14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਘਰ-ਘਰ ਪਹੁੰਚ ਕਰ ਕੇ ਬਣਾਏ ਜਾਣਗੇ- ਵਿਧਾਇਕ ਘੁੰਮਣ

Ad Position 21
No active advertisement
ਅਜੀਤ ਡੈਸਕ 25-01-2026
ਦਸੂਹਾ, 24 ਜਨਵਰੀ (ਭੁੱਲਰ)- ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 10 ਲੱਖ ਦੇ ਫ੍ਰੀ ਇਲਾਜ ਦੇ ਕਾਰਡ ਬਣਾਉਣ ਦੀ ਪ੍ਰਕਿਰਿਆ ਦਾ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਦੀ ਜਾਣਕਾਰੀ ਦਿੰਦੇ ਹੋਏ ਦਸੂਹਾ ਤੋ ਵਿਧਾਇਕ ਕਰਮਬੀਰ ਸਿੰਘ ਘੁੰਮਣ ਨੇ ਦੱਸਿਆ ਕਿ ਇਹ ਸਿਹਤ ਕਾਰਡ ਆਪ ਦੇ ਯੂਥ ਵਿੰਗ ਦੇ ਆਗੂਆਂ ਵੱਲੋਂ ਹਰ ਹਲਕੇ ਦੇ ਪਿੰਡ-ਪਿੰਡ ਪਹੁੰਚ ਕਰਕੇ ਖ਼ੁਦ ਬਣਾਏ ਜਾਣਗੇ | ਘੁੰਮਣ ਨੇ ਦੱਸਿਆ ਕਿ ਹਰ ਇੱਕ ਵਿਧਾਨ ਸਭਾ ਹਲਕੇ ਨਾਲ ਸੰਬੰਧਿਤ ਯੂਥ ਵਿੰਗ ਦੇ ਆਗੂ ਆਪਣੇ-ਆਪਣੇ ਹਲਕੇ ਵਿਚ ਪੈਂਦੇ ਪਿੰਡਾਂ ਵਿਚ ਪਹੁੰਚ ਕਰਨਗੇ ਤੇ ਪਰਿਵਾਰਾਂ ਤੋਂ ਜ਼ਰੂਰੀ ਦਸਤਾਵੇਜ਼ ਪ੍ਰਾਪਤ ਕਰਕੇ ਉਨ੍ਹਾਂ ਨੂੰ ਸਲਿੱਪ ਦੇਣਗੇ ਜਿਸ ਪਿੱਛੋਂ ਲਾਭਪਾਤਰੀ ਪਰਿਵਾਰ ਆਪਣੇ ਨਜ਼ਦੀਕ ਪੈਂਦੇ ਕਿਸੇ ਵੀ ਛੋਟੇ-ਵੱਡੇ ਸਰਕਾਰੀ ਹਸਪਤਾਲ ਵਿਚ ਪਹੁੰਚ ਕੇ ਇਸ ਸਲਿੱਪ ਨੂੰ ਜਮਾਂ ਕਰਵਾਉਣਗੇ ਜਿਸ ਉਪਰੰਤ ਹਸਪਤਾਲ ਵਿਚੋਂ ਸੰਬੰਧਿਤ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਸਿਹਤ ਕਾਰਡ ਮੁਹੱਈਆ ਕਰਵਾ ਦਿੱਤੇ ਜਾਣਗੇ | ਘੁੰਮਣ ਨੇ ਦੱਸਿਆ ਕਿ ਕਾਰਡ ਬਣਾਉਣ ਲਈ ਜ਼ਰੂਰੀ ਦਸਤਾਵੇਜ਼ ਆਧਾਰ ਕਾਰਡ ਤੇ ਵੋਟਰ ਕਾਰਡ ਹਨ ਇਸ ਤੋਂ ਇਲਾਵਾ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਜ਼ਰੂਰੀ ਦਸਤਾਵੇਜ਼ ਆਧਾਰ ਕਾਰਡ ਤੇ ਜਨਮ ਸਰਟੀਫਿਕੇਟ ਹਨ, ਇੱਥੇ ਖ਼ਾਸ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਇਨ੍ਹਾਂ ਦਸਤਾਵੇਜ਼ਾਂ ਦੀ ਡਿਟੇਲ ਆਪਸ ਵਿਚ ਮਿਲਦੀ ਹੋਣੀ ਚਾਹੀਦੀ ਹੈ ਅਤੇ ਜੇਕਰ ਕਿਸੇ ਦੇ ਦਸਤਾਵੇਜ਼ਾਂ ਵਿਚ ਕੋਈ ਗ਼ਲਤੀ ਹੈ ਤਾਂ ਉਹ ਪਹਿਲਾ ਹੀ ਇਸ ਨੂੰ ਦਰੁਸਤ ਕਰਵਾ ਲੈਣ ਤਾਂ ਜੋ ਸਿਹਤ ਕਾਰਡ ਬਣਾਉਣ ਸਮੇਂ ਕੋਈ ਮੁਸ਼ਕਿਲ ਪੇਸ਼ ਨਾ ਆਵੇ | ਘੁੰਮਣ ਨੇ ਹਲਕੇ ਦੇ ਸਮੂਹ ਸਰਪੰਚਾ ਨੂੰ ਬੇਨਤੀ ਹੈ ਕਿ ਆਪਣੇ ਪਿੰਡਾਂ ਵਿਚ ਜਿਸ ਪਰਿਵਾਰ ਦੇ ਮੈਂਬਰਾਂ ਦੇ ਆਧਾਰ ਕਾਰਡ , ਵੋਟਰ ਕਾਰਡ , ਜਨਮ ਸਰਟੀਫਿਕੇਟ ਵਿਚ ਨਾਮ ਠੀਕ ਨਹੀਂ ਹੈ ਉਹ ਠੀਕ ਕਰਵਾ ਲਏ ਜਾਣ | ਇਸ ਮੌਕੇ ਐਸ.ਐਮ.ਓ ਡਾਕਟਰ ਮਨਮੋਹਨ ਸਿੰਘ ਵਾਰਡ ਇੰਚਾਰਜ ਕਮਲਦੀਪ ਸਿੰਘ ਵਿਰਦੀ ਕੌਂਸਲਰ ਅਮਰਪ੍ਰੀਤ ਸਿੰਘ ਸੋਨੰੂ ਖ਼ਾਲਸਾ ਮੀਤ ਪ੍ਰਧਾਨ ਨਗਰ ਕੌਂਸਲ ਦਸੂਹਾ ਜੋਗਿੰਦਰ ਪਾਲ ਨਿੱਕੂ, ਈ.ਓ ਕਮਲਜਿੰਦਰ ਸਿੰਘ, ਦਲਜੀਤ ਸਿੰਘ, ਜੱਸੀ ਕੈਂਥਾ, ਲੰਬੜਦਾਰ ਸਾਬੀ ਬਾਜਵਾ, ਬਲਬੀਰ ਸਿੰਘ ਕਾਲਾ ਲੰਗਰਪੁਰ, ਲਾਡੀ, ਡਾਕਟਰ ਗੁਰਦੀਪ, ਰਿੰਕਾ ਪੰਡਿਤ, ਮਾਸਟਰ ਜਸਵੰਤ ਸਿੰਘ, ਸਤੀਸ਼ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗ੍ਰਾਮ ਪੰਚਾਇਤ ਮਹੀਉੱਦੀਨਪੁਰ ਗਾਜ਼ੀ ਵਲੋਂ ਗਣਤੰਤਰ ਦਿਵਸ ਤੇ ਅੰਤਰਰਾਸ਼ਟਰੀ ਬਾਲਿਕਾ ਦਿਵਸ ਮਨਾਇਆ ਅਗਲੀ ਖ਼ਬਰ 26 ਨੂੰ ਐਡ: ਗਿਲਜੀਆਂ ਲਹਿਰਾਉਣਗੇ ਕੌਮੀ ਝੰਡਾ
Ad Position 24