ਲਗਾ ਦਿੱਤਾ ਗਿਆ ਹੈ, ਜੇਕਰ ਨਹੀਂ ਲਗਾਈਆਂ ਗਈਆਂ ਹਨ ਤਾਂ ਹਾਜੀਪੁਰ ਪੰਚਾਇਤ ਨੂੰ ਕਹਿ ਕੇ ਲਗਵਾ ਦਿੰਦੇ ਹਾਂ | ਇਸ ਸਬੰਧ ਵਿਚ ਜਦੋਂ ਪੀ.ਡਬਲਯੂ.ਡੀ ਵਿਭਾਗ ਦੇ ਐੱਸ.ਡੀ.ਓ. ਦਵਿੰਦਰ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮੈਨੂੰ ਤਾਂ ਜਾਣਕਾਰੀ ਦਿੱਤੀ ਗਈ ਸੀ ਕਿ ਇੰਟਰਲਾਕ ਟਾਈਲਾਂ ਲਗਾ ਦਿੱਤੀਆਂ ਗਈਆਂ ਹਨ | ਉਨ੍ਹਾਂ ਨੇ ਕਿਹਾ
Ad Position 22
No active advertisement
ਪਿਛਲੀ ਖ਼ਬਰ ਮਾਹਿਲਪੁਰ 'ਚ ਚੋਰਾਂ ਦੇ ਹੌਸਲੇ ਬੁਲੰਦ ਅਗਲੀ ਖ਼ਬਰ ਵਿਧਾਇਕ ਜਿੰਪਾ ਵਲੋਂ ਬਸੀ ਗ਼ੁਲਾਮ ਹੁਸੈਨ 'ਚ ਟਿਊਬਵੈੱਲ ਲਗਾਉਣ ਦੇ ਕੰਮ ਦੀ ਸ਼ੁਰੂਆਤ
Ad Position 24