ਤਲਵਾੜਾ, 5 ਫਰਵਰੀ (ਰਾਜੀਵ ਓਸ਼ੋ)-ਪੰਜਾਬ ਸਰਕਾਰ ਦੇ ਉੱਚ ਸਿੱਖਿਆ ਵਿਭਾਗ ਚੰਡੀਗੜ੍ਹ ਦੇ ਹੁਕਮਾਂ ਅਨੁਸਾਰ ਡਾ. ਰਾਜੀਵ ਖੋਸਲਾ ਨੇ ਮਹੰਤ ਰਾਮ ਪ੍ਰਕਾਸ਼ ਦਾਸ ਸਰਕਾਰੀ ਕਾਲਜ ਤਲਵਾੜਾ ਦੇ ਪਿ੍ੰਸੀਪਲ ਵਜੋਂ ਸਥਾਈ ਤੌਰ 'ਤੇ ਅਹੁਦਾ ਸੰਭਾਲ ਲਿਆ ਹੈ | ਸਮਾਰੋਹ ਵਿਚ ਉਨ੍ਹਾਂ ਦੇ ਮਾਤਾ-ਪਿਤਾ, ਪਤਨੀ ਅਤੇ ਬੱਚੇ ਮੌਜੂਦ ਸਨ | ਕਾਲਜ ਮੀਡੀਆ ਸੈੱਲ ਦੇ ਇੰਚਾਰਜ ਪ੍ਰੋ. ਅਜੈ ਕੁਮਾਰ ਅਰਸ਼ ਨੇ ਦੱਸਿਆ ਕਿ ਪਿ੍ੰਸੀਪਲ ਡਾ. ਰਾਜੀਵ ਖੋਸਲਾ ਪਹਿਲਾਂ ਦੋਆਬਾ ਕਾਲਜ, ਜਲੰਧਰ ਵਿਚ ਵਿਗਿਆਨ ਦੇ ਸਥਾਈ ਐਸੋਸੀਏਟ ਪ੍ਰੋਫੈਸਰ ਵਜੋਂ ਸੇਵਾ ਨਿਭਾਅ ਚੁੱਕੇ ਹਨ | ਆਪਣੇ ਸੰਬੋਧਨ 'ਚ ਪਿ੍ੰਸੀਪਲ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਉੱਚ ਸਿੱਖਿਆ ਵਿਭਾਗ ਦੁਆਰਾ ਉਨ੍ਹਾਂ ਨੂੰ ਸੌਂਪੀ ਗਈ ਇਸ ਜ਼ਿੰਮੇਵਾਰੀ ਨੂੰ ਉਹ ਪੂਰੀ ਲਗਨ ਨਾਲ ਨਿਭਾਉਣਗੇ | ਸਮਾਰੋਹ ਦੌਰਾਨ ਡਾ. ਖੋਸਲਾ ਨੂੰ ਸਟਾਫ਼ ਮੈਂਬਰਾਂ ਨੇ ਹਾਰ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸੀਨੀਅਰ ਪ੍ਰੋ. ਸੀਮਾ ਜੱਸਲ, ਕਾਲਜ ਰਜਿਸਟਰਾਰ ਪ੍ਰੋ. ਅਜੈ ਕੁਮਾਰ ਅਰਸ਼, ਪ੍ਰੋ. ਦਰਪਨ ਚੌਧਰੀ, ਸ਼ਬਨਮ ਕੁਮਾਰ, ਗੁਰਦਿਆਲ ਸਿੰਘ, ਕਿਸ਼ੋਰੀ ਲਾਲ ਆਦਿ ਮੌਜੂਦ ਸਨ |