ਹੁਸ਼ਿਆਰਪੁਰ, 23 ਜਨਵਰੀ (ਨਰਿੰਦਰ ਸਿੰਘ ਬੱਡਲਾ)-ਉੱਘੇ ਖੇਡ ਪ੍ਰਮੋਟਰ, ਪ੍ਰਧਾਨ ਮੰਡੀਕਰਨ ਸਭਾ ਹੁਸ਼ਿਆਰਪੁਰ, ਪ੍ਰਧਾਨ ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਫੁਗਲਾਣਾ, ਸਾਬਕਾ ਡਾਇਰੈਕਟਰ ਕੋ-ਆਪੈ੍ਰਟਿਵ ਬੈਂਕ ਤੇ ਸਮਾਜ ਸੇਵੀ ਗੁਰਮੀਤ ਸਿੰਘ ਫੁਗਲਾਣਾ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼ੋ੍ਰਮਣੀ ਕਮੇਟੀ, ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ, ਵਿਧਾਇਕ ਬ੍ਰਹਮ ਸ਼ੰਕਰ ਜਿੰਪਾ, ਜਤਿੰਦਰ ਸਿੰਘ ਲਾਲੀ ਬਾਜਵਾ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਸ਼ੋ੍ਰ੍ਰਮਣੀ ਅਕਾਲੀ ਦਲ, ਲਖਵਿੰਦਰ ਸਿੰਘ ਲੱਖੀ ਗਿਲਜੀਆਂ ਜ਼ਿਲ੍ਹਾ ਪ੍ਰਧਾਨ ਦਿਹਾਤੀ ਸ਼ੋ੍ਰਮਣੀ ਅਕਾਲੀ ਦਲ, ਸਾਬਕਾ ਵਿਧਾਇਕ ਤੇ ਐਸ.ਜੀ.ਪੀ. ਸੀ ਮੈਂਬਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਹਰਮਿੰਦਰ ਸਿੰਘ ਸੰਧੂ ਹਲਕਾ ਇੰਚਾਰਜ ਸ੍ਰੋਮਣੀ ਅਕਾਲੀ ਦਲ ਚੱਬੇਵਾਲ, ਇਕਬਾਲ ਸਿੰਘ ਖੇੜਾ, ਨਿਰਮਲ ਸਿੰਘ ਭੀਲੋਵਾਲ, ਮਨਜੀਤ ਸਿੰਘ ਰਾਜਪੁਰ ਭਾਈਆਂ, ਅਮਰੀਕ ਸਿੰਘ ਸ਼ਿਕਾਗੋ , ਸਤਨਾਮ ਸਿੰਘ ਬੰਟੀ ਚੱਗਰਾਂ ਨੇ ਕਿਹਾ ਕਿ ਗੁਰਮੀਤ ਸਿੰਘ ਫੁਗਲਾਣਾ ਦੇ ਦਿਹਾਂਤ ਨਾਲ ਨਾ ਸਿਰਫ ਪਰਿਵਾਰ ਬਲਕਿ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਉਨ੍ਹਾਂ ਕਿਹਾ ਕਿ ਗੁਰਮੀਤ ਸਿੰਘ ਫੁਗਲਾਣਾ ਦੀ ਅਣਥੱਕ ਮਿਹਨਤ ਨਾਲ ਨਾ ਸਿਰਫ ਪਿੰਡ ਦੀ ਨੁਹਾਰ ਬਦਲੀ ਬਲਕਿ ਉਨ੍ਹਾਂ ਦੀ ਅਗਵਾਈ 'ਚ ਕਰਵਾਏ ਜਾਂਦੇ ਅੰਤਰਰਾਸ਼ਟਰੀ ਖੇਡ ਮੇਲਿਆਂ ਸਦਕਾ ਪਿੰਡ ਦੀ ਪਹਿਚਾਣ ਦੇਸ਼ਾਂ-ਵਿਦੇਸ਼ਾਂ 'ਚ ਬਣੀ | ਉਨ੍ਹਾਂ ਕਿਹਾ ਕਿ ਫੁਗਲਾਣਾ ਦਾ ਰਾਜਸੀ ਖੇਤਰ 'ਚ ਵੀ ਇਕ ਵੱਡਾ ਨਾਮ ਸੀ | ਇਸ ਮੌਕੇ ਬਲਵੀਰ ਸਿੰਘ ਫੁਗਲਾਣਾ, ਮਾ ਰਛਪਾਲ ਸਿੰਘ ਜਲਵੇੜਾ, ਡਾ. ਧਰਮਜੀਤ ਸਿੰਘ ਪਰਮਾਰ ਵਾਇਸ ਚਾਂਸਲਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਪਿੰ੍ਰ. ਸੁਖਇੰਦਰ ਸਿੰਘ, ਮਾ. ਸਰਬਜੀਤ ਸਿੰਘ ਮੰਝ, ਮੈਨੇਜਰ ਅਜੀਤ ਸਿੰਘ ਪਾਲਦੀ, ਸੁਰਜੀਤ ਸਿੰਘ, ਜਗਤਾਰ ਸਿੰਘ ਭੁੰਗਰਨੀ, ਗੁਰਮੇਲ ਸਿੰਘ ਕੈਨੇਡਾ, ਕੁਲਦੀਪ ਕੁਮਾਰ ਲਵਲੀ ਬੱਡਲਾ, ਸਾਬਕਾ ਚੇਅਰਮੈਨ ਐਡ. ਰਾਕੇਸ਼ ਮਰਵਾਹਾ, ਲਵਕੇਸ਼ ਓਹਰੀ, ਪਰਮਜੀਤ ਸਿੰਘ ਕਾਲੂਵਾਹਰ ਐਮ.ਡੀ. ਸੂਚ ਪੈਟਰੋਲ ਪੰਪ, ਦਵਿੰਦਰ ਸਿੰੰਘ ਜੱਟਪੁਰੀ, ਪ੍ਰੇਮ ਸਿੰਘ ਪਿਪਲਾਵਾਲਾਂ, ਕੁਲਦੀਪ ਸਿੰਘ ਬੱਬੂ ਬਜਵਾੜਾ, ਸੁਮਿੱਤਰ ਸਿੰਘ, ਹਰਿੰਦਰਪਾਲ ਸਿੰਘ ਝਿੰਜੜ, ਜਤਿੰਦਰਪਾਲ ਸਿੰਘ ਅਟਵਾਲ, ਰਣਧੀਰ ਸਿੰਘ ਭਾਰਜ, ਇਕਬਾਲ ਸਿੰਘ ਗੋਲੀ, ਰਾਣਾ ਰਣਵੀਰ ਸਿੰਘ, ਹਰਜਾਪ ਸਿੰਘ ਮੱਖਣ, ਦਵਿੰਦਰ ਸਿੰਘ ਬੈਂਸ ਬਾਹੋਵਾਲ ਆਦਿ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ |