ਹੁਸ਼ਿਆਰਪੁਰ, 5 ਫਰਵਰੀ (ਬਲਜਿੰਦਰਪਾਲ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਆਦਮਵਾਲ ਦੇ ਵਿਦਿਆਰਥੀਆਂ ਨੇ ਸਾਇੰਸ ਓਲੰਪਿਆਡ ਫਾਊਾਡੇਸ਼ਨ (ਐਸ.ਓ.ਐਫ.) ਵਲੋਂ ਕਰਵਾਈਆਂ ਅੰਤਰਰਾਸ਼ਟਰੀ ਪੱਧਰ ਦੀਆਂ ਓਲੰਪਿਆਡ ਪ੍ਰੀਖਿਆਵਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਮਾਣ ਵਧਾਇਆ ਹੈ | ਇਸ ਸਾਲ ਸਕੂਲ ਦੇ ਲਗਪਗ 100 ਵਿਦਿਆਰਥੀਆਂ ਨੇ ਅੰਗਰੇਜ਼ੀ, ਵਿਗਿਆਨ, ਗਣਿਤ ਅਤੇ ਜਨਰਲ ਨਾਲਿਜ ਦੀਆਂ ਪ੍ਰੀਖਿਆਵਾਂ 'ਚ ਭਾਗ ਲਿਆ | ਵਿਦਿਆਰਥੀਆਂ ਨੇ ਆਪਣੀ ਮਿਹਨਤ, ਲਗਨ ਅਤੇ ਪ੍ਰਤਿਭਾ ਦੇ ਬਲ 'ਤੇ ਬੇਹੱਦ ਉੱਤਮ ਨਤੀਜੇ ਪ੍ਰਾਪਤ ਕੀਤੇ ਅਤੇ ਕਈ ਵਿਦਿਆਰਥੀਆਂ ਨੇ ਸੋਨੇ ਦਾ ਤਗਮਾ ਜਿੱਤ ਕੇ ਵਿਸ਼ੇਸ਼ ਉਪਲਬਧੀ ਹਾਸਲ ਕੀਤੀ | ਅੰਗਰੇਜ਼ੀ ਓਲੰਪਿਆਡ 'ਚ ਦੂਜੀ ਜਮਾਤ ਦੀ ਦਾਮਿਨੀ ਨੇ ਸੋਨੇ ਦਾ ਤਗਮਾ ਜਿੱਤਿਆ | ਇਸੇ ਤਰ੍ਹਾਂ ਤੀਜੀ ਜਮਾਤ ਦੀ ਮਨਜੋਤ ਕੌਰ ਨੇ ਵੀ ਅੰਗਰੇਜ਼ੀ 'ਚ ਸੋਨੇ ਦਾ ਤਗਮਾ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਵਿਗਿਆਨ ਵਿਸ਼ੇ 'ਚ ਅੱਠਵੀਂ ਜਮਾਤ ਦੇ ਵਿਦਿਆਰਥੀ ਕਵਿਸ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਗਮਾ ਜਿੱਤਿਆ | ਗਣਿਤ ਓਲੰਪਿਆਡ 'ਚ ਕਈ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਦੂਜੀ ਜਮਾਤ ਦੇ ਹਰਮਨਪ੍ਰੀਤ, ਜਿਵੇਸ਼ ਅਤੇ ਨਿਸ਼ਾਨ ਨੇ ਸੋਨੇ ਦੇ ਤਗਮੇ ਪ੍ਰਾਪਤ ਕੀਤੇ | ਤੀਜੀ ਜਮਾਤ ਦੇ ਜੈਨਿਸ਼, ਮਨਪ੍ਰੀਤ ਸਿੰਘ ਅਤੇ ਵਾਚੀ ਨੇ ਵੀ ਸੋਨੇ ਦੇ ਤਗਮੇ ਜਿੱਤੇ |ਚੌਥੀ ਜਮਾਤ ਦੇ ਮਨਜੋਤ ਤੇ ਪੰਜਵੀਂ ਜਮਾਤ ਦੇ ਬ੍ਰਹਮਨੂਰ ਨੇ ਗਣਿਤ ਵਿਚ ਆਪਣੀ ਕਾਬਲੀਅਤ ਸਾਬਿਤ ਕੀਤੀ | ਜਨਰਲ ਨਾਲਿਜ 'ਚ ਦੂਜੀ ਜਮਾਤ ਦੇ ਸ਼ਿਵਾਂਸ਼ ਨੇ ਸੋਨੇ ਦਾ ਤਗਮਾ ਜਿੱਤਿਆ, ਛੇਵੀਂ ਜਮਾਤ ਦੇ ਅਭਯਜੀਤ ਨੇ ਵੀ ਸ਼ਾਨਦਾਰ ਸਫਲਤਾ ਹਾਸਲ ਕੀਤੀ | ਅੱਠਵੀਂ ਜਮਾਤ ਦੇ ਆਰਵ ਤੇ ਭਾਵੇਸ਼ ਨੇ ਵੀ ਜੀ.ਕੇ. 'ਚ ਸੋਨੇ ਦੇ ਤਗਮੇ ਜਿੱਤੇ | ਪਿ੍ੰ: ਅਮਨ ਕੁਮਾਰ ਕੰਵਰ ਤੇ ਸਕੂਲ ਚੇਅਰਮੈਨ ਗੁਰਿੰਦਰ ਸਿੰਘ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਇਸ ਵੱਡੀ ਉਪਲਬਧੀ ਲਈ ਵਧਾਈ ਦਿੱਤੀ |