22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਸਿਹਤ ਬੀਮਾ ਕਾਰਡ ਕੈਂਪ 'ਚ ਰੁਕਾਵਟ ਪੈਦਾ ਕਰਨਾ ਅਤੇ ਆਈ-ਡੀ ਬਲੋਕ ਕਰਨਾ ਬਹੁਤ ਨਿੰਦਨਯੋਗ-ਕੌਂਸਲਰ ਲੁਬਾਣਾ

Ad Position 21
No active advertisement
ਅਜੀਤ ਡੈਸਕ 06-02-2026
ਹੁਸ਼ਿਆਰਪੁਰ, 5 ਫਰਵਰੀ (ਬਲਜਿੰਦਰਪਾਲ ਸਿੰਘ)-ਵਾਰਡ ਦੇ ਲੋਕਾਂ ਦੀ ਸਹੂਲਤ ਲਈ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਹੈਲਥ ਇੰਸ਼ੋਰੈਂਸ ਸਕੀਮ ਤਹਿਤ ਕਾਰਡ ਬਣਾਉਣ ਲਈ ਕੌਂਸਲਰ ਪਵਿੱਤਰ ਸਿੰਘ ਲੁਬਾਣਾ ਨੇ ਵਾਰਡ 'ਚ ਇੱਕ ਖਾਸ ਕੈਂਪ ਲਗਾਇਆ ਸੀ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਮਿਲ ਸਕੇ | ਗੱਲਬਾਤ ਕਰਦਿਆ ਕੌਂਸਲਰ ਲੁਬਾਣਾ ਨੇ ਦੱਸਿਆ ਕਿ ਕੈਂਪ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਕੈਂਪ 'ਚ ਆਈ ਟੀਮ ਦੇ ਪੋਰਟਲ ਬੰਦ ਕਰਵਾ ਦਿੱਤੇ ਗਏ, ਜਿਸ ਕਾਰਨ ਵਾਰਡ ਦੇ ਲੋਕਾਂ ਦੇ ਕਾਰਡ ਬਣਨ 'ਚ ਵੱਡੀ ਰੁਕਾਵਟ ਪੈਦਾ ਹੋਈ | ਇਸ ਤੋਂ ਵੀ ਵੱਧ ਦੁਖਦਾਈ ਗੱਲ ਇਹ ਹੈ ਕਿ ਉੱਥੇ ਮੌਜੂਦ ਲੋਕਾਂ ਨੂੰ ਇਹ ਕਿਹਾ ਗਿਆ ਕਿ ਕਾਰਡ ਸਿਰਫ ਪਾਰਟੀ ਦੇ ਬੰਦਿਆਂ ਕੋਲੋਂ ਹੀ ਬਣਵਾਏ ਜਾਣ, ਜੋ ਕਿ ਸਰਕਾਰ ਦੀ ਲੋਕ-ਹਿਤੈਸ਼ੀ ਸਕੀਮ ਦਾ ਸਿਆਸੀਕਰਨ ਕਰਨ ਦੇ ਬਰਾਬਰ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਹੋਮਗਾਰਡ ਦੇ ਜਵਾਨ ਤੋਂ ਨਸ਼ੀਲੇ ਪਦਾਰਥ, ਮੋਬਾਈਲ ਤੇ ਹੋਰ ਸਾਮਾਨ ਬਰਾਮਦ ਅਗਲੀ ਖ਼ਬਰ ਸੇਂਟ ਸੋਲਜਰ ਸਕੂਲ ਟਾਂਡਾ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ
Ad Position 24