ਪੱਸੀ ਕੰਢੀ, 3 ਜਨਵਰੀ (ਜਗਤਾਰ ਸਿੰਘ ਰਜਪਾਲਮਾ)-ਪੁਲਿਸ ਥਾਣਾ ਗੜ੍ਹਦੀਵਾਲਾ ਦੇ ਕੰਢੀ ਖੇਤਰ 'ਚ ਪੈਂਦੀ ਕੰਢੀ ਕਨਾਲ ਨਹਿਰ ਦੇ ਭੱਟਲਾ ਸਾਈਫ਼ਨ 'ਤੇ ਲਗਭਗ 35/40 ਸਾਲ ਉਮਰ ਦੀ ਅਣਪਛਾਤੀ ਔਰਤ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਥਾਣਾ ਗੜ੍ਹਦੀਵਾਲਾ ਦੇ ਏ. ਐੱਸ.ਆਈ. ਬਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਭਾਣੋਵਾਲ ਦੀ ਸਰਪੰਚ ਦਾ ਫ਼ੋਨ ਆਇਆ ਜਿਸ ਨੇ ਇਤਲਾਹ ਦਿੱਤੀ ਕਿ ਕੰਡੀ ਕਨਾਲ ਭੱਟਲਾ ਸੈਫਨ ਤੇ ਫਸੀ ਇੱਕ ਅÏਰਤ ਦੀ ਲਾਸ਼ ਦਿਖਾਈ ਦਿੱਤੀ ਹੈ | ਜਿਸ ਬਾਰੇ ਪਤਾ ਲੱਗਦਿਆਂ ਐੱਸ. ਐੱਚ.ਓ. ਪਰਵਿੰਦਰ ਸਿੰਘ ਧੂਤ ਦੀ ਅਗਵਾਈ ਹੇਠ ਪੁਲਿਸ ਪਾਰਟੀ ਸਮੇਤ ਤੁਰੰਤ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਨੇ ਲੋਕਾਂ ਦੇ ਸਹਿਯੋਗ ਨਾਲ ਲਾਸ਼ ਨਹਿਰ 'ਚੋਂ ਬਾਹਰ ਕੱਢ ਲਈ ਹੈ | ਉਨ੍ਹਾਂ ਦੱਸਿਆ ਕਿ ਇਸ ਅਣਪਛਾਤੀ ਔਰਤ ਦੀ ਉਮਰ ਲਗਭਗ 35 ਤੋਂ 40 ਸਾਲ ਹੋ ਸਕਦੀ ਹੈ ਜਿਸ ਦੀ ਅਜੇ ਤੱਕ ਕੋਈ ਸ਼ਨਾਖ਼ਤ ਨਹੀਂ ਹੋਈ | ਉਨ੍ਹਾਂ ਦੱਸਿਆ ਕਿ ਸ਼ਨਾਖ਼ਤ ਵਾਸਤੇ ਇਸ ਅÏਰਤ ਦੀ ਲਾਸ਼ ਦਸੂਹਾ ਦੇ ਡੈੱਡ ਹਾਊਸ 'ਚ ਮੋਰਚਰੀ ਵਿਚ ਰਖਵਾਈ ਗਈ ਹੈ | ਉਨ੍ਹਾਂ ਦੱਸਿਆ ਕਿ ਇਸ ਮੌਕੇ 'ਤੇ ਐੱਸ. ਐੱਚ.ਓ. ਪਰਵਿੰਦਰ ਸਿੰਘ ਧੂਤ ਸਮੇਤ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ |