ਅੱਡਾ ਸਰਾਂ, 24 ਫਰਵਰੀ (ਮਸੀਤੀ)-ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਨੋਵਾਲ ਵੈਦ ਦੇ ਵਿਦਿਆਰਥੀਆਂ ਨੇ ਇੰਟਰਨੈਸ਼ਨਲ ਸਾਇੰਸ ਓਲੰਪਿਆਡ (ਐਸ.ਓ.ਐਫ. ਸੈਸ਼ਨ 2025-26) 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਸਕੂਲ ਦੇ ਪਿੰ੍ਰਸੀਪਲ ਹਰਜੀਤ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ 'ਚ ਸੋਨ ਤਗਮਾ ਜਿੱਤਣ ਵਾਲੇ ਵਿਦਿਆਰਥੀਆਂ 'ਚ ਅਭਿਜੋਤ ਸਿੰਘ (ਕਲਾਸ ਦੂਜੀ-ਸੀ), ਗੁਰਲੀਨ ਕੌਰ (ਕਲਾਸ ਪੰਜਵੀਂ-ਬੀ), ਗੁਰਲੀਨ ਕੌਰ (ਕਲਾਸ ਛੇਵੀਂ-ਏ), ਦਸੰਪ੍ਰੀਤ ਕੌਰ (ਕਲਾਸ ਛੇਵੀਂ-ਸੀ), ਰਣਵੀਰ ਸਿੰਘ (ਕਲਾਸ ਛੇਵੀਂ-ਸੀ), ਜਸਨੀਤ ਕੌਰ (ਕਲਾਸ ਸੱਤਵੀਂ-ਸੀ), ਗਗਨ ਸੀਕਰੀ (ਕਲਾਸ ਸੱਤਵੀਂ-ਬੀ), ਸੀਰਤ ਸੈਣੀ (ਕਲਾਸ ਸੱਤਵੀਂ-ਬੀ) ਅਤੇ ਗੁਰਜੋਤ ਕੌਰ (ਕਲਾਸ ਅੱਠਵੀਂ-ਏ) ਦੇ ਨਾਮ ਸ਼ਾਮਿਲ ਹਨ | ਸਕੂਲ ਦੇ ਪਿ੍ੰਸੀਪਲ ਨੇ ਇਸ ਪ੍ਰਾਪਤੀ 'ਤੇ ਖ਼ੁਸ਼ੀ ਜਤਾਉਂਦਿਆਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਅਧਿਆਪਕਾਂ ਦੀ ਸਮਰਪਿਤ ਰਹਿਨੁਮਾਈ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਉਪਲਬਧੀਆਂ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ ਵੱਡੇ ਟੀਚੇ ਹਾਸਿਲ ਕਰਨ ਲਈ ਪ੍ਰੇਰਿਤ ਕਰਦੀਆਂ ਹਨ |