ਗੜ੍ਹਸ਼ੰਕਰ, 2 ਫਰਵਰੀ (ਧਾਲੀਵਾਲ)- ਪੰਜਾਬ ਪੁਲਿਸ ਵਿਚੋਂ ਸੰਨ 1993 ਤੋਂ ਥਾਣਾ ਗੜ੍ਹਸ਼ੰਕਰ ਵਿਖੇ ਬਤੌਰ ਕਾਂਸਟੇਬਲ ਡਿਊਟੀ ਸ਼ੁਰੂ ਕਰਨ ਵਾਲੇ ਮਹਿੰਦਰ ਪਾਲ ਬਤੌਰ ਸਬ-ਇੰਸਪੈਕਟਰ ਸੇਵਾ ਮੁਕਤ ਹੋ ਗਏ | ਵਿਭਾਗ ਵਲੋਂ ਸਬ-ਇੰਸਪੈਕਟਰ ਮਹਿੰਦਰ ਪਾਲ ਦਾ ਸੇਵਾ-ਮੁਕਤੀ 'ਤੇ ਜ਼ਿਲ੍ਹਾ ਪੁਲਿਸ ਵੱਲੋਂ ਡੀ.ਐੱਸ.ਪੀ. ਜਗੀਰ ਸਿੰਘ ਅਤੇ ਲਾਈਨ ਅਫ਼ਸਰ ਅਧਿਕਾਰੀਆਂ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕਰਦਿਆਂ ਉਨ੍ਹਾਂ ਨੂੰ ਸੇਵਾ ਮੁਕਤੀ 'ਤੇ ਸ਼ੁੱਭ ਕਾਮਨਾਵਾਂ ਦਿੱਤੀਆਂ | ਥਾਣਾ ਗੜ੍ਹਸ਼ੰਕਰ ਤੋਂ ਐੱਸ.ਐੱਚ.ਓ. ਗਗਨਦੀਪ ਸਿੰਘ ਸੇਖੋਂ, ਸਬ-ਇੰਸਪੈਕਟਰ ਗੁਰਨੇਕ ਸਿੰਘ, ਮੁਨਸ਼ੀ ਅਮਰੀਕ ਸਿੰਘ ਵੱਲੋਂ ਸਨਮਾਨ ਕਰਦਿਆਂ ਸੇਵਾ-ਮੁਕਤੀ 'ਤੇ ਵਧਾਈ ਦਿੱਤੀ ਗਈ | ਇਸ ਮੌਕੇ ਬੁਲਾਰਿਆਂ ਨੇ ਸਬ-ਇੰਸਪੈਕਟਰ ਮਹਿੰਦਰ ਪਾਲ ਵੱਲੋਂ ਥਾਣਾ ਗੜ੍ਹਸ਼ੰਕਰ 'ਚ ਬਤੌਰ ਕਾਂਸਟੇਬਲ ਤੋਂ ਲੈ ਕੇ ਹੈੱਡ ਕਾਂਸਟੇਬਲ, ਮੁਨਸ਼ੀ, ਏ.ਐੱਸ.ਆਈ. ਅਤੇ ਸਬ-ਇੰਸਪੈਕਟਰ ਤੱਕ ਬੇਦਾਗ਼ ਅਤੇ ਸਮਰਪਿਤ ਭਾਵਨਾ ਨਾਲ ਕਰੀਬ 35 ਸਾਲ ਨਿਭਾਈ ਸੇਵਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੀ ਲੰਮੀ ਉਮਰ ਦਾ ਕਾਮਨਾ ਕੀਤੀ | ਇਸ ਮੌਕੇ ਸਬ-ਇੰਸਪੈਕਟਰ ਮਹਿੰਦਰ ਪਾਲ ਨੇ ਸਾਰੇ ਅਧਿਕਾਰੀਆਂ ਅਤੇ ਵਿਭਾਗ ਦਾ ਧੰਨਵਾਦ ਕੀਤਾ | ਇਸ ਮੌਕੇ ਉਨ੍ਹਾਂ ਨਾਲ ਪਰਿਵਾਰ ਵੱਲੋਂ ਸੋਹਣ ਲਾਲ, ਕਰਨਦੀਪ ਸਿੰਘ ਯੂ.ਕੇ., ਜਸਕਰਨ ਸਿੰਘ ਕੈਨੇਡਾ, ਸਬ-ਇੰਸਪੈਕਟਰ ਰਿਟਾ, ਰੌਸ਼ਨ ਲਾਲ, ਸਤਪਾਲ ਹਕਲਾ, ਹਰਦੀਪ ਕੁਮਾਰ, ਏ.ਐੱਸ.ਈ. ਪਵਨਜੀਤ ਤੇ ਹੋਰ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਹਾਜ਼ਰ ਹੋਏ |