ਹੁਸ਼ਿਆਰਪੁਰ, 24 ਫਰਵਰੀ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਜ਼ਿਲੇ੍ਹ 'ਚ ਬਣਾਈਆਂ ਜਾ ਰਹੀਆਂ ਗ੍ਰਾਮ ਨਿਆਲਿਆ ਅਦਾਲਤਾਂ ਤੇ ਲੀਗਲ ਏਡ ਡਿਫੈਂਸ ਵਕੀਲਾਂ ਦੀ ਨਿਯੁਕਤੀ ਦੇ ਵਿਰੋਧ 'ਚ ਜ਼ਿਲ੍ਹਾ ਬਾਰ ਐਸੋਸੀਏਸ਼ਨਾਂ ਦੀ ਪੰਜਾਬ ਐਕਸ਼ਨ ਕਮੇਟੀ ਦੇ ਸੱਦੇ 'ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਪ੍ਰਧਾਨ ਐਡਵੋਕੇਟ ਪੀ.ਐਸ. ਘੁੰਮਣ ਦੀ ਅਗਵਾਈ 'ਚ ਕੇਂਦਰ ਅਤੇ ਸੂਬਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਕੰਮ ਮੁਕੰਮਲ ਠੱਪ ਰੱਖਿਆ ਗਿਆ | ਇਸ ਮੌਕੇ ਐਡਵੋਕੇਟ ਘੁੰਮਣ ਨੇ ਕਿਹਾ ਕਿ ਐਲ.ਈ.ਡੀ.ਸੀ. 'ਚ ਇਕ ਪਾਸੇ ਸਰਕਾਰੀ ਵਕੀਲ ਨਿਯੁਕਤ ਕੀਤੇ ਗਏ ਹਨ ਅਤੇ ਦੂਸਰੇ ਪਾਸੇ ਸਰਕਾਰੀ ਵਕੀਲ ਹੀ ਇਨ੍ਹਾਂ ਮਾਮਲਿਆਂ 'ਚ ਡਿਫੈਂਸ ਕਰ ਰਹੇ ਹਨ, ਜਿਸ ਨਾਲ ਹੁਣ ਅਪਰਾਧ ਕਰਨ ਵਾਲਿਆਂ ਨੂੰ ਸਰਕਾਰੀ ਵਕੀਲ ਲੈਣ ਦਾ ਅਧਿਕਾਰ ਮਿਲੇਗਾ | ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਜਿਹੇ ਸੰਗੀਨ ਮਾਮਲਿਆਂ 'ਚ ਲਿਪਤ ਵਿਅਕਤੀਆਂ ਨੂੰ ਵੀ ਸਜ਼ਾ ਦਾ ਡਰ ਨਹੀਂ ਹੋਵੇਗਾ ਕਿਉਂਕਿ ਉਨ੍ਹਾਂ ਇਹ ਪਤਾ ਲੱਗ ਜਾਵੇਗਾ ਕਿ ਸਰਕਾਰੀ ਤੰਤਰ ਹੀ ਉਨ੍ਹਾਂ ਦੀ ਪੈਰਵਾਈ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ 'ਚ ਗ੍ਰਾਮ ਨਿਆਇਕ ਕੇਂਦਰ ਖੋਲ੍ਹਣ ਦੀ ਵਿਵਸਥਾ ਵੀ ਬਹੁਤੀ ਜ਼ਰੂਰਤ ਨਹੀਂ ਹੈ ਕਿਉਂਕਿ ਪੰਜਾਬ 'ਚ ਦੂਰ ਦਰਾਜ਼ ਦੇ ਇਲਾਕੇ ਦੀ ਕੋਈ ਸਮੱਸਿਆ ਨਹੀਂ ਹੈ | ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਕਿਹਾ ਕਿ ਨਲਸਾ ਸਕੀਮ ਤਹਿਤ ਡਿਫੈਂਸ ਵਕੀਲਾਂ ਦੀਆਂ ਨਿਯੁਕਤੀਆਂ ਅਤੇ ਉਨ੍ਹਾਂ ਦੇ ਕੰਮ ਕਰਨ ਦੇ ਢੰਗ ਦਾ ਉਹ ਵਿਰੋਧ ਕਰਦੇ ਹਨ | ਇਸ ਮੌਕੇ ਐਡਵੋਕੇਟ ਮਨਿੰਦਰਪਾਲ ਸਿੰਘ, ਉਪ ਪ੍ਰਧਾਨ ਐਡਵੋਕੇਟ ਵਿਕਰਮ ਸਿੰਘ ਮਹੇ, ਸਾਬਕਾ ਪ੍ਰਧਾਨ ਐਡਵੋਕੇਟ ਰਣਜੀਤ ਕੁਮਾਰ , ਸਾਬਕਾ ਪ੍ਰਧਾਨ ਐਡਵੋਕੇਟ ਆਰ.ਪੀ.ਧੀਰ, ਸਾਬਕਾ ਪ੍ਰਧਾਨ ਐਡਵੋਕੇਟ ਵਰਿੰਦਰ ਕੁਮਾਰ ਮੈਨਨ, ਐਡਵੋਕੇਟ ਏ. ਕੇ ਗੁਪਤਾ, ਐਡਵੋਕੇਟ ਨਵੀਨ ਜੈਰਥ, ਐਡਵੋਕੇਟ ਬੀ.ਐਸ.ਰਿਆੜ, ਐਡਵੋਕੇਟ ਮਨਿੰਦਰ ਸਿੰਘ, ਐਡਵੋਕੇਟ ਡੀ.ਐਮ ਸ਼ਰਮਾ, ਐਡਵੋਕੇਟ ਐਡਵੋਕੇਟ ਦੁਸ਼ਯੰਤ ਓਹਰੀ, ਐਡਵੋਕੇਟ ਐੱਚ.ਐਸ.ਸੈਣੀ, ਐਡਵੋਕੇਟ ਜੇ.ਆਰ.ਗੁਪਤਾ, ਐਡਵੋਕੇਟ ਲਵਕੇਸ਼ ਓਹਰੀ, ਐਡਵੋਕੇਟ ਐਮ. ਕੇ. ਸ਼ਰਮਾ, ਐਡਵੋਕੇਟ ਮਨੋਜ ਕੁਮਾਰ ਵਰਮਾ, ਐਡਵੋਕੇਟ ਕੇ.ਸੀ .ਕਤਨੋਰੀਆ, ਐਡਵੋਕੇਟ ਧਰਮਿੰਦਰ ਦਾਦਰਾ, ਐਡਵੋਕੇਟ ਪੁਨਿਅਤਿੰਦਰ ਸਿੰਘ ਕੰਗ, ਐਡਵੋਕੇਟ ਰਿਤੇਸ਼ ਬੱਗਾ ਆਦਿ ਵਕੀਲ ਹਾਜ਼ਰ ਸਨ |
ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਵਲੋਂ ਨਲਸਾ ਸਕੀਮ ਦੇ ਵਿਰੋਧ 'ਚ ਮੁਕੰਮਲ ਹੜਤਾਲ
ਅਜੀਤ ਡੈਸਕ
25-02-2026