13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਬਜ਼ੁਰਗ ਦੀ ਮੌਤ

Ad Position 21
No active advertisement
ਅਜੀਤ ਡੈਸਕ 03-01-2026
ਭੰਗਾਲਾ, 2 ਜਨਵਰੀ (ਬਲਵਿੰਦਰਜੀਤ ਸਿੰਘ ਸੈਣੀ)-ਜਲੰਧਰ-ਪਠਾਨਕੋਟ ਰੇਲਵੇ ਟਰੈਕ 'ਤੇ ਭੰਗਾਲਾ-ਮਿਰਥਲ ਫਾਟਕ ਨੰਬਰ 121 ਗੁਰਦਾਸਪੁਰ ਜੰਕਸ਼ਨ 'ਤੇ ਬੇਗਮਪੁਰਾ ਐਕਸਪੈੱ੍ਰਸ ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਇਕ 60 ਸਾਲਾ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ | ਇਸ ਸੰਬੰਧੀ ਭੰਗਾਲਾ ਰੇਲਵੇ ਸਟੇਸ਼ਨ ਦੇ ਇੰਚਾਰਜ ਏ.ਐੱਸ.ਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਵੀਰਵਾਰ ਦੇਰ ਸ਼ਾਮ ਨੂੰ ਜਲੰਧਰ-ਪਠਾਨਕੋਟ ਰੇਲਵੇ ਟਰੈਕ 'ਤੇ ਭੰਗਾਲਾ-ਮਿਰਥਲ ਫਾਟਕ ਨੰਬਰ 121 ਗੁਰਦਾਸਪੁਰ ਜੰਕਸ਼ਨ 'ਤੇ ਬੇਗਮਪੁਰਾ ਐਕਸਪੈੱ੍ਰਸ ਰੇਲਗੱਡੀ ਦੀ ਲਪੇਟ 'ਚ ਆਉਣ ਨਾਲ ਇੱਕ 60 ਸਾਲਾ ਵਿਅਕਤੀ ਦੀ ਮੌਤ ਹੋ ਗਈ | ਲਾਸ਼ ਨੂੰ ਪਛਾਣ ਲਈ 72 ਘੰਟਿਆਂ ਲਈ ਮੁਕੇਰੀਆਂ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਰੱਖਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਮਿ੍ਤਕ ਮੋਨਾ ਸੀ ਅਤੇ ਉਸ ਕੋਲ ਕੋਈ ਪਛਾਣ ਪੱਤਰ ਨਹੀਂ ਸੀ ਅਤੇ ਮਿ੍ਤਕ ਦੀ ਇਕ ਲੱਤ ਕੱਟੀ ਹੋਈ ਸੀ ਅਤੇ ਉਸ ਨੇ ਪਲਾਸਟਿਕ ਦੀ ਲਤ ਲਗਾਈ ਹੋਈ ਸੀ ਅਤੇ ਉਸ ਨੇ ਹੱਥ 'ਚ ਇੱਕ ਸੋਟੀ ਫੜੀ ਹੋਈ ਸੀ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੀ ਸਰਕਾਰ ਹੇਠ ਦੇਸ਼ ਵਿਕਾਸ ਦੀਆਂ ਲੀਹਾਂ 'ਤੇ ਚੱਲ ਰਿਹਾ-ਸੁਸ਼ੀਲ ਪਿੰਕੀ ਅਗਲੀ ਖ਼ਬਰ ਕਾਰ ਸਵਾਰ ਔਰਤਾਂ ਨੇ ਬਜ਼ੁਰਗ ਮਾਤਾ ਦੀਆਂ ਵਾਲੀਆਂ ਲਾਹੀਆਂ
Ad Position 24