ਦਸੂਹਾ, 2 ਜਨਵਰੀ (ਭੁੱਲਰ)-ਪੰਜਾਬ ਭਾਜਪਾ ਦੇ ਸੀਨੀਅਰ ਆਗੂ ਸੁਸ਼ੀਲ ਕੁਮਾਰ ਪਿੰਕੀ ਨੇ ਕਿਹਾ ਕਿ ਜਦੋਂ ਦੀ ਦੇਸ਼ ਦੇ ਅੰਦਰ ਭਾਜਪਾ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਦੇਸ਼ ਵਿਕਾਸ ਦੀਆਂ ਲੀਹਾਂ 'ਤੇ ਚੱਲ ਰਿਹਾ | ਉਨ੍ਹਾਂ ਕਿਹਾ ਅਟਲ ਬਿਹਾਰੀ ਵਾਜਪਾਈ ਜਦੋਂ ਪਹਿਲੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਉਨ੍ਹਾਂ ਨੇ ਵਿਕਸਿਤ ਭਾਰਤ ਨੂੰ ਅੱਗੇ ਲਿਜਾਉਣ ਲਈ ਜੋ ਕੰਮ ਕੀਤੇ ਅੱਜ ਵੀ ਦੇਸ਼ ਦੇ ਲੋਕ ਉਨ੍ਹਾਂ ਨੂੰ ਜਾਣਦੇ ਹਨ | ਇਸ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਜਦੋਂ ਵੀ ਚਾਰਜ ਸੰਭਾਲਿਆ ਤਾਂ ਦੇਸ਼ ਨੂੰ ਹੋਰ ਅੱਗੇ ਲਿਜਾਉਣ ਲਈ ਜੋ ਕੰਮ ਕੀਤੇ ਉਸ ਨਾਲ ਉਨ੍ਹਾਂ ਦਾ ਗੌਰਵ ਹੋਰ ਵਧਿਆ ਅਤੇ ਭਾਰਤ ਇੱਕ ਵਿਕਾਸ ਸੀਲ ਦੇਸ਼ ਵਜੋਂ ਜਾਣਿਆ ਜਾਣ ਲੱਗਾ | ਉਨ੍ਹਾਂ ਕਿਹਾ ਭਾਜਪਾ ਆਉਣ ਵਾਲੀਆਂ ਪਾਰਲੀਮੈਂਟ ਚੋਣਾਂ ਵਿਚ ਵੀ ਆਪਣਾ ਦਬਦਬਾ ਕਾਇਮ ਰੱਖੇਗੀ |