ਹਰਿਆਣਾ, 3 ਜਨਵਰੀ (ਹਰਮੇਲ ਸਿੰਘ ਖੱਖ)-ਹਰਿਆਣਾ ਪੁਲਿਸ ਵਲੋਂ ਆਪਣੇ ਖੇਤਰ 'ਚ ਮਾੜੇ ਵਿਅਕਤੀਆਂ ਖ਼ਿਲਾਫ਼ ਚੌਕਸੀ ਵਧਾਈ ਗਈ ਹੈ ਜਿਸ ਦੇ ਚੱਲਦੇ ਚੋਰੀ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਗਿ੍ਫ਼ਤਾਰ ਦਾ ਸਮਾਚਾਰ ਮਿਲਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ ਗੁਰਮੀਤ ਸਿੰਘ ਘੁੰਮਣ ਇੰਚਾਰਜ ਪੁਲਿਸ ਚੌਕੀ ਭੂੰਗਾ ਨੇ ਦੱਸਿਆ ਕਿ ਪੁਲਿਸ ਆਪਣੇ ਏਰੀਆ ਅੰਦਰ ਚੋਰੀ ਕਰਨ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ 1 ਜਨਵਰੀ ਨੂੰ ਜੁਰਮ 303(2) ਅਧੀਨ ਥਾਣਾ ਹਰਿਆਣਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ ਤੇ ਮੁਕੱਦਮੇ ਨਾਲ ਸੰਬੰਧੀ ਕਥਿਤ ਦੋਸ਼ੀ ਲਸ਼ਕਰ ਸਿੰਘ ਉਰਫ਼ ਬਿੱਟਾ ਭਲਵਾਨ ਪੁੱਤਰ ਰੌਸ਼ਨ ਲਾਲ ਵਾਸੀ ਪਿੰਡ ਗੱਜਾਂ ਨੂੰ ਪੁਲਿਸ ਚੌਕੀ ਭੂੰਗਾ ਥਾਣਾ ਹਰਿਆਣਾ ਦੀ ਟੀਮ ਨੇ ਪਰਚਾ ਦਰਜ ਹੋਣ ਤੋ ਬਾਅਦ 24 ਘੰਟੇ ਦੇ ਵਿਚ ਗਿ੍ਫ਼ਤਾਰ ਕਰਕੇ ਉਸ ਦੀ ਚੋਰੀ ਲਈ ਵਰਤੀ ਗੱਡੀ ਛੋਟਾ ਹਾਥੀ ਉਸ 'ਚੋਂ 10 ਮੋਛੇ ਲੱਕੜ ਖ਼ੈਰ ਦਰੱਖ਼ਤ ਬਰਾਮਦ ਕੀਤੇ ਤੇ ਉਸ ਦੇ ਨਾਲ ਜੰਗਲਾਤ ਜੰਗਲ ਪਿੰਡ ਚੱਕਲਾਦੀਆਂ 'ਚੋਂ ਚੋਰੀ ਖ਼ੈਰ ਦੇ ਬੂਟੇ ਵੱਡਣ ਵਾਲੇ ਉਸ ਦੇ ਸਾਥੀ ਵਿਜੈ ਕੁਮਾਰ ਪੁੱਤਰ ਗੁਰਮੇਲ ਸਿੰਘ ਵਾਸੀ ਕਾਂਹਲਵਾ ਅਤੇ ਸੁਖਜਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਲੀਲਕਲਾਂ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ ਹਾਲ ਵਾਸੀ ਭੂੰਗਾ ਨੂੰ ਗਿ੍ਫ਼ਤਾਰ ਕੀਤਾ ਤੇ ਚੋਰੀ ਲੱਕੜ ਕੱਟਣ ਵਾਲਾ ਸਾਮਾਨ ਬਰਾਮਦ ਕੀਤਾ ਗਿਆ | ਪੁਲਿਸ ਵਲੋਂ ਹੋਰ ਤਫ਼ਤੀਸ਼ ਕੀਤੀ ਜਾ ਰਹੀ ਹੈ |