26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਸਬ-ਡਵੀਜ਼ਨ ਮੁਕੇਰੀਆਂ ਵਿਖੇ ਐੱਸ.ਡੀ.ਐੱਮ. ਦੀ ਪੋਸਟ ਖ਼ਾਲੀ ਹੋਣ ਕਾਰਨ ਮੁਕੇਰੀਆਂ ਖੇਤਰ ਦੇ ਲੋਕਾਂ ਦੇ ਕੰਮ ਕਈ ਮਹੀਨੇ ਪੱਛੜੇ

Ad Position 21
No active advertisement
ਅਜੀਤ ਡੈਸਕ 07-01-2026
ਮੁਕੇਰੀਆਂ, 6 ਜਨਵਰੀ (ਰਾਮਗੜ੍ਹੀਆ)-ਮੁਕੇਰੀਆਂ ਸਬ ਡਵੀਜ਼ਨ ਦੇ ਲੋਕਾਂ ਨਾਲ ਪੰਜਾਬ ਸਰਕਾਰ ਧੱਕਾ ਕਰ ਰਹੀ ਹੈ ਅਤੇ ਇਸ ਅਗਾਂਹ ਵਧੂ ਹਲਕੇ ਨੂੰ ਪਿਛਲੇ ਧਕੇਲਣ ਦੀ ਕਿਸੇ ਸਾਜ਼ਿਸ਼ ਤਹਿਤ ਜਾਣ ਬੁੱਝ ਕੇ ਵੱਖ ਵੱਖ ਵਿਭਾਗਾਂ ਵਿਚ ਖ਼ਾਲੀ ਪਈਆਂ ਅਫ਼ਸਰਾਂ ਦੀਆਂ ਅਸਾਮੀਆਂ ਨਹੀਂ ਭਰ ਰਹੀ | ਹੋਰ ਤਾਂ ਹੋਰ ਸਬ ਡਵੀਜ਼ਨ ਮੁਕੇਰੀਆਂ ਦੇ ਮਜਿਸਟਰੇਟ (ਐੱਸ.ਡੀ.ਐਮ.) ਦੀ ਪੋਸਟ ਖ਼ਾਲੀ ਹੋਣ ਕਾਰਨ ਹਜ਼ਾਰਾਂ ਲੋਕਾਂ ਦੇ ਕੰਮ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਰੁਕੇ ਪਏ ਹਨ ਪਰੰਤੂ ਲੋਕਾਂ ਦੀ ਸਮੱਸਿਆ ਵੱਲ ਨਾ ਤਾਂ ਹਲਕਾ ਭਾਜਪਾ ਵਿਧਾਇਕ ਵਲੋਂ ਕੋਈ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹੀ ਇਸ ਪਾਸੇ ਕੋਈ ਧਿਆਨ ਦੇ ਰਹੇ ਹਨ | ਇਹ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਸ੍ਰੀ ਤਰਸੇਮ ਮਿਨਹਾਸ ਵਲੋਂ ਇੱਥੇ ਜਾਰੀ ਪੈੱ੍ਰਸ ਬਿਆਨ ਰਾਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਹਰ ਰੋਜ਼ ਲੋਕ ਵਿਧਾਨ ਸਭਾ ਹਲਕਾ ਮੁਕੇਰੀਆਂ ਨਾਲ ਸਬੰਧਿਤ ਪਿੰਡਾਂ 'ਚੋਂ ਸਵੇਰੇ 9 ਵਜੇ ਕੰਮ ਕਰਵਾਉਣ ਲਈ ਆਪਣੇ ਕਾਗ਼ਜ਼ ਪੱਤਰ ਲੈ ਕੇ ਤਹਿਸੀਲ ਕੰਪਲੈਕਸ ਮੁਕੇਰੀਆਂ ਵਿਖੇ ਪਹੁੰਚਦੇ ਹਨ ਪਰੰਤੂ ਲੰਬਾ ਸਮਾਂ ਉਡੀਕ ਕਰਵਾਉਣ ਤੋਂ ਬਾਅਦ ਹਾਜ਼ਰ ਕਰਮਚਾਰੀਆਂ ਵਲੋਂ ਉਨ੍ਹਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਆਰਜ਼ੀ ਚਾਰਜ ਵਾਲੇ ਐੱਸ.ਡੀ.ਐਮ. ਦਸੂਹਾ ਅੱਜ ਨਹੀਂ ਆਉਣਗੇ | ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਮੁਕੇਰੀਆਂ ਜੋ ਕਾਫ਼ੀ ਕਿੱਲੋਮੀਟਰ ਵਿਚ ਫੈਲਿਆ ਹੋਇਆ ਹੈ ਅਤੇ ਕੁੱਝ ਪਿੰਡ ਤਾਂ ਹਿਮਾਚਲ ਦੇ ਪਹਾੜੀ ਖੇਤਰ ਨਾਲ ਜਾ ਲਗਦੇ ਹਨ ਜਿਸ ਕਾਰਨ ਆਪਣਾ ਕੀਮਤੀ ਸਮਾਂ ਬਰਬਾਦ ਕਰਕੇ ਅਤੇ ਬੱਸਾਂ ਦਾ ਕਿਰਾਇਆ ਭਰ ਕੇ ਖ਼ੱਜਲ਼ ਖ਼ੁਆਰ ਹੋਣ ਉਪਰੰਤ ਗ਼ਰੀਬ ਲੋਕਾਂ ਨੂੰ ਵਾਪਸ ਪਰਤਣਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਸੈਂਕੜੇ ਲੋਕ ਤਕਸੀਮ ਦੇ ਕੇਸਾਂ ਨਾਲ ਸਬੰਧਿਤ ਖੱਜਲ ਖ਼ੁਆਰ ਹੋ ਰਹੇ ਹਨ ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਉਨ੍ਹਾਂ ਨੂੰ ਤਾਰੀਖ਼ਾਂ ਤੇ ਤਾਰੀਖ਼ਾਂ ਮਿਲ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਸਰਟੀਫਿਕੇਟ ਬਣਾਉਣ ਤੋਂ ਲੈ ਕੇ ਫ਼ੌਜਦਾਰੀ ਦੇ ਕੇਸਾਂ ਨਾਲ ਸਬੰਧਿਤ ਲੋਕਾਂ ਨੂੰ ਵੀ ਇੱਥੇ ਭਾਰੀ ਖੱਜਲ ਖ਼ੁਆਰ ਹੋਣਾ ਪੈਂਦਾ ਹੈ ਕਿਉਂਕਿ ਐੱਸ.ਡੀ.ਐਮ. ਦੀ ਪੋਸਟ ਖ਼ਾਲੀ ਹੋਣ ਕਰਕੇ ਲੋਕਾਂ ਦੇ ਕੰਮ ਸਮੇਂ ਸਿਰ ਨਹੀਂ ਹੋ ਰਹੇ | ਸ੍ਰੀ ਤਰਸੇਮ ਮਿਨਹਾਸ ਨੇ ਹਲਕਾ ਵਿਧਾਇਕ ਮੁਕੇਰੀਆਂ ਸ੍ਰੀ ਜੰਗੀ ਲਾਲ ਮਹਾਜਨ ਅਤੇ 'ਆਪ ਦੇ ਹਲਕਾ ਇੰਚਾਰਜ ਪ੍ਰੋ. ਜੀ.ਐੱਸ. ਮੁਲਤਾਨੀ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕਾਂ ਦੀ ਖੱਜਲ ਖ਼ੁਆਰੀ ਨੂੰ ਅੱਖੀਂ ਦੇਖਣਾ ਹੈ ਤਾਂ ਇਕ-ਦੋ ਚੱਕਰ ਤਹਿਸੀਲ ਕੰਪਲੈਕਸ ਮੁਕੇਰੀਆਂ ਵਿਚ ਵੀ ਮਾਰਿਆ ਕਰਨ ਤਾਂ ਜੋ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਬਾਰੇ ਉਨ੍ਹਾਂ ਨੂੰ ਚਾਨਣਾ ਹੋ ਸਕੇ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੁਕੇਰੀਆਂ ਸਬ ਡਵੀਜ਼ਨ ਵਿਚ ਤੁਰੰਤ ਐੱਸ.ਡੀ.ਐਮ. ਦੀ ਪੋਸਟ ਸਮੇਤ ਬਾਕੀ ਸਾਰੇ ਵਿਭਾਗਾਂ ਵਿਚ ਖ਼ਾਲੀ ਅਸਾਮੀਆਂ ਭਰੀਆਂ ਜਾਣ ਤਾਂ ਜੋ ਲੋਕਾਂ ਨੂੰ ਹੁੰਦੀ ਖੱਜਲ-ਖ਼ੁਆਰੀ ਤੋਂ ਰਾਹਤ ਮਿਲ ਸਕੇ |
Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਗੜ੍ਹਸ਼ੰਕਰ ਵਲੋਂ ਪਰਿਵਾਰਕ ਮਿਲਣੀ ਸਮਾਗਮ ਅਗਲੀ ਖ਼ਬਰ ਸਾਬਕਾ ਵਿਧਾਇਕ ਮਿੱਕੀ ਨੇ ਮਹਾਜਨ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
Ad Position 24