23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਰਹਿੰਦੀ ਸੜਕ ਦੀ ਮਨਜ਼ੂਰੀ ਮਿਲਣ 'ਤੇ ਧਨੋਆ ਵਾਸੀਆਂ ਨੇ ਹਲਕਾ ਇੰਚਾਰਜ ਪ੍ਰੋ. ਮੁਲਤਾਨੀ ਦਾ ਕੀਤਾ ਧੰਨਵਾਦ

Ad Position 21
No active advertisement
ਅਜੀਤ ਡੈਸਕ 03-02-2026
ਐਮਾਂ ਮਾਂਗਟ, 2 ਫਰਵਰੀ (ਗੁਰਾਇਆ)-ਵਿਧਾਨ ਸਭਾ ਹਲਕਾ ਮੁਕੇਰੀਆਂ ਅਧੀਨ ਆਉਂਦੀ ਮਹਾਰਾਜਾ ਰਣਜੀਤ ਸਿੰਘ ਦੇ ਨਾਂਅ ਨਾਲ ਜਾਣੀ ਜਾਂਦੀ ਧਨੋਆ-ਕੋਲੀਆਂ ਸੜਕ ਜਿਸ ਨੂੰ ਪਿੰਡ ਕੋਲੀਆਂ ਤੋਂ ਪਿੰਡ ਚੱਕਵਾਲ ਤੱਕ ਬਣਾਇਆ ਹੋਇਆ ਸੀ ਅਤੇ ਇਸ ਸੜਕ ਦੇ ਇੱਕ ਹਿੱਸੇ ਪਿੰਡ ਕੋਲੀਆਂ ਤੋਂ ਪਿੰਡ ਮੀਰਪੁਰ ਤੱਕ ਇਹ ਸੜਕ 12 ਫੁੱਟ ਚੌੜਾਈ ਦੀ ਬਣੀ ਹੋਈ ਹੈ ਪਰ ਅੱਗੇ ਪਿੰਡ ਚੱਕਵਾਲ ਤੱਕ 9 ਫੁੱਟ ਸੜਕ ਦੀ ਬਹੁਤ ਮਾੜੀ ਹਾਲਤ ਹੈ | ਚੱਕਵਾਲ ਤੋਂ ਧਨੋਆ ਪੱਤਣ ਤੱਕ 1.70 ਕਿੱਲੋਮੀਟਰ ਸੜਕ ਬਣਨ ਵਾਲੀ ਰਹਿੰਦੀ ਸੀ | ਹਲਕਾ ਇੰਚਾਰਜ ਪ੍ਰੋ: ਮੁਲਤਾਨੀ ਦੀ ਸਿਫ਼ਾਰਸ਼ 'ਤੇ ਸੜਕਾਂ ਅਤੇ ਇਮਾਰਤਾਂ ਵਿਭਾਗ ਮੰਡਲ ਮੁਕੇਰੀਆਂ ਨੇ ਇਸ ਰਹਿੰਦੀ ਸੜਕ ਨੂੰ 18 ਫੁੱਟ ਚੌੜਾਈ ਦੀ ਸੜਕ ਬਣਾਉਣ ਵਾਸਤੇ ਜਿੱਥੇ ਸੜਕ ਬਣਾਉਣ ਵਾਸਤੇ ਟੈਂਡਰ ਮਨਜ਼ੂਰ ਕਰਕੇ ਕੰਮ ਸ਼ੁਰੂ ਕਰਨ ਦਾ ਰਾਹ ਪੱਧਰਾ ਕੀਤਾ ਹੈ ਉੱਥੇ ਕੋਲੀਆਂ ਤੋਂ ਪਿੰਡ ਚੱਕਵਾਲ ਤੱਕ 18 ਫੁੱਟ ਚੌੜਾਈ ਦੀ ਸੜਕ ਬਣਾਉਣ ਵਾਸਤੇ ਵੀ ਟੈਂਡਰ ਮਨਜ਼ੂਰ ਕਰ ਲਏ ਹਨ ਜਿਸ ਨਾਲ ਪਿੰਡ ਕੋਲੀਆਂ ਤੋਂ ਧਨੋਆ ਪੱਤਣ ਤੱਕ 18 ਫੁੱਟ ਚੌੜਾਈ ਦੀ ਸੜਕ ਜਲਦੀ ਬਣ ਜਾਣ ਨਾਲ ਇਸ ਇਲਾਕੇ ਦੀ ਬਹੁਤ ਦੇਰ ਤੋਂ ਚਲੀ ਆ ਰਹੀ ਮੰਗ ਪੂਰੀ ਹੋਵੇਗੀ ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਬਹੁਤ ਵੱਡਾ ਫ਼ਾਇਦਾ ਮਿਲੇਗਾ | ਪਿੰਡ ਧਨੋਆ ਦੇ ਇੱਕ ਵਫ਼ਦ ਨੇ ਪੰਚਾਇਤ ਮੈਂਬਰਾਂ ਸਰਬਜੀਤ ਸਿੰਘ ਟਿੰਕੂ, ਰੌਸ਼ਨ ਲਾਲ ਅਤੇ ਦਲਜੀਤ ਸਿੰਘ ਦੀ ਅਗਵਾਈ ਵਿਚ ਪ੍ਰੋਫੈਸਰ ਮੁਲਤਾਨੀ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਮਿਲ ਕੇ ਉਨ੍ਹਾਂ ਦਾ ਇਲਾਕੇ ਦੀ ਇਹ ਵੱਡੀ ਮੰਗ ਮੰਨਣ ਦਾ ਧੰਨਵਾਦ ਕੀਤਾ ਹੈ | ਪੰਚਾਇਤ ਨੇ ਕੁੱਝ ਸਮਾਂ ਪਹਿਲਾਂ ਹੀ ਸਰਪੰਚ ਮਨਸਿਮਰਨ ਸਿੰਘ ਦੀ ਅਗਵਾਈ ਵਿਚ ਪ੍ਰੋਫੈਸਰ ਮੁਲਤਾਨੀ ਨੂੰ ਮਿਲ ਕੇ ਇਸ ਸੜਕ ਨੂੰ ਬਣਾਉਣ ਦੀ ਮੰਗ ਕੀਤੀ ਸੀ | ਪੰਚਾਇਤ ਨਾਲ ਧੰਨਵਾਦ ਕਰਨ ਵਾਲੇ ਵਫ਼ਦ ਵਿਚ ਇੰਜ. ਸਤਨਾਮ ਸਿੰਘ ਧਨੋਆ, ਦਿਲਾਵਰ ਸਿੰਘ, ਲਖਵਿੰਦਰ ਸਿੰਘ ਲੱਖੀ, ਕੈਪਟਨ ਸੁਖਵਿੰਦਰ ਸਿੰਘ ਸੋਢੀ, ਸੁਖਵਿੰਦਰ ਸਿੰਘ ਸੋਨੂੰ, ਧਰਮਪਾਲ ਸਿੰਘ ਦੁਬਈ, ਸੁਖਪ੍ਰੀਤ ਸਿੰਘ ਅਤੇ ਆਪ ਆਗੂ ਮਨਜਿੰਦਰ ਸਿੰਘ ਨਿੱਕੂ ਚੱਕ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐਮ. ਐਸ. ਕੇ. ਸਕੂਲ ਕੋਟਲੀ ਜੰਡ ਨੇ ਜੂਨੀਅਰ ਸਪੋਰਟਸ ਮੀਟ ਕਰਵਾਈ ਅਗਲੀ ਖ਼ਬਰ ਸੰਤ ਬਾਬਾ ਹਰੀ ਸਿੰਘ ਸਕੂਲ 'ਚ ਇਨਾਮ ਵੰਡ ਸਮਾਗਮ ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ
Ad Position 24