03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਸਾਈਬਰ ਠੱਗਾਂ ਨੇ ਪੁਰਾਣੇ ਨੋਟਾਂ ਬਦਲੇ ਲੱਖਾਂ ਦਾ ਲਾਲਚ ਦੇ ਕੇ ਠੱਗੇ 15750 ਰੁਪਏ

Ad Position 21
No active advertisement
ਅਜੀਤ ਡੈਸਕ 24-02-2026

ਹੁਸ਼ਿਆਰਪੁਰ, 23 ਫਰਵਰੀ (ਨਰਿੰਦਰ ਸਿੰਘ ਬੱਡਲਾ)-ਸਰਕਾਰ ਅਤੇ ਸਾਈਬਰ ਵਿਭਾਗ ਵੱਲੋਂ ਰੋਜ਼ਾਨਾ ਵੱਖ-ਵੱਖ ਸਾਧਨਾਂ ਰਾਹੀਂ ਲੋਕਾਂ ਨੂੰ ਸਾਈਬਰ ਠੱਗੀ ਤੋਂ ਬਚਣ ਲਈ ਜਾਗਰੂਕ ਕੀਤਾ ਜਾਂਦਾ ਹੈ ਪਰੰਤੂ ਇਸਦੇ ਬਾਵਜੂਦ ਅਨੇਕਾਂ ਭੋਲੇ ਭਾਲੇ ਲੋਕ ਇਸ ਠੱਗੀ ਦਾ ਨਿਰੰਤਰ ਸ਼ਿਕਾਰ ਹੋ ਰਹੇ ਹਨ | ਇਕ ਪਾਸੇ ਕੇਂਦਰ ਸਰਕਾਰ ਦਾ ਜ਼ੋਰ ਦੇਸ਼ ਨੂੰ ਡਿਜੀਟਲ ਇੰਡੀਆ ਬਣਾਉਣ 'ਤੇ ਲੱਗਾ ਹੋਇਆ ਹੈ ਪਰੰਤੂ ਦੂਸਰੇ ਪਾਸੇ ਅਗਿਆਨਤਾ ਜਾਂ ਘੱਟ ਪੜੇ੍ਹ ਲਿਖੇ ਹੋਣ ਦੇ ਚੱਲਦਿਆਂ ਰੋਜ਼ਾਨਾ ਕਰੋੜਾਂ ਰੁਪਏ ਦੀ ਸਾਈਬਰ ਠੱਗੀ ਲਗਦੀ ਹੈ | ਅਜਿਹੀ ਹੀ ਇਕ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਪਿੰਡ ਹੁੱਕੜਾਂ ਦੇ ਵਸਨੀਕ ਬਲਵੀਰ ਸਿੰਘ ਨਾਲ 15750 ਰੁਪਏ ਦੀ ਆਨਲਾਈਨ ਠੱਗੀ ਹੋ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਸਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸਨੇ ਯੂ-ਟਿਊਬ ਤੇ ਇੱਕ ਇਸ਼ਤਿਹਾਰ ਦੇਖਿਆ ਸੀ, ਜਿਸ ਵਿਚ ਪੁਰਾਣੇ ਨੋਟਾਂ ਦੇ ਬਦਲੇ ਲੱਖਾਂ ਰੁਪਏ ਦੇਣ ਦੀ ਗੱਲ ਕਹੀ ਗਈ ਸੀ | ਬਲਵੀਰ ਸਿੰਘ ਨੇ ਇਸ਼ਤਿਹਾਰ ਵਿਚ ਦਿੱਤੇ ਵਟਸਐਪ ਨੰਬਰ ਤੇ ਸੰਪਰਕ ਕੀਤਾ ਅਤੇ ਉਸ ਨੇ ਕਿਹਾ ਕਿ ਉਸਦੇ ਕੋਲ ਵੀ ਪੁਰਾਣੇ ਕੁੱਝ ਨੋਟ ਪਏ ਹਨ | ਇਸ਼ਤਿਹਾਰ ਦੇਣ ਵਾਲੇ ਨੇ ਬਲਵੀਰ ਸਿੰਘ ਪਾਸੋਂ ਉਕਤ ਪੁਰਾਣੇ ਕੁੱਝ ਇਕ ਨੋਟਾਂ ਦੀ ਫ਼ੋਟੋ ਵੀ ਵਟਸਐਪ ਤੇ ਮੰਗਵਾ ਲਈ | ਜਿਨ੍ਹਾਂ ਦਾ ਮੁੱਲ ਉਨ੍ਹਾਂ ਵੱਲੋਂ 82 ਲੱਖ ਰੁਪਏ ਦੇ ਕਰੀਬ ਲਗਾਇਆ ਗਿਆ | ਉਸਨੇ ਦੱਸਿਆ ਕਿ ਪੁਰਾਣੇ ਨੋਟਾਂ ਦਾ ਮੁੱਲ ਲੱਖਾਂ ਰੁਪਏ ਸੁਣ ਕੇ ਉਹ ਲਾਲਚ ਵਿਚ ਆ ਗਿਆ | ਉਸਨੇ ਦੱਸਿਆ ਕਿ ਇਸ ਤੋਂ ਬਾਅਦ ਠੱਗਾਂ ਨੇ ਕਥਿਤ ਤੌਰ 'ਤੇ ਉਸ ਤੋਂ ਟੈਕਸ ਦੇ ਰੂਪ ਵਿਚ ਗੂਗਲ ਪੇ ਰਾਹੀਂ ਥੋੜੇ੍ਹ-ਥੋੜੇ੍ਹ ਪੈਸੇ ਮੰਗਵਾਉਣੇ ਸ਼ੁਰੂ ਕਰ ਦਿੱਤੇ | ਉਸਨੇ ਸੋਚਿਆ ਕਿ ਉਹ ਜਲਦ ਹੀ ਲੱਖਾਂ ਰੁਪਏ ਦਾ ਮਾਲਕ ਬਣ ਜਾਵੇਗਾ ਅਤੇ ਉਸ ਨੰੂ ਵੱਡਾ ਆਰਥਿਕ ਲਾਭ ਮਿਲੇਗਾ | ਇਸ ਤੋਂ ਬਾਅਦ ਉਸਨੇ ਪੈਸੇ ਵਿਆਜ 'ਤੇ ਲੈ ਕੇ ਸਾਈਬਰ ਠੱਗਾਂ ਨੂੰ ਭੇਜ ਦਿੱਤੇ | ਉਸਨੇ ਦੱਸਿਆ ਕਿ ਜਦੋਂ ਠੱਗਾਂ ਨੇ ਉਸ ਤੋਂ ਹੋਰ ਪੈਸਿਆਂ ਦੀ ਮੰਗ ਕੀਤੀ ਤਾਂ ਉਸਨੂੰ ਪਤਾ ਲਗਾ ਕਿ ਉਸ ਨਾਲ ਸਾਈਬਰ ਠੱਗਾ ਵੱਲੋਂ ਠੱਗੀ ਕੀਤੀ ਜਾ ਰਹੀ ਹੈ | ਉਸਨੇ ਦੱਸਿਆ ਕਿ ਇਸ ਸੰਬੰਧੀ ਸਾਈਬਰ ਕ੍ਰਾਈਮ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਵਿਖੇ ਪਲੇਸਮੈਂਟ ਸੈੱਲ ਨੇ ਪ੍ਰੇਰਨਾਦਾਇਕ ਲੈਕਚਰ ਕਰਵਾਇਆ ਅਗਲੀ ਖ਼ਬਰ ਟੈਲੀ-ਮਨਾਸ ਹੈਲਪਲਾਈਨ ਰਾਹੀਂ ਮਾਨਸਿਕ ਸਿਹਤ ਸਹਾਇਤਾ ਨੂੰ ਮਿਲ ਰਿਹੈ ਵੱਡਾ ਹੁਲਾਰਾ- ਡਾ. ਗਰਗ
Ad Position 24