ਮਾਹਿਲਪੁਰ, 23 ਜਨਵਰੀ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਦੀ ਪੁਲਿਸ ਨੇ ਇੱਕ ਪੁਲਿਸ ਮੁਲਾਜ਼ਮ ਦਾ ਏ.ਟੀ.ਐਮ. ਬਦਲ ਕੇ 190000 ਰੁਪਏ ਕਢਵਾਉਣ ਵਾਲੇ ਦੋ ਅਣਪਛਾਤਿਆਂ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਥਾਣਾ ਮੁਖੀ ਮਦਨ ਸਿੰਘ ਦੱਸਿਆ ਕਿ ਪਿੰਡ ਬਾੜੀਆਂ ਖ਼ੁਰਦ ਦੇ ਵਸਨੀਕ ਨਛੱਤਰ ਸਿੰਘ ਪੁੱਤਰ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਪੁਲਿਸ ਵਿਚ ਬਤੌਰ ਹੈੱਡ ਕਾਂਸਟੇਬਲ ਨੌਕਰੀ ਕਰਦਾ ਹੈ ਤੇ 4 ਜਨਵਰੀ ਨੂੰ ਵਕਤ ਕਰੀਬ 6:30 ਵਜੇ ਉਹ ਐਸ.ਬੀ.ਆਈ ਬੈਂਕ ਬ੍ਰਾਂਚ ਮਾਹਿਲਪੁਰ ਵਿਖੇ ਸਥਿਤ ਏ.ਟੀ.ਐਮ ਮਸ਼ੀਨ 'ਤੇ 20000 ਰੁਪਏ ਕਢਾਉਣ ਗਿਆ ਤਾਂ ਉਹ ਆਪਣਾ ਏ.ਟੀ.ਐਮ ਕਾਰਡ ਭਰ ਕੇ ਕਢਾਉਣ ਲੱਗਾ ਤਾਂ ਪੈਸੇ ਨਹੀਂ ਨਿਕਲੇ | ਫਿਰ ਉਹ ਏ.ਟੀ.ਐਮ ਮਸ਼ੀਨ ਵਿਚ ਦੁਬਾਰਾ ਕਾਰਡ ਪਾਕੇ 10,000 ਰੁਪਏ ਦੁਬਾਰਾ ਭਰੇ ਤਾਂ ਉਹ ਨਿਕਲ ਗਏ | ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਇੱਕ ਨੌਜਵਾਨ ਉਸੇ ਕੈਬਿਨ ਵਿਚ ਲੱਗੀ ਦੂਜੀ ਏ.ਟੀ.ਐਮ ਮਸ਼ੀਨ ਵਿਚ ਆਪਣਾ ਏ.ਟੀ.ਐਮ ਪਾ ਕੇ ਮੇਰੇ ਵੱਲ ਦੇਖਣ ਲੱਗ ਪਿਆ ਤੇ ਨਾਲ ਹੀ ਇੱਕ ਹੋਰ ਵਿਅਕਤੀ ਜਿਸ ਦੀ ਉਮਰ ਕਰੀਬ 50 ਸਾਲ ਸੀ ਨੇ ਏ.ਟੀ.ਐਮ ਕੈਬਿਨ ਵਿਚ ਵੜ ਕੇ ਜਿਸ ਪਾਸੇ ਮੈਂ ਪੈਸੇ ਕਢਵਾ ਰਿਹਾ ਸੀ ਉਸ 'ਤੇ ਆ ਕੇ ਉਸ ਨੰੂ ਪੈਸੇ ਕਢਾਉਣ ਲਈ ਸੁਝਾਅ ਦੇਣ ਲੱਗ ਪਿਆ ਤੇ ਉਸ ਨੇ ਮੈਨੂੰ ਆਪਣੀਆਂ ਗੱਲਾਂ ਦੇ ਝਾਂਸੇ ਵਿਚ ਲੈ ਕੇ ਉਸ ਪਾਸੋਂ ਮਸ਼ੀਨ 'ਤੇ ਕੋਡ ਲਗਵਾਇਆ ਤੇ ਉਸ ਨੇ ਕਾਰਡ ਦਾ ਪਾਸਵਰਡ ਕੋਡ ਨੰਬਰ ਦੇਖ ਲਿਆ ਤੇ ਉਸ ਨੇ ਕਿਸੇ ਤਰ੍ਹਾਂ ਏ.ਟੀ.ਐਮ ਕਾਰਡ ਬਦਲ ਲਿਆ | ਉਸ ਨੇ ਦੱਸਿਆ ਕਿ ਅਗਲੇ ਦਿਨ ਜਦੋਂ ਉਸ ਸਵੇਰੇ ਆਪਣੇ ਫ਼ੋਨ ਦੇ ਮੈਸੇਜ ਚੈੱਕ ਕੀਤੇ ਤਾਂ ਉਸ ਦੇ 90000 ਰੁਪਏ ਇੱਕ ਅਤੇ 100000 ਰੁਪਏ ਇੱਕ ਇੱਕ ਕੁੱਲ 190000 ਰੁਪਏ ਉਸ ਦੇ ਖਾਤੇ 'ਚੋਂ ਏ.ਟੀ.ਐਮ ਰਾਹੀਂ ਨਿਕਲ ਚੁੱਕੇ ਸੀ | ਜੋ ਉਕਤ 2 ਨਾ ਮਾਲੂਮ ਵਿਅਕਤੀ ਮੋਟਰਸਾਈਕਲ ਟੀ.ਵੀ.ਐਸ (ਰੂਹਾਨੀ) ਰੰਗ ਕਾਲਾ ਜਿਸ ਦਾ ਨੰਬਰ ਪਲੇਟ 'ਤੇ ਕੋਈ ਨੰਬਰ ਨਹੀਂ ਲਿਖਿਆ ਸੀ ਵਲੋਂ ਧੋਖੇ ਨਾਲ ਉਸ ਦਾ ਏ.ਟੀ.ਐਮ. ਬਦਲਣ ਕੇ ਪੈਸੇ ਕਢਾਉਣ 'ਤੇ ਮੁਕੱਦਮਾ ਦਰਜ ਕੀਤਾ ਗਿਆ |