ਹਾਜੀਪੁਰ, 28 ਜਨਵਰੀ (ਜੋਗਿੰਦਰ ਸਿੰਘ)- ਥਾਣਾ ਹਾਜੀਪੁਰ ਦੀ ਪੁਲਿਸ ਵਲੋਂ ਨਾਕਾਬੰਦੀ ਦੌਰਾਨ ਇਕ ਨੌਜਵਾਨ ਨੂੰ ਨਜਾਇਜ਼ ਪਿਸਟਲ ਸਮੇਤ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਹਾਜੀਪੁਰ ਇੰਸਪੈਕਟਰ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਰਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਬਾ ਚੈਕਿੰਗ ਦੇ ਸਬੰਧ ਵਿਚ ਨਾਕਾ ਟੀ-ਪੁਆਇੰਟ ਮੌਜੂਦ ਸੀ ਕਿ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਅਮਿੱਤ ਕੁਮਾਰ ਪੁੱਤਰ ਉਂਕਾਰ ਸਿੰਘ ਵਾਸੀ ਹਵੇਲ ਚਾਂਗ ਥਾਣਾ ਮੁਕੇਰੀਆਂ ਨੇ ਆਪਣੇ ਪਾਸ ਨਜਾਇਜ਼ ਅਸਲਾ ਰੱਖਿਆ ਹੋਇਆ ਹੈ ਤੇ ਜੋ ਆਪਣੇ ਨਾਲ ਅਸਲਾ ਲੈ ਕੇ ਹਾਜੀਪੁਰ ਦੇ ਏਰੀਏ ਵਿਚ ਘੁੰਮਦਾ ਰਹਿੰਦਾ ਹੈ, ਜੋ ਕਿਸ ਸਮੇਂ ਵੀ ਕੋਈ ਘਟਨਾ ਨੂੰ ਅੰਜਾਮ ਦੇ ਸਕਦਾ ਹੈ | ਹਾਜੀਪੁਰ ਪੁਲਿਸ ਵਲੋਂ ਇਹ ਇਤਲਾਹ ਪੱਕੀ ਹੋਣ 'ਤੇ ਉਸ ਨੌਜਵਾਨ ਨੂੰ ਕਾਬੂ ਕਰਕੇ ਉਸ ਪਾਸੋਂ ਦੇਸੀ ਕੱਟਾ ਬਰਾਮਦ ਕਰ ਉਸ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ ਗਈ ਹੈ |