13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਕਾਰ ਸਵਾਰ ਔਰਤਾਂ ਨੇ ਬਜ਼ੁਰਗ ਮਾਤਾ ਦੀਆਂ ਵਾਲੀਆਂ ਲਾਹੀਆਂ

Ad Position 21
No active advertisement
ਅਜੀਤ ਡੈਸਕ 03-01-2026
ਮਾਹਿਲਪੁਰ, 2 ਜਨਵਰੀ (ਰਜਿੰਦਰ ਸਿੰਘ)-ਅੱਜ ਮਾਹਿਲਪੁਰ ਦੇ ਬਾਹਰਵਾਰ ਜੇਜੋਂ ਰੋਡ 'ਤੇ ਖੜ੍ਹੀ ਬਜ਼ੁਰਗ ਮਾਤਾ ਨੂੰ ਅਣਪਛਾਤੇ ਇਕ ਕਾਰ ਸਵਾਰ ਦੋ ਔਰਤਾਂ ਸਮੇਤ ਤਿੰਨ ਲੁਟੇਰੇ ਕਾਰ 'ਚ ਬਿਠਾ ਕੇ ਉਸ ਨੂੰ ਬੇਹੋਸ਼ ਕਰਕੇ ਡੇਢ ਤੋਲੇ ਸੋਨੇ ਦੀਆਂ ਵਾਲੀਆਂ ਲੈ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਊਸ਼ਾ ਰਾਣੀ ਪਤਨੀ ਮਦਨ ਲਾਲ ਵਾਸੀ ਮਹਿੰਮਦੋਵਾਲ ਤੇ ਉਸ ਦੇ ਲੜਕੇ ਸੰਦੀਪ ਕੁਮਾਰ ਦੱਸਿਆ ਕਿ ਮਾਤਾ ਆਪਣੇ ਪਿੰਡ ਨੂੰ ਜਾਣ ਲਈ ਮਾਹਿਲਪੁਰ ਵਿਖੇ ਜੇਜੋਂ ਤੋਂ ਟੈਂਪੂ ਲੈਣ ਲਈ ਖੜ੍ਹੀ ਸੀ ਤਾਂ ਇਕ ਵੈਗਨਰ ਕਾਰ ਜਿਸ 'ਚ 2 ਔਰਤਾਂ ਤੇ ਇੱਕ ਨੌਜਵਾਨ ਸਵਾਰ ਸੀ ਜੋ ਉਸ ਨੂੰ ਕਹਿਣ ਲੱਗੇ ਅਸੀਂ ਤੈਨੂੰ ਪਿੰਡ ਛੱਡ ਦਿੰਦੇ ਹਾਂ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਉਸ ਨੂੰ ਭਰੋਸੇ 'ਚ ਲੈ ਕੇ ਕਾਰ 'ਚ ਬਿਠਾ ਲਿਆ | ਮਾਤਾ ਨੇ ਦੱਸਿਆ ਕਿ ਉਨ੍ਹਾਂ ਮੈਨੂੰ ਕਿਸੇ ਤਰ੍ਹਾਂ ਬੇਹੋਸ਼ ਕਰਕੇ ਮੇਰੇ ਕੰਨਾਂ 'ਚੋਂ ਸੋਨੇ ਦੀਆਂ ਕਰੀਬ ਡੇਢ ਤੋਲੇ ਦੀਆਂ ਵਾਲੀਆਂ ਲਾਹ ਲਈਆਂ ਤੇ ਮੈਨੂੰ ਪਿੰਡ ਚੰਦੇਲੀ ਕੋਲ ਧੱਕਾ ਮਾਰ ਕੇ ਕਾਰ 'ਚੋਂ ਬਾਹਰ ਕੱਢ ਦਿੱਤਾ | ਉਨ੍ਹਾਂ ਦੱਸਿਆ ਕਿ ਜਦੋਂ ਥੋੜੀ ਹੋਸ਼ ਆਈ ਤਾਂ ਵੇਖਿਆਂ ਕਿ ਮੇਰੇ ਕੰਨਾਂ 'ਚੋਂ ਵਾਲੀਆਂ ਨਹੀਂ ਸੀ | ਇਸ ਸਬੰਧੀ ਥਾਣਾ ਮਾਹਿਲਪੁਰ ਨੂੰ ਸੂਚਿਤ ਕਰ ਦਿੱਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਬਜ਼ੁਰਗ ਦੀ ਮੌਤ ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ ਕਰਵਾਏ
Ad Position 24