14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਗ੍ਰਾਮ ਪੰਚਾਇਤ ਮਹੀਉੱਦੀਨਪੁਰ ਗਾਜ਼ੀ ਵਲੋਂ ਗਣਤੰਤਰ ਦਿਵਸ ਤੇ ਅੰਤਰਰਾਸ਼ਟਰੀ ਬਾਲਿਕਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 25-01-2026
ਮੁਕੇਰੀਆਂ, 24 ਜਨਵਰੀ (ਰਾਮਗੜ੍ਹੀਆ)- ਗ੍ਰਾਮ ਪੰਚਾਇਤ ਮਹਿਉੱਦਿਨਪੁਰ ਗ਼ਾਜ਼ੀ ਅਤੇ ਆਂਗਣਵਾੜੀ ਕੇਂਦਰ ਦੇ ਸਾਂਝੇ ਉਪਰਾਲੇ ਨਾਲ ਪਿੰਡ ਵਿਚ ਗਣਤੰਤਰ ਦਿਵਸ ਅਤੇ ਅੰਤਰਰਾਸ਼ਟਰੀ ਬਾਲਿਕਾ ਦਿਵਸ ਮਨਾਇਆ ਗਿਆ | ਇਹ ਸਮਾਗਮ ਸਰਪੰਚ ਰੇਖਾ ਰਾਣਾ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਮੌਕੇ ਗ੍ਰਾਮ ਪੰਚਾਇਤ ਮੈਂਬਰਾਂ ਵਿਚ ਰੁਪਿੰਦਰ ਕੌਰ, ਰੁਪਿੰਦਰਜੀਤ ਕੌਰ, ਰਜਿੰਦਰ ਸਿੰਘ, ਮਲਕੀਅਤ ਸਿੰਘ ਅਤੇ ਹਰਪ੍ਰੀਤ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਇਸ ਤੋਂ ਇਲਾਵਾ ਆਂਗਣਵਾੜੀ ਵਰਕਰ ਕੁਲਵਿੰਦਰ ਕੌਰ, ਆਂਗਣਵਾੜੀ ਹੈਲਪਰ ਅਮਰਜੀਤ ਕੌਰ ਅਤੇ ਆਸ਼ਾ ਵਰਕਰ ਕੁਲਦੀਪ ਕੌਰ ਨੇ ਭੀ ਸਮਾਗਮ ਵਿਚ ਹਿੱਸਾ ਲਿਆ | ਸਮਾਗਮ ਦੌਰਾਨ ਪਿੰਡ ਦੀਆਂ ਮਹਿਲਾਵਾਂ, ਨਿੱਕੀਆਂ ਬਾਲਿਕਾਵਾਂ, ਛੋਟੇ ਬੱਚੇ ਅਤੇ ਉਨ੍ਹਾਂ ਦੀਆਂ ਮਾਵਾਂ ਵੱਡੀ ਗਿਣਤੀ ਵਿਚ ਹਾਜ਼ਰ ਰਹੀਆਂ | ਇਸ ਮੌਕੇ ਸੰਬੋਧਨ ਕਰਦਿਆਂ ਸਰਪੰਚ ਰੇਖਾ ਰਾਣਾ ਨੇ ਅੰਤਰਰਾਸ਼ਟਰੀ ਬਾਲਿਕਾ ਦਿਵਸ ਦੀ ਮਹੱਤਤਾ ਉੱਤੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਬਾਲਿਕਾਵਾਂ ਸਮਾਜ ਦੀ ਤਰੱਕੀ ਦਾ ਮੂਲ ਆਧਾਰ ਹਨ ਅਤੇ ਉਨ੍ਹਾਂ ਨੂੰ ਸਿੱਖਿਆ, ਸਿਹਤ ਅਤੇ ਸੁਰੱਖਿਆ ਦੇ ਸਮਾਨ ਅਵਸਰ ਪ੍ਰਦਾਨ ਕਰਨਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ | ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਬੇਟੀਆਂ ਦੀ ਪੜ੍ਹਾਈ ਅਤੇ ਸਰਵਾਂਗੀਣ ਵਿਕਾਸ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇ | ਸਮਾਗਮ ਦੇ ਅੰਤ ਵਿਚ ਗਣਤੰਤਰ ਦਿਵਸ ਦੇ ਸੰਦੇਸ਼ ਨਾਲ-ਨਾਲ ਬਾਲਿਕਾ ਸਸ਼ਕਤੀਕਰਨ ਸਬੰਧੀ ਜਾਗਰੂਕਤਾ ਫੈਲਾਉਣ ਦਾ ਸੰਕਲਪ ਲਿਆ ਗਿਆ |
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਵਿਖੇ ਅੰਤਰਰਾਸ਼ਟਰੀ ਸਿੱਖਿਆ ਦਿਵਸ ਮਨਾਇਆ ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਘਰ-ਘਰ ਪਹੁੰਚ ਕਰ ਕੇ ਬਣਾਏ ਜਾਣਗੇ- ਵਿਧਾਇਕ ਘੁੰਮਣ
Ad Position 24