24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਪੁੱਟੀ ਸੜਕ ਦੇ ਚੱਲਦਿਆਂ ਡੇਢ ਮਹੀਨੇ ਤੋਂ ਨਰਕ ਭੋਗ ਰਹੇ ਨੇ ਚੱਬੇਵਾਲ ਵਾਸੀ

Ad Position 21
No active advertisement
ਅਜੀਤ ਡੈਸਕ 03-02-2026
ਚੱਬੇਵਾਲ, 2 ਫਰਵਰੀ (ਰਾਜੀਵ ਭਾਰਦਵਾਜ)-ਚੱਬੇਵਾਲ ਤੋਂ ਪਿੰਡ ਬਜਰਾਵਰ ਅਤੇ ਪੱਟੀ ਨੂੰ ਜਾਣ ਵਾਲੀ ਸੜਕ ਨੂੰ ਨਵਾਂ ਬਣਾਉਣ ਦਾ ਝਾਂਸਾ ਦੇ ਕੇ ਪੁੱਟ ਦਿੱਤੀ ਗਈ, ਪਰ ਪਿਛਲੇ ਡੇੜ੍ਹ ਮਹੀਨੇ ਤੋਂ ਕਿਸੇ ਨੇ ਸਾਰ ਨਾ ਲਈ | ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਹਰਜਿੰਦਰ ਸਿੰਘ, ਸੁਰਜੀਤ ਸਿੰਘ, ਦਵਿੰਦਰ ਸਿੰਘ, ਕੁਲਵੰਤ ਕੁਮਾਰ ਕਾਂਤੀ, ਸੁਭਾਸ਼ ਕੁਮਾਰੀ, ਮੀਨਾ ਰਾਣੀ, ਸੰਦੇਸ਼, ਊਸ਼ਾ ਰਾਣੀ, ਸੰਦੀਪ ਕੌਰ ਆਦਿ ਨੇ ਦੱਸਿਆ ਕਿ ਜੋ ਸੜਕ ਚੱਬੇਵਾਲ ਤੋਂ ਬਜਰਾਵਰ ਨੂੰ ਜਾਂਦੀ ਹੈ ਉਸ ਨੂੰ ਪੁੱਟਿਆਂ ਲਗਪਗ ਡੇੜ੍ਹ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਦੁਆਰਾ ਬਣਾਈ ਨਹੀਂ ਗਈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਘਰ ਇਸ ਸੜਕ ਦੇ ਨੇੜੇ ਹੋਣ ਕਰਕੇ ਉਹ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ | ਉਨ੍ਹਾਂ ਨੇ ਕਿਹਾ ਕਿ ਦੋ ਦਿਨ ਪਹਿਲਾਂ ਪਏ ਮੀਂਹ ਕਾਰਨ ਇਸ ਵਿਚ ਬਹੁਤ ਪਾਣੀ ਭਰ ਗਿਆ ਸੀ ਅਤੇ ਪਿੰਡ ਦੇ ਲੋਕਾਂ ਨੇ ਬਿਜਲੀ ਵਾਲਾ ਪੰਪ ਲਗਾ ਕੇ ਪਾਣੀ ਸੜਕ ਤੋਂ ਬਾਹਰ ਕੱਢਿਆ | ਪਿੰਡ ਚੱਬੇਵਾਲ ਵਾਸੀ ਸਰਬਜੀਤ ਸਿੰਘ, ਨੰਬਰਦਾਰ ਸਿਮਰਨਜੀਤ ਸਿੰਘ ਆਦਿ ਨੇ ਕਿਹਾ ਕਿ ਜੇਕਰ ਇਹ ਸੜਕ ਬਣਨ ਨੂੰ ਅਜੇ ਸਮਾਂ ਹੀ ਲੱਗਣਾ ਸੀ ਤਾਂ ਇਸ ਨੂੰ ਪੁੱਟਣਾ ਹੀ ਨਹੀਂ ਚਾਹੀਦਾ ਸੀ | ਇਸ ਸੰਬੰਧ 'ਚ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਗੁਰਮੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸੜਕ ਨੂੰ ਅਠਾਰਾਂ ਫੁੱਟ ਚੌੜਾ ਕਰਨਾ ਹੈ ਅਤੇ ਇਹ ਸੜਕ ਕੰਕਰੀਟ ਦੀ ਬਣਾਈ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਸਬ-ਇੰਸਪੈਕਟਰ ਮਹਿੰਦਰ ਪਾਲ ਦਾ ਸੇਵਾ ਮੁਕਤੀ 'ਤੇ ਸਨਮਾਨ ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ (ਬ) ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਵਾਂਗੇ-ਲਾਲੀ ਬਾਜਵਾ
Ad Position 24