14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਰਾਜਨੀਤੀ ਵਿਗਿਆਨ ਅਤੇ ਇਤਿਹਾਸ ਵਿਭਾਗ ਨੇ ਗਣਤੰਤਰ ਦਿਵਸ 'ਤੇ ਪ੍ਰੋਗਰਾਮ ਕਰਵਾਇਆ

Ad Position 21
No active advertisement
ਅਜੀਤ ਡੈਸਕ 29-01-2026
ਦਸੂਹਾ, 28 ਜਨਵਰੀ (ਭੁੱਲਰ)-ਰਾਜਨੀਤੀ ਵਿਗਿਆਨ ਅਤੇ ਇਤਿਹਾਸ ਵਿਭਾਗ ਵਲੋਂ ਪਿ੍ੰਸੀਪਲ ਪ੍ਰੋਫੈਸਰ ਰਾਕੇਸ਼ ਕੁਮਾਰ ਮਹਾਜਨ ਦੀ ਅਗਵਾਈ ਹੇਠ ਸਥਾਨਕ ਜੇ.ਸੀ.ਡੀ.ਏ.ਵੀ. ਕਾਲਜ ਦਸੂਹਾ ਵਿਖੇ ਗਣਤੰਤਰ ਦਿਵਸ 'ਤੇ ਇਕ ਪ੍ਰੋਗਰਾਮ ਕਰਵਾਇਆ ਗਿਆ | ਰਾਜਨੀਤੀ ਵਿਭਾਗ ਦੇ ਮੁਖੀ ਡਾ. ਮੁਕਤਾ ਸੋਨੀ, ਪ੍ਰੋਫੈਸਰ ਦੀਪਕ ਅਤੇ ਪ੍ਰੋਫੈਸਰ ਵਿਵੇਕ ਨੇ ਮੁੱਖ ਮਹਿਮਾਨ, ਪਿ੍ੰਸੀਪਲ ਪ੍ਰੋਫੈਸਰ ਰਾਕੇਸ਼ ਕੁਮਾਰ ਮਹਾਜਨ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ | ਡਾ. ਮੁਕਤਾ ਸੋਨੀ ਨੇ ਕਿਹਾ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਭਾਰਤ ਆਪਣੇ 77ਵੇਂ ਗਣਤੰਤਰ ਦਿਵਸ ਨੂੰ ਬਹੁਤ ਉਤਸ਼ਾਹ ਅਤੇ ਦੇਸ਼ ਭਗਤੀ ਨਾਲ ਮਨਾ ਰਿਹਾ ਹੈ | ਇਸ ਮੌਕੇ ਹਰਸ਼ ਗੋਤਰ, ਮਨਪ੍ਰੀਤ ਕੌਰ, ਹਰਸਿਮਰਤ ਕੌਰ, ਝਲਕ ਅਤੇ ਕਿ੍ਤਿਕਾ ਅਬਰੋਲ ਨੇ ਆਪਣੇ ਸੁੰਦਰ, ਦੇਸ਼ ਭਗਤੀ ਨਾਲ ਲਬਰੇਜ ਪੇਸ਼ਕਾਰੀਆਂ ਨਾਲ ਸਾਰਿਆਂ ਨੂੰ ਮੋਹਿਤ ਕੀਤਾ | ਇਤਿਹਾਸ ਵਿਭਾਗ ਦੇ ਪ੍ਰੋਫੈਸਰ ਦੀਪਕ ਕੁਮਾਰ ਨੇ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਜੀਵਨ ਤੋਂ ਸਾਰਿਆਂ ਨੂੰ ਜਾਣੂ ਕਰਵਾਇਆ ਅਤੇ ਸਾਰਿਆਂ ਨੂੰ ਗਣਤੰਤਰ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਸਟੇਜ ਦਾ ਸੰਚਾਲਨ ਅਵਨੀਤ ਕੌਰ ਨੇ ਕੀਤਾ | ਪ੍ਰੋਫੈਸਰ ਨਿਵੇਦਿਕਾ, ਰਜਿਸਟਰਾਰ ਡਾ. ਸੀਤਲ ਸਿੰਘ, ਪ੍ਰੋਫੈਸਰ ਭੁਪਿੰਦਰ ਸਿੰਘ, ਪ੍ਰੋਫੈਸਰ ਕੋਮਲ, ਪ੍ਰੋਫੈਸਰ ਅੰਮਿ੍ਤਾ, ਪ੍ਰੋਫੈਸਰ ਇੰਦਰਜੀਤ ਕੌਰ, ਪ੍ਰੋਫੈਸਰ ਪੱਲਵੀ ਅਤੇ ਪ੍ਰੋਫੈਸਰ ਮਨਪ੍ਰੀਤ ਕੌਰ ਸਮੇਤ ਵੱਡੀ ਗਿਣਤੀ ਵਿਚ ਵਿਦਿਆਰਥੀ ਇਸ ਮੌਕੇ ਵਿਸ਼ੇਸ਼ ਤੌਰ ਉੱਤੇ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਪੰਜਾਬ ਸਰਕਾਰ ਗਊ ਸੈੱਸ ਦੇ ਪੈਸੇ ਨੂੰ ਲਾਵਾਰਸ ਗਊ ਧਨ ਦੇ ਰੱਖ-ਰਖਾਅ ਲਈ ਖਰਚੇ-ਗੈਂਦ
Ad Position 24