ਮਾਹਿਲਪੁਰ, 2 ਫਰਵਰੀ (ਰਜਿੰਦਰ ਸਿੰਘ)-ਸਿੱਖ ਐਜੂਕੇਸ਼ਨਲ ਕੌਂਸਲ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪਰੀ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਮਾਹਿਲਪੁਰ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਤੇ ਸੱਭਿਆਚਾਰਕ ਪ੍ਰੋਗਰਾਮ ਪਿ੍ੰ. ਸ਼ਿਬੂ ਮੈਥਿਊ ਕੇ.ਦੀ ਅਗਵਾਈ 'ਚ ਕਰਵਾਇਆ ਗਿਆ | ਸਮਾਗਮ 'ਚ. ਏ.ਡੀ.ਸੀ. ਹੁਸ਼ਿਆਰਪੁਰ ਨਿਕਾਸ ਕੁਮਾਰ ਆਈ.ਏ.ਐਸ. ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦ ਕਿ ਪ੍ਰਧਾਨਗੀ ਐਜੂਕੇਸ਼ਨਲ ਕੌਂਸਲ ਦੇ ਸਰਪ੍ਰਸਤ ਡਾ. ਜੰਗ ਬਹਾਦਰ ਸਿੰਘ ਰਾਏ, ਮੈਨੇਜਰ ਇੰਦਰਜੀਤ ਸਿੰਘ, ਜਨਰਲ ਸਕੱਤਰ ਪ੍ਰੋ. ਅਪਿੰਦਰ ਸਿੰਘ ਮਾਹਿਲਪੁਰੀ, ਗੁਰਪ੍ਰੀਤ ਸਿੰਘ ਬੈਂਸ ਸੀਨੀਅਰ ਵਾਈਸ ਪ੍ਰਧਾਨ, ਅਮਰਦੀਪ ਸਿੰਘ, ਕੁਲਵਿੰਦਰ ਸਿੰਘ ਸੈਕਟਰੀ, ਜ਼ੈਲਦਾਰ ਗੁਰਿੰਦਰ ਸਿੰਘ ਬੈਂਸ, ਵਰਿੰਦਰ ਕੁਮਾਰ ਸ਼ਰਮਾ, ਜਸਪ੍ਰੀਤ ਸਿੰਘ ਗਿੱਲ, ਪ੍ਰੋਫ਼ੈਸਰ ਡਾ. ਪਰਮਿੰਦਰ ਸਿੰਘ ਖ਼ਾਲਸਾ ਕਾਲਜ, ਪ੍ਰੋਫ਼ੈਸਰ ਡਾ. ਰੋਹਤਾਸ਼, ਕਮਾਡੈਂਟ ਸੂਰਜ ਭਾਨ ਹਾਂਡਾ ਆਦਿ ਨੇ ਸਾਂਝੇ ਤੌਰ 'ਤੇ ਕੀਤੀ | ਸਮਾਗਮ ਦੀ ਸ਼ੁਰੂਆਤ ਸਕੂਲੀ ਬੱਚਿਆਂ ਵਲੋਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਸ਼ਬਦ-ਕੀਰਤਨ ਨਾਲ ਕੀਤੀ ਉਪਰੰਤ ਪ੍ਰੋਗਰਾਮ ਦੀ ਲੜੀ ਸ਼ੁਰੂ ਕਰਦਿਆਂ ਸਵਾਗਤੀ ਗੀਤ ਗਾ ਕੇ ਆਏ ਹੋਏ ਦਰਸ਼ਕਾਂ ਤੇ ਵਿਸ਼ੇਸ਼ ਮਹਿਮਾਨਾਂ ਦਾ ਆਪਣੀ ਕਲਾ ਰਾਹੀਂ ਨਿੱਘਾ ਸਵਾਗਤ ਕੀਤਾ | ਇਸ ਮੌਕੇ ਸਕੂਲੀ ਬੱਚਿਆਂ ਵਲੋਂ ਭੰਗੜਾ, ਪੰਜਾਬੀ ਸਕਿੱਟ, ਭੰਗੜਾ, ਝੂੰਮਰ, ਲੁੱਡੀ ਤੇ ਪੰਜਾਬ ਦਾ ਲੋਕ-ਨਾਚ, ਗਿੱਧਾ, ਪੇਸ਼ ਕਰਕੇ ਸਰੋਤਿਆ ਦਾ ਮੰਨ ਮੋਹ ਲਿਆ | ਇਸ ਮੌਕੇ ਏ.ਡੀ.ਸੀ. ਨਿਕਾਸ ਕੁਮਾਰ ਸਮੇਤ ਪ੍ਰਬੰਧਕੀ ਕਮੇਟੀ ਵਲੋਂ ਸਕੂਲ ਦੀ ਸ਼ਾਨਦਾਰ ਖੇਡ, ਕਲਾ ਤੇ ਪਿਛਲੇ ਵਰ੍ਹੇ ਵਿੱਦਿਅਕ ਖੇਤਰ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਪ੍ਰੋਗਰਾਮ ਦੇ ਦਰਮਿਆਨ ਵਿਸ਼ਾਲ ਸਿੰਘ ਵਾਈਸ ਪਿ੍ੰਸੀਪਲ ਵਲੋਂ ਸਕੂਲ ਦੀਆਂ ਪ੍ਰਾਪਤੀਆਂ ਦੀ ਰਿਪੋਰਟ ਪੇਸ਼ ਕੀਤੀ ਗਈ | ਇਸ ਮੌਕੇ ਸੁਰਿੰਦਰ ਕੁਮਾਰ ਸ਼ਰਮਾ, ਗੁਰਦਿਆਲ ਸਿੰਘ ਖਾਬੜਾ ਮੈਂਬਰ, ਕੁਲਵਿੰਦਰ ਸਿੰਘ ਭਾਰਟਾ, ਵਿਨੋਦ ਕੁਮਾਰ, ਸਤਵਿੰਦਰ ਸਿੰਘ ਬਿੱਟੂ, ਪਰਮਿੰਦਰ ਸਿੰਘ ਅਤੇ ਹੋਰ ਕਮੇਟੀ ਮੈਂਬਰ, ਬੱਚਿਆਂ ਦੇ ਮਾਪੇ ਤੇ ਸਕੂਲ ਸਟਾਫ਼ ਹਾਜ਼ਰ ਸੀ |