ਟਾਂਡਾ ਉੜਮੁੜ, 5 ਫਰਵਰੀ (ਭਗਵਾਨ ਸਿੰਘ ਸੈਣੀ)- ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਟਾਂਡਾ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵਿਦਿਆਰਥੀ ਰੰਗ-ਬਿਰੰਗੇ ਪਹਿਰਾਵਿਆਂ 'ਚ ਸਜ ਕੇ ਆਪਣੇ ਮਾਤਾ-ਪਿਤਾ ਨਾਲ ਸਕੂਲ ਪਹੁੰਚੇ | ਬੱਚਿਆਂ ਦੀ ਸ਼ਾਨਦਾਰ ਕਾਰਗੁਜ਼ਾਰੀ ਨੂੰ ਲੈ ਕੇ ਮਾਪੇ ਵੀ ਬਹੁਤ ਉਤਸ਼ਾਹਿਤ ਸਨ | ਪਿ੍ੰਸੀਪਲ ਸਤਵਿੰਦਰ ਕੌਰ ਦੀ ਅਗਵਾਈ 'ਚ ਕਰਵਾਏ ਪ੍ਰੋਗਰਾਮ ਦੌਰਾਨ ਡਾਇਰੈਕਟਰ ਇੰਦਰ ਕੁਮਾਰ ਸਾਹਨੀ ਨੇ ਸਾਲਾਨਾ ਰਿਪੋਰਟਰ ਪੜ੍ਹੀ ਤੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਤੋਂ ਜਾਣੰੂ ਕਰਵਾਇਆ | ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡਦੇ ਹੋਏ ਉਨ੍ਹਾਂ ਦੱਸਿਆ ਕਿ 6ਵੀਂ ਜਮਾਤ ਦੀ ਜਸਜੋਤ ਕੌਰ, ਜਸਜੀਤ ਕੌਰ ਠੰਡਲ, ਹਰਨੂਰ ਕੌਰ, 7ਵੀਂ ਜਮਾਤ ਦੀ ਜਸ਼ਨਪ੍ਰੀਤ ਕੌਰ, ਡਿੰਪਲ, ਪਾਹੁਲਦੀਪ ਸਿੰਘ, ਇਨਾਇਤਪ੍ਰੀਤ ਕੌਰ, 8ਵੀਂ ਜਮਾਤ ਦੀ ਨਵਪ੍ਰੀਤ ਸੈਣੀ, ਹਰਸਿਮਰਨ ਕੌਰ, ਜਸਮੀਤ ਕੌਰ, ਅਮਨਦੀਪ ਕੌਰ, 9ਵੀਂ ਜਮਾਤ ਦੀ ਅਨਵੀ ਅਗਰਵਾਲ, ਮਿਲਨਪ੍ਰੀਤ ਸਿੰਘ, ਹਰਸਿਮਰਨ ਕੌਰ, 10ਵੀਂ ਜਮਾਤ ਦੇ ਅਨੁਜ ਕੁਮਾਰ, ਰਣਦੀਪ ਸਿੰਘ, 11ਵੀਂ ਜਮਾਤ ਦੀ ਅਰਸ਼ਪ੍ਰੀਤ ਕੌਰ (ਮੈਡੀਕਲ), ਗੁਰਲੀਨ ਕੌਰ (ਨਾਨ-ਮੈਡੀਕਲ), ਰਣਦੀਪ ਕੌਰ (ਕਾਮਰਸ), ਕਰਨਵੀਰ ਸਿੰਘ (ਹਿਊਮੈਨਟੀਜ਼), 12ਵੀਂ ਜਮਾਤ ਦੀ ਨੌਹੀਨਪ੍ਰੀਤ ਕੌਰ (ਮੈਡੀਕਲ), ਸੋਨਲਪ੍ਰੀਤ ਕੌਰ (ਨਾਨ-ਮੈਡੀਕਲ), ਸੋਨਲ ਰਾਣੀ (ਕਾਮਰਸ) ਅਤੇ ਹਰਮਨ (ਹਿਊਮੈਨਟੀਜ਼) ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਜਮਾਤ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਡਾਇਰੈਕਟਰ ਸਾਹਨੀ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਪਾੜਿਆਂ ਨੂੰ ਅੱਗੇ ਵੀ ਇਸੇ ਤਰ੍ਹਾਂ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ | ਸਮਾਗਮ ਨੂੰ ਸਫਲ ਬਣਾਉਣ ਵਿਚ ਅਧਿਆਪਕਾ ਇੰਦਰਪਾਲ, ਪਰਮਜੀਤ ਕੌਰ, ਬਲਜਿੰਦਰ ਕੌਰ, ਕਮਲਜੀਤ ਕੌਰ ਤੇ ਅਮਰਜੀਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ |