24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਸ਼ੋ੍ਰਮਣੀ ਅਕਾਲੀ ਦਲ (ਬ) ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਵਾਂਗੇ-ਲਾਲੀ ਬਾਜਵਾ

Ad Position 21
No active advertisement
ਅਜੀਤ ਡੈਸਕ 03-02-2026
ਬੁੱਲ੍ਹੋਵਾਲ, 2 ਫਰਵਰੀ (ਲੁਗਾਣਾ)-ਸੂਬਾ ਪੰਜਾਬ ਦੇ ਵਿਕਾਸ, ਪੰਜਾਬ ਦੇ ਹੱਕਾਂ ਤੇ ਪੰਜਾਬ ਦੇ ਪਾਣੀਆਂ ਲਈ ਹਮੇਸ਼ਾ ਸੂਬਾ ਵਾਸੀਆਂ ਲਈ ਖੜਨ ਵਾਲੀ ਇਕੋ ਇਕ ਪਾਰਟੀ ਸ਼ੋ੍ਰਮਣੀ ਅਕਾਲੀ ਦਲ (ਬਾਦਲ) ਪਾਰਟੀ ਮੁੜ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਮਜ਼ਬੂਤ ਹੋ ਰਹੀ ਹੈ | ਜੋ ਆਉਣ ਵਾਲੇ ਸਮੇਂ ਅੰਦਰ ਸੂਬੇ ਦੀ ਰਹਿਨੁਮਾਈ ਕਰਕੇ ਸੂਬੇ ਨੂੰ ਵਿਕਾਸ ਦੀ ਮੁੜ ਲੀਹਾਂ 'ਤੇ ਲਿਆਉਣਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਤਿੰਦਰ ਸਿੰਘ ਲਾਲੀ ਬਾਜਵਾ ਜ਼ਿਲ੍ਹਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਬਾਦਲ (ਸ਼ਹਿਰੀ) ਨੇ ਬੁੱਲ੍ਹੋਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੈਂਬਰਾਂ ਨਾਲ ਹੋਈ ਮੀਟਿੰਗ ਦੌਰਾਨ ਕੀਤਾ | ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਦੀ ਸਮੁੱਚੀ ਟੀਮ ਪਿੰਡ ਪੱਧਰ 'ਤੇ ਬੂਥ ਲੈਵਲ ਤੱਕ ਪਹੁੰਚ ਬਣਾ ਕੇ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣਗੇ | ਇਸ ਮੌਕੇ ਜਤਿੰਦਰ ਸਿੰਘ ਲਾਲੀ ਬਾਜਵਾ ਜ਼ਿਲ੍ਹਾ ਪ੍ਰਧਾਨ ਨਾਲ ਜਥੇ. ਕੁਲਦੀਪ ਸਿੰਘ ਢੱਡੇ ਪ੍ਰਧਾਨ ਆਈ.ਟੀ. ਵਿੰਗ, ਜਥੇ.ਜਗਪਾਲ ਸਿੰਘ ਖੱਬਲਾਂ ਸਰਕਲ ਪ੍ਰਧਾਨ, ਜਥੇ. ਪ੍ਰੀਤਮ ਸਿੰਘ ਖਡਿਆਲਾ, ਇੰਦਰਜੀਤ ਸਿੰਘ ਲੱਕੀ ਸੀ.ਪ੍ਰਧਾਨ ਯੂਥ ਵਿੰਗ, ਗੁਰਪ੍ਰੀਤ ਸਿੰਘ ਕੋਹਲੀ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੁੱਟੀ ਸੜਕ ਦੇ ਚੱਲਦਿਆਂ ਡੇਢ ਮਹੀਨੇ ਤੋਂ ਨਰਕ ਭੋਗ ਰਹੇ ਨੇ ਚੱਬੇਵਾਲ ਵਾਸੀ ਅਗਲੀ ਖ਼ਬਰ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਭਟੇੜ੍ਹ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਅੱਜ
Ad Position 24