ਹੁਸ਼ਿਆਰਪੁਰ, 2 ਜਨਵਰੀ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਪੈੱ੍ਰਸ ਦੀ ਆਜ਼ਾਦੀ ਦੀ ਲੋਕਤੰਤਰ ਦੀ ਅਸਲੀ ਪਹਿਚਾਣ ਹੈ ਅਤੇ ਸੂਚਨਾ ਦਾ ਅਧਿਕਾਰ ਇਕ ਮੂਲ ਸੰਵਿਧਾਨਕ ਅਧਿਕਾਰ ਹੈ | ਆਰ.ਟੀ.ਆਈ ਐਕਟੀਵਿਸਟਾਂ ਅਤੇ ਪੱਤਰਕਾਰਾਂ ਦੀ ਆਵਾਜ਼ ਨੂੰ ਦਿਵਾਉਣ ਲਈ ਗ਼ਲਤ ਤਰੀਕੇ ਨਾਲ ਦਰਜ ਕੀਤੇ ਪਰਚੇ ਦੀ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਸੰਵਿਧਾਨਕ ਮਰਿਆਦਾ ਦੇ ਤਹਿਤ ਲਿਖਣ ਪੜ੍ਹਨ ਅਤੇ ਬੋਲਣ ਦਾ ਇਕ ਸੰਵਿਧਾਨਕ ਅਧਿਕਾਰ ਹੈ | ਆਪਣੀ ਅਲੋਚਨਾ ਤੋਂ ਡਰਦਿਆਂ ਪੈੱ੍ਰਸ ਨੂੰ ਦਵਾਉਣਾ ਗ਼ਲਤ ਹੀ ਨਹੀਂ ਲੋਕਤੰਤਰ ਦੀ ਵੀ ਹੱਤਿਆ ਹੈ,ਅਜਿਹਾ ਘਨੋਣਾ ਕੰਮ ਤਾਂ ਦੇਸ਼ ਦੀ ਆਜ਼ਾਦੀ ਦੀ ਲੜਾਈ ਸਮੇਂ ਵੀ ਨਹੀਂ ਹੋਇਆ ਜਿਹੜਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਤੰਤਰ ਦੇ ਸਾਰੇ ਨਿਯਮਾਂ ਨੂੰ ਸਿੱਕੇ ਟੰਗ ਕੇ ਕਰ ਰਹੀ ਹੈ |