14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਸੰਜੀਵਨੀ ਸ਼ਰਨਮ 'ਚ ਨਵੇਂ ਸਾਲ ਦੀ ਆਮਦ 'ਤੇ 'ਰੂਦਰ ਰਾਸ' ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 03-01-2026
ਹੁਸ਼ਿਆਰਪੁਰ, 2 ਜਨਵਰੀ (ਬਲਜਿੰਦਰਪਾਲ ਸਿੰਘ)-ਸੰਜੀਵਨੀ ਸ਼ਰਨਮ ਹੁਸ਼ਿਆਰਪੁਰ ਦੇ ਲੋਟਸ ਹਾਲ 'ਚ ਨਵੇਂ ਸਾਲ ਦੀ ਆਮਦ ਅਤੇ ਪੁਰਾਣੇ ਸਾਲ ਨੂੰ ਅਲਵਿਦਾ ਕਹਿਣ ਲਈ 'ਰੂਦਰ ਰਾਸ' ਸਮਾਗਮ ਕਰਵਾਇਆ ਗਿਆ | ਸੰਜੀਵਨੀ ਸ਼ਰਨਮ ਦੇ ਡਾਇਰੈਕਟਰ ਅਤੇ ਪ੍ਰਮੁੱਖ ਅਧਿਆਤਮਿਕ ਮਾਰਗ ਦਰਸ਼ਕ ਮੈਡਮ ਸੰਗੀਤਾ ਮਿੱਤਲ ਦੀ ਅਗਵਾਈ 'ਚ ਕਰਵਾਏ ਇਸ ਸਮਾਗਮ ਦੌਰਾਨ ਅੰਮਿ੍ਤਮ ਭਗਤੀ ਰਸ ਮਿਊਜ਼ੀਕਲ ਬੈਂਡ ਗਰੁੱਪ ਨੇ 'ਓਮ ਨਮ: ਸ਼ਿਵਾਏ' ਦਾ ਜਾਪ ਕੀਤਾ | ਇਸ ਮੌਕੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਮਾਤਾ ਮੀਨਾਕਸ਼ੀ ਜੈਨ ਤੇ ਪਿਤਾ ਅਜੈ ਜੈਨ ਤੋਂ ਇਲਾਵਾ ਡਿੰਪੀ ਸਚਦੇਵਾ, ਨੈਨਸੀ ਸਿੰਘ, ਬਲਬੀਰ ਸਿੱਧੂ, ਸਰਿਤਾ ਗੁਲ੍ਹਾਟੀ, ਮੰਜੂ ਖਰਬੰਦਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਅਜੈ ਜੈਨ ਨੇ ਸੰਬੋਧਨ ਕਰਦਿਆਂ ਸੋਨਾਲੀਕਾ ਪਰਿਵਾਰ ਵਲੋਂ ਕੀਤੇ ਜਾ ਰਹੇ ਸਮਾਜਿਕ ਅਤੇ ਅਧਿਆਤਮਿਕ ਮਾਰਗ-ਦਰਸ਼ਨ ਸੰਬੰਧੀ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਮਾਨਵਤਾ ਲਈ ਮਿੱਤਲ ਪਰਿਵਾਰ ਦਾ ਯੋਗਦਾਨ ਪ੍ਰੇਰਨਾਦਾਇਕ ਹੈ | ਉਨ੍ਹਾਂ ਕਿਹਾ ਕਿ ਬੀਤੇ ਵਰ੍ਹੇ 'ਚ ਮਿੱਤਲ ਪਰਿਵਾਰ ਦਾ ਸਮਾਜ ਸੇਵ ਲਈ ਵੱਡਮੁੱਲਾ ਯੋਗਦਾਨ ਰਿਹਾ ਹੈ | ਇਸ ਮੌਕੇ ਸੰਗੀਤਾ ਮਿੱਤਲ ਨੇ ਕਿਹਾ ਕਿ ਨਵੇਂ ਸਾਲ ਦੀ ਆਰੰਭਤਾ ਸ਼ਿਵ ਸ਼ਕਤੀ ਦਾ ਪ੍ਰਤੀਕ ਹੈ, ਜਿਸ ਲਈ ਸਾਨੂੰ ਭਰਪੂਰ ਮਨ ਨਾਲ ਇਸ ਦਾ ਸਵਾਗਤ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਬੀਤੇ ਵਰ੍ਹੇ 'ਚ ਉਨ੍ਹਾਂ ਦੀਆਂ ਕੁੱਝ ਯੋਜਨਾਵਾਂ ਸ਼ਾਇਦ ਅਧੂਰੀਆਂ ਰਹਿ ਗਈਆਂ ਹੋਣ, ਪ੍ਰੰਤੂ ਇਸ ਸਾਲ 'ਚ ਉਹ ਹੋਰ ਉਤਸ਼ਾਹ ਨਾਲ ਲੋਕ ਸੇਵਾ ਦੀਆਂ ਯੋਜਨਾਵਾਂ ਉਲੀਕਣਗੇ, ਜਿਨ੍ਹਾਂ ਨੂੰ ਉਤਸ਼ਾਹ ਨਾਲ ਪੂਰਾ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਟੋਲੀਆਂ ਵਿਖੇ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਗੁਰਦੁਆਰਾ ਰਾਮਪੁਰ ਖੇੜਾ ਵਿਖੇ ਬਰਸੀ ਸੰਬੰਧੀ ਰੈਣ-ਸਬਾਈ ਕੀਰਤਨ ਦਰਬਾਰ ਅੱਜ
Ad Position 24