ਹਰਿਆਣਾ, 28 ਜਨਵਰੀ (ਹਰਮੇਲ ਸਿੰਘ ਖੱਖ)-ਮਹਾਰਾਣਾ ਪ੍ਰਤਾਪ ਸਰਕਾਰੀ ਕਾਲਜ ਢੋਲਬਾਹਾ (ਹੁਸ਼ਿਆਰਪੁਰ) ਵਿਖੇ ਡਾ. ਸਵਿਤਾ ਗੁਪਤਾ ਨੇ ਕਾਲਜ ਦੀ ਪਿ੍ੰਸੀਪਲ ਵਜੋਂ ਅਹੁਦਾ ਸੰਭਾਲਿਆ | ਡਾ. ਸਵਿਤਾ ਗੁਪਤਾ ਉੱਚ ਸਿੱਖਿਆ ਖੇਤਰ 'ਚ 22 ਸਾਲ ਤੋਂ ਵੱਧ ਦੇ ਵਿਸ਼ੇਸ਼ ਅਕਾਦਮਿਕ ਅਤੇ ਪ੍ਰਸ਼ਾਸਕੀ ਅਨੁਭਵ ਵਾਲੀ ਪ੍ਰਸਿੱਧ ਵਿਦਵਾਨ ਅਤੇ ਪ੍ਰਸ਼ਾਸਕ ਹਨ | ਉਹ ਵੱਖ-ਵੱਖ ਕਾਲਜਾਂ ਤੇ ਯੂਨੀਵਰਸਿਟੀਆਂ 'ਚ ਸੇਵਾਵਾਂ ਨਿਭਾਅ ਚੁੱਕੇ ਹਨ | ਉਨ੍ਹਾਂ ਦੇ ਨਾਂਅ ਪ੍ਰਸਿੱਧ ਇੰਡੈਕਸਡ ਜਰਨਲਜ਼ 'ਚ 65 ਤੋਂ ਵੱਧ ਰਿਸਰਚ ਪ੍ਰਕਾਸ਼ਨ, ਕਈ ਬੁੱਕ ਚੈਪਟਰ ਅਤੇ ਆਈ.ਸੀ.ਐੱਸ.ਐੱਸ.ਆਰ ਪ੍ਰਯੋਜਿਤ ਰਾਸ਼ਟਰੀ ਸੈਮੀਨਾਰ ਅਧੀਨ 2 ਸੰਪਾਦਿਤ ਪੁਸਤਕਾਂ ਦਰਜ ਹਨ | ਇਸ ਮੌਕੇ ਕਾਲਜ ਦੇ ਅਧਿਆਪਕਾਂ ਪ੍ਰੋ: ਮੋਨਿਕਾ , ਪ੍ਰੋ: ਹਰਜੋਤ ਸਿੰਘ, ਪ੍ਰੋ: ਮਨਦੀਪ ਕੌਰ, ਪ੍ਰੋ: ਮਨਦੀਪ ਕੌਰ ਅਤੇ ਪ੍ਰਸ਼ਾਸਕੀ ਸਟਾਫ਼ ਸਿਮਰਨਜੀਤ ਕੌਰ, ਅਵਤਾਰ ਸਿੰਘ, ਰੇਣੂ ਬਾਲਾ ਅਤੇ ਆਸ਼ਾ ਰਾਣੀ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ |