23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਕੈਂਟਰ ਤੇ ਕਾਰ ਦੀ ਟੱਕਰ 'ਚ ਚਾਲਕ ਜ਼ਖਮੀ

Ad Position 21
No active advertisement
ਅਜੀਤ ਡੈਸਕ 06-02-2026
ਮਾਹਿਲਪੁਰ, 5 ਫਰਵਰੀ (ਰਜਿੰਦਰ ਸਿੰਘ)-ਅੱਜ ਸਵੇਰੇ ਮਾਹਿਲਪੁਰ ਸ਼ਹਿਰ ਦੇ ਬਾਹਰਵਾਰ ਸੀਹਰਾ ਸਰਵਿਸ ਸਟੇਸ਼ਨ ਕੋਲ ਇਕ ਕੈਂਟਰ ਚਾਲਕ ਵਲੋਂ ਖੜ੍ਹੀ ਕਾਰ ਨੂੰ ਪਿੱਛਿਓਾ ਟੱਕਰ ਮਾਰਨ 'ਤੇ ਕਾਰ ਚਾਲਕ ਜ਼ਖਮੀ ਹੋ ਗਿਆ | ਜਾਣਕਾਰੀ ਅਨੁਸਾਰ ਰੁਪਿੰਦਰਜੋਤ ਪੁੱਤਰ ਦਰਸ਼ਨ ਸਿੰਘ ਵਾਸੀ ਮੋਹਾਲੀ ਨੇ ਦੱਸਿਆ ਕਿ ਉਹ ਆਪਣੀ ਕਾਰ (ਪੀ.ਬੀ. 06 ਐਨ-5556) 'ਤੇ ਆਪਣੇ ਦੋਸਤ ਦੇ ਲੜਕੇ ਦੇ ਵਿਆਹ ਕਾਰਜਾਂ ਲਈ ਗੁਰਦਾਸਪੁਰ ਨੂੰ ਜਾ ਰਿਹਾ ਸੀ | ਉਸ ਨੇ ਦੱਸਿਆ ਕਿ ਜਦੋਂ ਉਕਤ ਸਥਾਨ 'ਤੇ ਬਾਥਰੂਮ ਕਰਨ ਤੋਂ ਬਾਅਦ ਗੁਰਦਾਸਪੁਰ ਨੂੰ ਜਾਣੀ ਲਈ ਅਜੇ ਆਪਣੀ ਕਾਰ 'ਚ ਬੈਠਿਆਂ ਹੀ ਸੀ ਤਾਂ ਅਚਾਨਕ ਪਿੱਛਿਓਾ ਆ ਰਹੇ ਇੱਕ ਕੈਂਟਰ ਨੇ ਉਸ ਦੀ ਕਾਰ ਨੂੰ ਜ਼ੋਰ ਨਾਲ ਟੱਕਰ ਮਾਰ ਦਿੱਤੀ | ਉਸ ਨੇ ਦੱਸਿਆ ਕਿ ਉਸ ਕਾਰ ਅੱਗੇ ਧੱਕ ਖਾਂਦੀ ਹੋਈ ਸੜਕ ਨਾਲ ਲੱਗਦੇ ਦਰਖਤਾਂ ਨਾਲ ਜਾ ਟਕਰਾਈ ਅਤੇ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ | ਉਸ ਦੱਸਿਆ ਕਿ ਆਸ ਪਾਸ ਦੇ ਰਾਹਗੀਰਾਂ ਨੇ ਉਸ ਨੂੰ ਬੜੀ ਮੁਸ਼ੱਕਤ ਨਾਲ ਕਾਰ 'ਚੋ ਬਾਹਰ ਕੱਢਿਆ ਤੇ ਉਸ ਦੇ ਮਾਮੂਲੀ ਸੱਟਾਂ ਲੱਗੀਆਂ | ਉਸ ਨੇ ਦੱਸਿਆ ਕਿ ਕੈਂਟਰ ਚਾਲਕ ਮੌਕੇ 'ਤੇ ਫ਼ਰਾਰ ਹੋ ਗਿਆ | ਥਾਣਾ ਚੱਬੇਵਾਲ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਦੇ ਆਊਟਸੋਰਸ ਸੀ.ਐਚ.ਬੀ.ਸੀ.ਐਚ ਡਬਲਯੂ ਠੇਕਾ ਮੁਲਾਜ਼ਮਾਂ ਵਲੋਂ ਸੂਬਾ ਪੱਧਰੀ ਰੋਸ ਰੈਲੀ ਭਲਕੇ ਅਗਲੀ ਖ਼ਬਰ ਮਜੀਠੀਆ ਨੂੰ ਜ਼ਮਾਨਤ ਮਿਲਣ 'ਤੇ ਗੜ੍ਹਸ਼ੰਕਰ ਵਿਖੇ ਅਕਾਲੀ ਆਗੂਆਂ ਨੇ ਲੱਡੂ ਵੰਡੇ
Ad Position 24