ਗੜ੍ਹਸ਼ੰਕਰ, 5 ਫਰਵਰੀ (ਧਾਲੀਵਾਲ)-ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਦੀ ਖ਼ੁਸ਼ੀ ਵਿਚ ਗੜ੍ਹਸ਼ੰਕਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਲੱਡੂ ਵੰਡ ਕੇ ਖ਼ੁਸ਼ੀ ਜ਼ਾਹਿਰ ਕੀਤੀ ਗਈ | ਇਸ ਮੌਕੇ ਜਥੇਦਾਰ ਇਕਬਾਲ ਸਿੰਘ ਖੇੜਾ, ਹਰਪ੍ਰੀਤ ਸਿੰਘ ਰਿੰਕੂ ਬੇਦੀ, ਜਿੰਦਰ ਸਿੰਘ ਗਿੱਲ ਅਤੇ ਯੂਥ ਆਗੂ ਅਜੇ ਬਿਲੜੋਂ ਨੇ ਕਿਹਾ ਕਿ ਸੁਪਰੀਮ ਕੋਰਟ ਵਲੋਂ ਸ. ਮਜੀਠੀਆ ਨੂੰ ਜ਼ਮਾਨਤ ਦੇਣ ਨਾਲ ਸਚਾਈ ਦੀ ਜਿੱਤ ਹੋਈ ਹੈ | ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦੇ ਜੇਲ੍ਹ ਤੋਂ ਬਾਹਰ ਆਉਣ ਨਾਲ ਅਕਾਲੀ ਵਰਕਰਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ 2027 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੱਤਾ 'ਚ ਆਏਗੀ | ਇਸ ਮੌਕੇ ਮਨਰਾਜਵੀਰ ਸਿੰਘ ਮੋਇਲਾ, ਜ਼ਾਲਮ ਸਿੰਘ ਡੋਗਰਪੁਰ, ਕੁਲਵਰਨ ਸਿੰਘ ਮੋਇਲਾ, ਜਗਪਾਲ ਸਿੰਘ ਰੁੜਕੀਖਾਸ, ਜਸਵਿੰਦਰ ਸਿੰਘ ਲੱਲੀਆਂ, ਦਿਆਲ ਸਿੰਘ ਡੁੱਗਰੀ, ਬਲਵਿੰਦਰ ਸਿੰਘ ਖਾਬੜਾ, ਕੁਲਵਰਨ ਸਿੰਘ ਪੀ.ਟੀ.ਆਈ., ਜਸਕਮਲ ਸਿੰਘ ਢਾਡਾ ਕਲਾਂ, ਕੁਲਵੀਰ ਸਿੰਘ ਮੋਇਲਾ, ਸੁਖਵੀਰ ਸਿੰਘ ਭੰਮੀਆਂ, ਕੁਲਵੀਰ ਸਿੰਘ ਫਤਹਿਪੁਰ ਕਲਾਂ, ਮੇਜਰ ਗੋਪਾਲ ਲੱਲੀਆਂ, ਧਰਮਿੰਦਰ ਕੁਮਾਰ ਬਿੱਲਾ, ਜੌਹਨ ਗੜ੍ਹਸ਼ੰਕਰ, ਸ਼ਾਮਿਲ ਸਿੰਘ ਰਾਣਾ, ਜਿੰਦਰ ਸਿੰਘ ਭੱਜਲਾਂ, ਪਰਮਜੀਤ ਸਿੰਘ ਪੰਮਾ ਗੜ੍ਹਸ਼ੰਕਰ, ਜਸਵਿੰਦਰ ਸਿੰਘ ਸੈਣੀ ਗੜ੍ਹਸ਼ੰਕਰ, ਲਖਵੀਰ ਸਿੰਘ ਕਾਲੇਵਾਲ, ਸਿੰਕਦਰ ਖੇੜਾ, ਸਰਬਜੀਤ ਸਿੰਘ ਸਹੋਤਾ, ਸੁਖਵਿੰਦਰ ਸਿੰਘ ਗਿੱਲ, ਗੁਰਪਾਲ ਸਿੰਘ ਹੇਲਰਾਂ ਤੇ ਹੋਰ ਹਾਜ਼ਰ ਸਨ |