22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਏ. ਟੀ. ਐਮ. ਕਾਰਡ ਬਦਲ ਕੇ 60 ਹਜ਼ਾਰ ਦੀ ਮਾਰੀ ਠੱਗੀ, 2 ਨੌਜਵਾਨ ਕੈਮਰੇ 'ਚ ਹੋਏ ਕੈਦ

Ad Position 21
No active advertisement
ਅਜੀਤ ਡੈਸਕ 06-02-2026
ਐਮਾਂ ਮਾਂਗਟ, 5 ਫਰਵਰੀ (ਗੁਰਾਇਆ)- ਏ.ਟੀ.ਐਮ. 'ਚੋਂ ਪੈਸੇ ਕਢਵਾਉਣ ਗਏ ਇਕ ਬਜ਼ੁਰਗ ਦਾ ਦੋ ਨੌਜਵਾਨਾਂ ਨੇ ਏ.ਟੀ.ਐਮ. ਕਾਰਡ ਬਦਲ ਕੇ ਉਸ ਦੇ ਖਾਤੇ 'ਚੋਂ 60 ਹਜ਼ਾਰ ਦੇ ਕਰੀਬ ਪੈਸੇ ਕਢਵਾ ਲਏ, ਜਿਸ ਦਾ ਪਤਾ ਲਗਣ 'ਤੇ ਬਜ਼ੁਰਗ ਵਿਅਕਤੀ ਨੇ ਬੈਂਕ ਵਿਚ ਜਾ ਕੇ ਆਪਣੇ ਖਾਤੇ ਨੂੰ ਬੰਦ ਕਰਵਾਇਆ ਅਤੇ ਪੁਲਿਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ | ਪੀੜਤ ਜਗਦੀਸ਼ ਸਿੰਘ ਪੁੱਤਰ ਬਲਵੀਰ ਸਿੰਘ ਪਿੰਡ ਭੱਟੀਆਂ ਜੱਟਾਂ ਨੇ ਦੱਸਿਆ ਕਿ ਮੈਂ ਬੀਤੇ ਦਿਨੀਂ ਬੱਸ ਸਟੈਂਡ ਮੁਕੇਰੀਆਂ ਨਜ਼ਦੀਕ ਇਕ ਏ.ਟੀ.ਐਮ. ਵਿਚੋਂ ਪੈਸੇ ਕਢਵਾਉਣ ਲੱਗਾ ਤਾਂ ਪੈਸੇ ਏ.ਟੀ.ਐਮ. ਵਿਚੋਂ ਨਹੀਂ ਨਿਕਲੇ | ਏਨੇ ਚਿਰ ਨੂੰ ਉੱਥੋਂ ਦੋ ਨੌਜਵਾਨ ਆਏ ਜਿਨ੍ਹਾਂ ਨੇ ਮੈਨੂੰ ਉਲਝਣ ਵਿਚ ਪਾ ਦਿੱਤਾ ਅਤੇ ਮੇਰਾ ਉਨ੍ਹਾਂ ਨੇ ਭੁਲੇਖੇ ਦੇ ਨਾਲ ਮੇਰਾ ਏ.ਟੀ.ਐਮ. ਬਦਲ ਦਿੱਤਾ ਗਿਆ | ਥੋੜ੍ਹੀ ਦੇਰ ਬਾਅਦ ਉਸ ਖਾਤੇ ਵਿਚੋਂ ਪੈਸੇ ਨਿਕਲਣੇ ਸ਼ੁਰੂ ਹੋ ਗਏ ਅਤੇ ਜਿਸ ਦੀ ਡਿਟੇਲਜ਼ ਮੇਰੇ ਮੋਬਾਈਲ 'ਤੇ ਆਉਣੀ ਸ਼ੁਰੂ ਹੋ ਗਈ | ਇਸ ਤੋਂ ਬਾਅਦ ਬਜ਼ੁਰਗ ਬੈਂਕ ਵਿਚ ਗਿਆ ਤਾਂ ਦੇਖਿਆ ਕਰੀਬ 60 ਹਜ਼ਾਰ ਰੁਪਏ ਉਨ੍ਹਾਂ ਨੇ ਕਢਵਾ ਲਏ ਸਨ ਜਿਸ ਤੋਂ ਬਾਅਦ ਖਾਤੇ ਤੁਰੰਤ ਬੰਦ ਕਰਵ ਦਿੱਤਾ | ਬਜ਼ੁਰਗ ਜਗਦੀਸ਼ ਸਿੰਘ ਨੇ ਜ਼ਿਲ੍ਹਾ ਪੁਲਿਸ ਮੁਖੀ ਹੁਸ਼ਿਆਰਪੁਰ ਪਾਸੋਂ ਮੰਗ ਕੀਤੀ ਕਿ ਠੱਗੀ ਮਾਰਨ ਵਾਲੇ ਨੌਜਵਾਨਾਂ ਨੂੰ ਕਾਬੂ ਕਰਕੇ ਮੇਰੇ ਪੈਸੇ ਵਾਪਸ ਕਰਵਾਏ ਜਾਣ |
Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਦੇ ਬਜਟ ਨੇ ਨਿਰਾਸ਼ ਕੀਤੇ ਐਨ.ਪੀ.ਐੱਸ. ਪੀੜਤ ਕਰਮਚਾਰੀ-ਮਹਾਜਨ, ਸਤੀਸ਼ ਅਗਲੀ ਖ਼ਬਰ ਬੀ.ਬੀ.ਐਮ.ਬੀ. ਡੀ.ਏ.ਵੀ. ਸਕੂਲ ਤਲਵਾੜਾ ਦੇ ਨਿੱਜੀਕਰਨ ਵਿਰੁੱਧ ਡਾ. ਰਾਜ ਕੁਮਾਰ ਵਲੋਂ ਕੇਂਦਰੀ ਬਿਜਲੀ ਮੰਤਰੀ ਨਾਲ ਮੁਲਾ...
Ad Position 24