ਮਾਹਿਲਪੁਰ, 2 ਜਨਵਰੀ (ਰਜਿੰਦਰ ਸਿੰਘ)-ਬੀਤੇ ਮਾਹਿਲਪੁਰ-ਗੜ੍ਹਸ਼ੰਕਰ ਰੋਡ 'ਤੇ ਮਾਰੂਤੀ ਏਜੰਸੀ ਕੋਲ ਵਾਪਰੇ ਸੜਕ ਹਾਦਸੇ 'ਚ ਨੁਕਸਾਨੀ ਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਚਾਰੇ ਟਾਇਰ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਬੀਤੇ ਦਿਨੀਂ ਉਕਤ ਸਥਾਨ 'ਤੇ ਸੋਲ੍ਹਾਂ ਸਾਲ ਆਰਮੀ 'ਚੋਂ ਸਰਵਿਸ ਕਰਕੇ ਰਿਟਾਇਰ ਹੋ ਕੇ ਆਪਣੀ ਕਾਰ (ਪੀ ਬੀ.32 ਡਬਲਯੂ-9397) 'ਚ ਆ ਰਹੇ ਗੁਰਦੇਵ ਸਿੰਘ ਵਾਸੀ ਧੋਲਾ (ਬਲਾਚੌਰ) ਤੇ ਉਸ ਦਾ ਲੜਕਾ ਗੁਰਜੀਤ ਸਿੰਘ ਦੀ ਸਕਾਰਪਿਓ ਗੱਡੀ ਨਾਲ ਟੱਕਰ ਹੋਣ ਨਾਲ ਉਹ ਪਿਓ-ਪੁੱਤ ਜ਼ਖਮੀ ਹੋ ਗਏ ਤੇ ਉਨ੍ਹਾਂ ਦੀ ਕਾਰ ਨੁਕਸਾਨੀ ਗਈ ਸੀ ਜਿਸ ਨੂੰ ਚੋਰਾਂ ਵਲੋਂ ਨਿਸ਼ਾਨਾ ਬਣਾਉਂਦੇ ਹੋਏ ਉਸ ਕਾਰ ਦੇ ਚਾਰੇ ਟਾਇਰ ਚੋਰੀ ਕਰ ਕੇ ਲੈ ਗਏ ਜਿਸ ਦੀ ਇਲਾਕੇ 'ਚ ਕਾਫੀ ਚਰਚਾ ਹੈ | ਇਹ ਕਾਰ ਹਾਦਸਾਗ੍ਰਸਤ ਕਾਰ ਮਾਰੂਤੀ-ਸਾਜ਼ੂਕੀ ਏਜੰਸੀ ਦੇ ਮੁੱਖ ਗੇਟ ਦੇ ਮੋਹਰੇ ਖੜੀ ਹੋਣ ਦੇ ਬਾਵਜੂਦ ਵੀ ਇਸ ਦੇ ਟਾਇਰ ਚੋਰੀ ਹੋ ਗਏ | ਕਿਉਂਕਿ ਮਾਰੂਤੀ-ਸਾਜ਼ੂਕੀ ਏਜੰਸੀ ਦੇ ਸਕਿਉਰਿਟੀ ਗਾਰਡ ਅਕਸਰ 24 ਘੰਟੇ ਡਿਊਟੀ ਕਰਦੇ ਹਨ ਤੇ ਪੁਲਿਸ ਵਾਲੇ ਤਾਂ ਵੈਸੇ ਵੀ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ |