ਦਸੂਹਾ, 3 ਜਨਵਰੀ (ਭੁੱਲਰ)-ਸਿਵਲ ਹਸਪਤਾਲ ਦਸੂਹਾ ਜੋ ਸਿਹਤ ਸੇਵਾਵਾਂ ਨੂੰ ਲੈ ਕੇ ਹਮੇਸ਼ਾ ਮੋਹਰੀ ਰਿਹਾ ਹੈ ਵਿਚ ਬੀਤੇ ਵਰੇ੍ਹ ਦੌਰਾਨ 340384 ਮਰੀਜ਼ਾਂ ਦੀ ਓ.ਪੀ.ਡੀ ਕੀਤੀ ਗਈ | ਇਸ ਸਬੰਧੀ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ ਇਹ ਆਪਣੇ ਆਪ ਵਿਚ ਇਕ ਰਿਕਾਰਡ ਹੈ | ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਦਸੂਹਾ ਵਿਖੇ 2655 ਮਰੀਜ਼ਾਂ ਦੀਆਂ ਮੇਜਰ ਸਰਜਰੀਆ, 6188 ਮਰੀਜ਼ਾਂ ਦੀਆਂ ਮਾਈਨਰ ਸਰਜਰੀਆ, 550 ਐਨ.ਵੀ.ਡੀ, 243 ਐਲ.ਐਸ.ਸੀ.ਐਸ,1332 ਮਰੀਜ਼ਾਂ ਦੀਆਂ ਅੱਖਾਂ ਦੇ ਅਪਰੇਸ਼ਨ, 281 ਮਰੀਜ਼ਾਂ ਦੀਆਂ ਅÏਰਥੋ ਮੇਜਰ ਸਰਜਰੀਆਂ, 293 ਮਰੀਜ਼ਾਂ ਦੀਆਂ ਲੈਪਰੋ ਸਰਜਰੀਆਂ, 588 ਮਰੀਜ਼ਾਂ ਦਾ ਡਾਇਲੈਸਿਸ, 506 ਮਰੀਜ਼ਾਂ ਦੀਆਂ ਹੋਰ ਸਰਜਰੀਆਂ ਕਰਨ ਤੋਂ ਇਲਾਵਾ ਡੀ ਅਡਿਕਸ਼ਨ ਸੈਂਟਰ ਵਿਖੇ 16487 ਮਰੀਜ਼ਾਂ ਦੀ ਓ.ਪੀ.ਡੀ, 643 ਮਰੀਜ਼ਾਂ ਦੀ ਆਈ.ਪੀ.ਡੀ ਕਰਨ ਤੋਂ ਇਲਾਵਾ 20 ਤੋਂ ਵੱਧ ਖ਼ੂਨਦਾਨ ਕੈਂਪ ਲਗਾਏ ਗਏ | ਉਨ੍ਹਾਂ ਦੱਸਿਆ ਕਿ ਹਸਪਤਾਲ ਅੰਦਰ ਜਿੱਥੇ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ ਉੱਥੇ ਹੀ ਮਰੀਜ਼ਾਂ ਨੂੰ ਵੱਡੇ ਪੱਧਰ ਤੇ ਸਿਹਤ ਸਹੂਲਤਾਂ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਦੀ ਅਗਵਾਈ ਹੇਠ ਪ੍ਰਧਾਨ ਕੀਤੀਆਂ ਜਾ ਰਹੀਆਂ ਹਨ | ਇਸ ਮੌਕੇ ਡਾਕਟਰ ਕੁਲਵਿੰਦਰ ਸਿੰਘ, ਡਾਕਟਰ ਮਨਪ੍ਰੀਤ ਸਿੰਘ, ਡਾਕਟਰ ਹਿਤੇਸ਼ ਭਾਟੀਆ, ਡਾਕਟਰ ਸਤਬੀਰ ਸਿੰਘ, ਡਾਕਟਰ ਕਰਨਦੀਪ ਸਿੰਘ, ਡਾਕਟਰ ਗੁਰਪ੍ਰੀਤ ਸਿੰਘ, ਸੀਨੀਅਰ ਲੈਬ ਟੈਕਨੀਸ਼ੀਅਨ ਡੈਨੀਅਲ ਤੋਂ ਇਲਾਵਾ ਹੋਰ ਵੀ ਸ਼ਖ਼ਸੀਅਤਾਂ ਹਾਜ਼ਰ ਸਨ |