23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਪਾਵਰਕਾਮ ਪੈਨਸ਼ਨਰ ਐਸੋਸੀਏਸ਼ਨ ਮੰਡਲ ਗੜ੍ਹਸ਼ੰਕਰ ਦੀ ਮਹੀਨਾਵਾਰ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 06-02-2026
ਗੜ੍ਹਸ਼ੰਕਰ, 5 ਫਰਵਰੀ (ਧਾਲੀਵਾਲ)-ਪਾਵਰਕਾਮ ਪੈਨਸ਼ਨਰ ਐਸੋਸੀਏਸ਼ਨ ਮੰਡਲ ਗੜ੍ਹਸ਼ੰਕਰ ਦੀ ਮਹੀਨਾਵਾਰ ਮੀਟਿੰਗ ਬੇਅੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ 'ਚ ਮੁੱਖ ਬੁਲਾਰੇ ਸਰਕਲ ਸਕੱਤਰ ਇੰਜ. ਅਸ਼ਵਨੀ ਕੁਮਾਰ, ਜਗਦੀਸ਼ ਚੰਦਰ ਸਰਕਲ ਪ੍ਰੈੱਸ ਸਕੱਤਰ, ਮੰਡਲ ਗੜ੍ਹਸ਼ੰਕਰ ਤੋਂ ਆਗੂ ਭਜਨ ਸਿੰਘ ਭੌਰ, ਮਹਿੰਦਰ ਪਾਲ, ਸਰਜੀਵਨ ਕੁਮਾਰ, ਸਵਰਨ ਸਿੰਘ, ਮੂਲ ਰਾਜ ਸ਼ਰਮਾ, ਬਲਵੀਰ ਸਿੰਘ, ਨਿਰਮਲ ਸਿੰਘ, ਬਲਵੀਰ ਸਿੰਘ ਬਗਵਾਈਾ ਅਤੇ ਨੰਦ ਲਾਲ ਪ੍ਰਧਾਨ ਟੀ.ਐੱਸ.ਯੂ. ਸਰਕਲ ਨਵਾਂਸ਼ਹਿਰ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਕੇਂਦਰ ਸਰਕਾਰ ਬਿਜਲੀ ਐਕਟ 2025 ਰੱਦ ਕੀਤਾ ਜਾਵੇ, ਬਿਜਲੀ ਵਿਭਾਗ ਦਾ ਸਰੂਪ ਐਕਟ 1948 ਦੇ ਮੁਤਾਬਕ ਹੀ ਰੱਖਿਆ ਜਾਵੇ, ਬਿਜਲੀ ਵਿਭਾਗ ਦੀਆਂ ਸਰਕਾਰੀ ਜ਼ਮੀਨਾਂ ਵੇਚਣ ਦੀ ਤਜਵੀਜ਼ ਰੱਦ ਕੀਤੀ ਜਾਵੇ, ਕਿਰਤੀ ਵਰਗ ਲਈ 44 ਲੇਬਰ ਕਾਨੂੰਨ ਰੱਦ ਕਰਕੇ ਬਣਾਏ 4 ਲੇਬਰ ਕੋਡ ਰੱਦ ਕੀਤੇ ਜਾਣ, ਬਕਾਇਆ ਮਹਿੰਗਾਈ ਭੱਤਾ 16 ਫੀਸਦੀ ਜਾਰੀ ਕੀਤਾ ਜਾਵੇ, 1.1.2016 ਤੋਂ ਤੋਂ ਪਿਛਲਾ ਰਿਟਾਇਰਡ ਸਾਥੀਆਂ ਦੇ ਸਕੇਲ 2.59 ਗੁਣਾਂਕ ਨਾਲ ਸੋਧੇ ਜਾਣ, ਵਿਭਾਗ ਅੰਦਰ ਖਾਲੀ ਅਸਾਮੀਆਂ 'ਤੇ ਪੱਕੀ ਭਰਤੀ ਕੀਤੀ ਜਾਵੇ | 7 ਫਰਵਰੀ 2026 ਨੂੰ ਪੰਜਾਬ ਦੇ ਠੇਕੇ ਅਧਾਰਿਤ ਕਾਮੇ ਦਿੜ੍ਹਬਾ ਵਿਖੇ ਧਰਨੇ 'ਤੇ ਜਾ ਰਹੇ ਹਨ, ਉਨ੍ਹਾਂ ਦੀ ਹਿਮਾਇਤ ਵਿਚ ਪੈਨਸ਼ਨਰ ਸਾਥੀਆਂ ਵਲੋਂ ਜਾਣ ਦਾ ਐਲਾਨ ਕੀਤਾ ਗਿਆ | 12 ਫਰਵਰੀ ਨੂੰ ਦੇਸ਼ ਵਿਆਪੀ ਹੜਤਾਲ ਵਿਚ ਭਾਗ ਲੈਣ ਲਈ ਗੜ੍ਹਸ਼ੰਕਰ ਵਿਖੇ ਧਰਨਾ ਦੇਣ ਉਪਰੰਤ ਨਵਾਂਸ਼ਹਿਰ ਵਿਖੇ ਮੁਜ਼ਾਹਰੇ ਵਿਚ ਹਿੱਸਾ ਲੈਣ ਦਾ ਐਲਾਨ ਕੀਤਾ ਗਿਆ | ਇਸ ਮੌਕੇ ਸਜੇਟ ਦੀ ਕਾਰਵਾਈ ਅਮਰੀਕ ਸਿੰਘ ਵਲੋਂ ਚਲਾਈ ਗਈ |
Ad Position 22
No active advertisement
ਪਿਛਲੀ ਖ਼ਬਰ ਮਜੀਠੀਆ ਨੂੰ ਜ਼ਮਾਨਤ ਮਿਲਣ 'ਤੇ ਗੜ੍ਹਸ਼ੰਕਰ ਵਿਖੇ ਅਕਾਲੀ ਆਗੂਆਂ ਨੇ ਲੱਡੂ ਵੰਡੇ ਅਗਲੀ ਖ਼ਬਰ ਦੇਸ਼ ਅੰਦਰ ਬੱਚਿਆਂ ਦੇ ਗੁੰਮ ਹੋਣ ਸੰਬੰਧੀ ਐਨ.ਸੀ.ਆਰ.ਬੀ. ਦਾ ਡਾਟਾ ਰੌਂਗਟੇ ਖੜ੍ਹੇ ਕਰਨ ਵਾਲਾ-ਧੀਮਾਨ
Ad Position 24