ਗੜ੍ਹਸ਼ੰਕਰ, 6 ਜਨਵਰੀ (ਧਾਲੀਵਾਲ)-ਸਮਾਜ ਸੇਵੀ ਕਾਰਜਾਂ ਲਈ ਯਤਨਸ਼ੀਲ ਰੋਟਰੀ ਕਲੱਬ ਗੜ੍ਹਸ਼ੰਕਰ ਵੱਲੋਂ ਪਰਿਵਾਰਕ ਮਿਲਣੀ ਸਮਾਗਮ ਕਰਵਾਉਂਦੇ ਹੋਏ ਭਵਿੱਖ ਵਿਚ ਕਰਵਾਏ ਜਾਣ ਵਾਲੇ ਸਮਾਗਮ ਸੇਵੀ ਕਾਰਜਾਂ ਬਾਰੇ ਚਰਚਾ ਕੀਤੀ ਗਈ | ਕਲੱਬ ਦੇ ਪ੍ਰਧਾਨ ਰਾਜੇਸ਼ ਮੋਹਨ ਜੋਸ਼ੀ ਦੀ ਅਗਵਾਈ ਹੇਠ ਹੋਏ ਸਮਾਗਮ ਦੌਰਾਨ ਕਲੱਬ ਦੇ ਸੀਨੀਅਰ ਮੈਂਬਰ ਡਾ. ਹਰਵਿੰਦਰ ਸਿੰਘ ਬਾਠ ਨੇ ਕਲੱਬ ਵੱਲੋਂ ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਸੜਕ ਦੇ 10 ਕਿੱਲੋਮੀਟਰ ਖੇਤਰ ਵਿਚ ਦੋਵੇਂ ਪਾਸੇ ਰੁੱਖ ਲਗਾਉਣ, ਰੁੱਖਾਂ ਨੂੰ ਬਚਾਉਣ ਲਈ ਕੰਡਿਆਲੀ ਤਾਰ ਲਗਾਉਣ ਸਮੇਤ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਵਾਲੇ ਸੰਤਾਂ ਦਾ ਇਸ ਕਾਰਜ ਵਿਚ ਸਹਿਯੋਗ ਦੇਣ ਲਈ ਕੀਤੇ ਜਾ ਰਹੇ ਕਾਰਜਾਂ, ਅੱਖਾਂ ਅਤੇ ਮੈਡੀਕਲ ਕੈਂਪ ਤੇ ਹੋਰ ਸਮਾਜ ਸੇਵੀ ਕਾਰਜਾਂ 'ਤੇ ਚਾਨਣਾ ਪਾਉਂਦੇ ਹੋਏ ਰੁੱਖ ਲਗਾਓ ਮੁਹਿੰਮ ਲਈ ਦੇਸ਼ ਵਿਦੇਸ਼ ਤੋਂ ਸਹਿਯੋਗ ਦੇਣ ਵਾਲੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਸਮਾਗਮ ਵਿਚ ਵਿਦੇਸ਼ ਤੋਂ ਮੁਖ਼ਤਿਆਰ ਸਿੰਘ ਹੈਪੀ ਹੀਰ ਯੂ.ਐੱਸ.ਏ., ਗੋਪਾਲ ਕੌਂਸਲ ਕੈਨੇਡਾ, ਅਵਤਾਰ ਸਿੰਘ ਅਰੋੜਾ ਕੈਨੇਡਾ, ਦਾਨਵੀਰ ਸਿੰਘ ਹੀਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮੀਟਿੰਗ ਬੁਲਾਰਿਆਂ ਨੇ ਪਰਿਵਾਰਕ ਤੌਰ 'ਤੇ ਸਾਰੇ ਮੈਂਬਰਾਂ ਵੱਲੋਂ ਕਲੱਬ ਦੀ ਬਿਹਤਰੀ ਲਈ ਦਿੱਤੇ ਜਾ ਰਹੇ ਸਹਿਯੋਗ ਦੀ ਸ਼ਲਾਘਾ ਕਰਦੇ ਹੋਏ ਭਵਿੱਖ ਵਿਚ ਹੋਰ ਵੀ ਪਰਿਵਾਰਕ ਮਿਲਣੀ ਸਮਾਗਮ ਕਰਵਾਏ ਕਲੱਬ ਦੀ ਬਿਹਤਰੀ ਲਈ ਕਾਰਜ ਕਰਨ ਦਾ ਸੱਦਾ ਦਿੱਤਾ | ਵੱਖ-ਵੱਖ ਮੈਂਬਰਾਂ ਨੇ ਸਮਾਜ ਭਲਾਈ ਲਈ ਆਪਣੇ ਵਿਚਾਰ ਰੱਖੇ | ਮੀਟਿੰਗ ਦੌਰਾਨ ਕਲੱਬ ਪ੍ਰਧਾਨ ਰਾਜੇਸ਼ ਮੋਹਨ ਜੋਸ਼ੀ, ਡਾ. ਹਰਵਿੰਦਰ ਸਿੰਘ ਬਾਠ, ਹਰਪ੍ਰੀਤ ਸਿੰਘ ਵਾਲੀਆ, ਰਣਜੀਤ ਸਿੰਘ ਖੱਖ, ਐਡਵੋਕੇਟ ਜਸਵੀਰ ਸਿੰਘ ਰਾਏ, ਮਨਜੀਤ ਸਿੰਘ ਭੁੱਲਰ, ਮੁਕੇਸ਼ ਕਪੂਰ, ਰਾਜ ਕੁਮਾਰ ਰਾਣਾ, ਡਾ. ਦਲਜੀਤ ਸਿੰਘ ਲੌਂਗੀਆ, ਇੰਜ. ਸਤਿੰਦਰ ਸਿੰਘ, ਰਾਕੇਸ਼ ਓਹਰੀ, ਮੁਖ਼ਤਿਆਰ ਸਿੰਘ ਹੀਰ, ਗੋਪਾਲ ਕੌਸ਼ਲ, ਅਵਤਾਰ ਅਰੋੜਾ, ਗੁਰਪ੍ਰੀਤ ਸਿੰਘ ਬਾਠ, ਪਰਮਵੀਰ ਸਿੰਘ ਰਾਏ, ਦਾਨਵੀਰ ਸਿੰਘ ਹੀਰ, ਨਿਸ਼ਾ ਜੋਸ਼ੀ, ਸੰਗੀਤਾ ਓਹਰੀ, ਰਣਜੀਤ ਕੌਰ ਸੈਂਹਬੀ, ਮਨਦੀਪ ਵਾਲੀਆ, ਪਰਵਿੰਦਰ ਰਾਏ, ਕਮਲਜੀਤ ਕੌਰ ਬਾਠ, ਸੋਨੀਆ ਕਪੂਰ, ਨਰਿੰਦਰ ਜੀਤ ਕੌਰ ਲੌਂਗੀਆ, ਨਵਰੀਨ ਕੌਰ ਹੀਰ, ਖੁਸ਼ਨੀਤ ਕੌਰ ਬਾਠ, ਅਸ਼ਮਤ ਕੌਰ ਬਾਠ, ਅਰੁਸ਼ਤਾਬ ਸਿੰਘ ਬਾਠ, ਸਮਰਪ੍ਰੀਤ ਕੌਰ ਹੀਰ ਤੇ ਹੋਰ ਮੈਂਬਰ ਹਾਜ਼ਰ ਹੋਏ |