14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਪਿੰਡ ਗੁੱਜਰ ਬਸੋਆ ਵਿਖੇ ਖ਼ੂਨਦਾਨ ਅਤੇ ਮੈਡੀਕਲ ਜਾਂਚ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 29-01-2026
ਪੱਸੀ ਕੰਢੀ, 28 ਜਨਵਰੀ (ਜਗਤਾਰ ਸਿੰਘ ਰਜਪਾਲਮਾ)-ਕੰਢੀ ਖੇਤਰ ਦੇ ਪਿੰਡ ਗੁੱਜਰ ਬਸੋਆ ਵਿਖੇ ਸੰਜੀਵ ਹਾਈਟੇਕ ਬਿਲਡਿੰਗ ਮੈਟੀਰੀਅਲ ਅਤੇ ਬਲੱਡ ਡੋਨਰ ਵੈੱਲਫੇਅਰ ਸੁਸਾਇਟੀ ਦਸੂਹਾ ਵਲੋਂ 199ਵਾਂ ਖ਼ੂਨਦਾਨ ਅਤੇ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਇਸ ਮੌਕੇ ਦੋਆਬਾ ਹਸਪਤਾਲ ਜਲੰਧਰ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਡਾਕਟਰ ਮਨਪ੍ਰੀਤ ਨੇ ਆਏ ਹੋਏ ਲੋਕਾਂ ਦਾ ਮੈਡੀਕਲ ਚੈੱਕਅਪ ਕੀਤਾ ਅਤੇ ਮੁਫ਼ਤ ਦਵਾਈਆਂ ਦਿੱਤੀਆਂ | ਇਸ ਮੌਕੇ 45 ਦੇ ਕਰੀਬ ਨੌਜਵਾਨਾਂ ਨੇ ਖ਼ੂਨਦਾਨ ਦਿੱਤਾ | ਇਸ ਮੌਕੇ ਡਾਕਟਰ ਸਿਮਰਨਜੀਤ ਸਿੰਘ ਇੰਚਾਰਜ, ਰੋਹਿਤ ਕੁਮਾਰ, ਗੁਰਪ੍ਰੀਤ ਸਿੰਘ, ਡਾਕਟਰ ਨਵੀਨ ਕੁਮਾਰ ਅਤੇ ਬੰਟੀ ਨੇ ਖ਼ੂਨਦਾਨ ਦਾ ਕੰਮ ਸੰਭਾਲਿਆ | ਇਸ ਮੌਕੇ ਹਾਇਟੈਕ ਬਿਲਡਿੰਗ ਮੈਟੀਰੀਅਲ ਦੇ ਮਾਲਕ ਸੰਜੀਵ ਕੁਮਾਰ ਨੇ ਕਿਹਾ ਕਿ ਲੋਕਾਂ ਦੀ ਸਿਹਤ ਸਹੂਲਤਾਂ ਲਈ ਮੈਡੀਕਲ ਚੈੱਕਅਪ ਕੈਂਪ ਹਮੇਸ਼ਾ ਲਗਾਉਂਦੇ ਰਾਹਾਂਗੇ ਤਾਂ ਕਿ ਕੋਈ ਮਰੀਜ਼ ਬਿਨਾਂ ਮੁੱਢਲੀ ਸਹਾਇਤਾ ਤੋਂ ਬਗ਼ੈਰ ਨਾ ਰਹਿ ਸਕੇ | ਇਸ ਮੌਕੇ ਸਰਪੰਚ ਜਗਰੂਪ ਸਿੰਘ, ਸਤਪਾਲ ਸਿੰਘ, ਰਛਪਾਲ ਸਿੰਘ, ਮੋਹਿਤ ਮਿਨਹਾਸ, ਅਨਿਲ ਕੁਮਾਰ, ਹਰਦੀਪ ਸਿੰਘ, ਹਰਜੀਤ ਸਿੰਘ, ਵਰਦਾਨ ਕੁਮਾਰ, ਅਵੀਸੇਕ ਕੁਮਾਰ, ਬੰਦਨਾ ਦੇਵੀ , ਪਿ੍ਅੰਕਾ ਠਾਕੁਰ ਆਦਿ ਸਮੇਤ ਵੱਡੀ ਗਿਣਤੀ ਵਿਚ ਖੇਤਰ ਦੇ ਲੋਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਲੋਕਾਂ ਨੂੰ 10 ਲੱਖ ਦਾ ਇਲਾਜ ਮੁਫ਼ਤ ਮਿਲੇਗਾ - ਬਲਾਕੀਪੁਰ ਅਗਲੀ ਖ਼ਬਰ ਸੇਂਟ ਸੋਲਜਰ ਸਕੂਲਾਂ 'ਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ
Ad Position 24