08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਡੀ.ਏ.ਵੀ. ਸਕੂਲ ਮਾਮਲਾ ਜੁਆਇੰਟ ਐਕਸ਼ਨ ਕਮੇਟੀ ਨੇ ਮੌਨ ਮੋਮਬੱਤੀ ਮਾਰਚ ਕੱਢਿਆ

Ad Position 21
No active advertisement
ਅਜੀਤ ਡੈਸਕ 04-02-2026
ਤਲਵਾੜਾ, 3 ਫਰਵਰੀ (ਐੱਚ. ਐੱਸ. ਮਿੱਠੂ)- ਡੀ.ਏ.ਵੀ ਸਕੂਲ ਮੋਰਚਾ ਵਲੋਂ ਸ਼ਹਿਰ 'ਚ ਮੌਨ ਮੋਮਬੱਤੀ ਮਾਰਚ ਕੱਢਿਆ ਗਿਆ | ਮਾਰਚ ਦੀ ਅਗਵਾਈ ਜੁਆਇੰਟ ਐਕਸ਼ਨ ਕਮੇਟੀ ਨੇ ਕੀਤੀ | ਮਾਰਚ ਵਿਚ ਹਲਕਾ ਵਿਧਾਇਕ ਐਡ ਕਰਮਵੀਰ ਸਿੰਘ ਘੁੰਮਣ ਵੀ ਸ਼ਾਮਲ ਹੋਏ | ਜ਼ਿਕਰਯੋਗ ਹੈ ਕਿ ਬੀ.ਬੀ.ਐਮ.ਬੀ ਪ੍ਰਸ਼ਾਸਨ ਵੱਲੋਂ ਡੀ.ਏ.ਵੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪਿਛਲੇ 40 ਸਾਲ ਤੋਂ ਸੀਨੀਅਰ ਸੈਕੰਡਰੀ ਸਕੂਲ ਚਲਾਇਆ ਜਾ ਰਿਹਾ ਹੈ, ਪਰ ਸਾਲ 2025 ਵਿਚ ਬੀ.ਬੀ.ਐਮ.ਬੀ ਪ੍ਰਸ਼ਾਸਨ ਨੇ ਡੀ.ਏ.ਵੀ ਨਾਲ ਅਗਲੇ 20 ਸਾਲਾਂ ਲਈ ਕਰਾਰ ਕਰਨ ਦੀ ਬਜਾਏ ਇੱਕ ਸਾਲ ਮਾਰਚ 2026 ਤੱਕ ਹੀ ਕੀਤਾ ਹੈ | ਕਨਸੌਆਂ ਨੇ ਕਿ ਬੀ.ਬੀ.ਐਮ.ਬੀ ਪ੍ਰਸ਼ਾਸਨ ਹੁਣ ਇਹ ਸਕੂਲ ਰਾਸ਼ਟਰੀ ਸਵੈ ਸੇਵਕ ਸੰਘ ਦੀ ਵਿੱਦਿਆ ਭਾਰਤੀ ਸ਼ਾਖਾ ਨੂੰ ਦੇਣ ਜਾ ਰਿਹਾ ਹੈ, ਜਿਸ ਦਾ ਸਕੂਲ 'ਚ ਪੜ੍ਹਦੇ ਵਿਦਿਆਰਥੀਆਂ ਦੇ ਮਾਪੇ, ਅਧਿਆਪਕ ਅਤੇ ਸ਼ਹਿਰ 'ਚ ਡੀ.ਏ.ਵੀ ਸਕੂਲ ਦੇ ਸਮਰਥਕ ਬੀ.ਬੀ.ਐਮ.ਬੀ ਦੇ ਰੁਖ਼ ਦਾ ਸਖ਼ਤ ਵਿਰੋਧ ਕਰ ਰਹੇ ਹਨ | ਪਿਛਲੇ 6 ਮਹੀਨੇ ਤੋਂ ਜੁਆਇੰਟ ਐਕਸ਼ਨ ਕਮੇਟੀ ਦੇ ਬੈਨਰ ਇਹ ਲੋਕ ਸੰਘਰਸ਼ ਕਰ ਰਹੇ ਹਨ | ਉੱਧਰ ਬੀ.ਬੀ.ਐਮ.ਬੀ ਪ੍ਰਸ਼ਾਸਨ ਸਕੂਲ ਨੂੰ ਜ਼ੀਰੋ ਬਜਟ ਤਹਿਤ ਚਲਾਉਣ ਦੀ ਗੱਲ ਕਰ ਰਿਹਾ ਹੈ | ਇਸ ਰੇਡਕੇ ਵਿਚਾਲੇ ਸਕੂਲ 'ਚ ਪੜ੍ਹਦੇ ਕਰੀਬ 12 ਸੌ ਬੱਚਿਆਂ ਦਾ ਭਵਿੱਖ ਦਾਅ 'ਤੇ ਲੱਗਾ ਹੋਇਆ ਹੈ | ਮਾਪੇ ਬੀ.ਬੀ.ਐਮ.ਬੀ ਪ੍ਰਸ਼ਾਸਨ ਨੂੰ ਪਹਿਲਾਂ ਦੀ ਤਰ੍ਹਾਂ ਡੀ.ਏ.ਵੀ ਅਧੀਨ ਹੀ ਸਕੂਲ ਚਲਾਉਣ ਦੀ ਮੰਗ ਕਰ ਰਹੇ ਹਨ | ਆਪਣੀ ਮੰਗ ਨੂੰ ਲੈ ਕੇ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਸਕੂਲ ਦੇ ਬਾਹਰ ਪੱਕਾ ਮੋਰਚਾ ਲਾਇਆ ਹੋਇਆ ਹੈ | ਲੰਘੇ ਕੱਲ੍ਹ ਡੀ.ਏ.ਵੀ ਸਕੂਲ ਬਚਾਓ ਮੋਰਚਾ ਦੇ ਬੈਨਰ ਹੇਠਾਂ ਸ਼ਹਿਰ 'ਚ ਮੌਨ ਮੋਮਬੱਤੀ ਮਾਰਚ ਕੱਢਿਆ ਗਿਆ, ਜਿਸ ਵਿਚ ਹਲਕਾ ਵਿਧਾਇਕ ਐਡ ਕਰਮਵੀਰ ਸਿੰਘ ਘੁੰਮਣ ਵੀ ਸ਼ਾਮਲ ਹੋਏ | ਮੋਰਚੇ ਨੇ ਐਲਾਨ ਕੀਤਾ ਕਿ ਉਹ ਜਾਨ ਦੇ ਦੇਣਗੇ ਪਰ ਡੀ.ਏ.ਵੀ ਤੋਂ ਇਲਾਵਾ ਹੋਰ ਕਿਸੇ ਨੂੰ ਸਕੂਲ ਜਾਣ ਨਹੀਂ ਦੇਣਗੇ | ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਘੁੰਮਣ ਨੇ ਕਿਹਾ ਕਿ ਕੇਂਦਰ 'ਚ ਭਾਜਪਾ ਸਰਕਾਰ ਪੰਜਾਬ ਨਾਲ ਮਤਰੇਈ ਖੜੀ ਹੈ | ਉਨ੍ਹਾਂ ਆਗਾਮੀ ਵਿਧਾਨ ਸਭਾ 'ਚ ਵੀ ਸਕੂਲ ਦਾ ਮਾਮਲਾ ਉਠਾਉਣ ਦੀ ਗੱਲ ਕਹੀ | ਉਨ੍ਹਾਂ ਕਿਸੇ ਵੀ ਕੀਮਤ 'ਤੇ ਬੀ.ਬੀ.ਐਮ.ਬੀ ਦੀ ਮਰਜ਼ੀ ਬਰਦਾਸ਼ਤ ਨਾ ਕਰਨ ਦੀ ਗੱਲ ਕਹੀ | ਇਸ ਮੌਕੇ 'ਤੇ ਕਿਰਨ ਡੋਗਰਾ, ਸੁਸ਼ੀਲ ਚੌਧਰੀ, ਪਰਮਿੰਦਰ ਟੀਨੂੰ, ਰਮਨ ਕੁਮਾਰ ਸ਼ੈਂਕੀ, ਸਵਾਂਤੀ ਪੁਰੀ, ਸ਼ਿਵਮ ਬਖ਼ਸ਼ੀ, ਦਿਨੇਸ਼ ਸ਼ਰਮਾ, ਅਵਤਾਰ ਕਿ੍ਸ਼ਨ ਸ਼ਰਮਾ, ਅਮਨਦੀਪ ਸਿੰਘ, ਜਸਵੀਰ ਤਲਵਾੜਾ, ਬਿਸ਼ਨ ਦਾਸ ਸੰਧੂ, ਨਗਰ ਕੌਂਸਲ ਤਲਵਾੜਾ ਪ੍ਰਧਾਨ ਆਸ਼ੂ ਅਰੋੜਾ, ਕੁਸ਼ਲ ਦੇਵ ਆਦਿ ਤੋਂ ਇਲਾਵਾ ਵੱਡੀ ਗਿਣਤੀ ਸ਼ਹਿਰ ਵਾਸੀ, ਵਿਦਿਆਰਥੀ ਅਤੇ ਮਾਪੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਜਸਵੀਰ ਸਿੰਘ ਰਾਜਾ ਵਲੋਂ ਪਿੰਡ ਤਲਵੰਡੀ ਸੱਲਾਂ ਵਿਖੇ ਹੈਲਥ ਸੈਂਟਰ ਦੇ ਨਿਰਮਾਣ ਕਾਰਜ ਦਾ ਉਦਘਾਟਨ ਅਗਲੀ ਖ਼ਬਰ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ 'ਤੇ ਫੇਲ੍ਹ - ਦਲਜੀਤ ਗਿਲਜੀਆਂ
Ad Position 24