09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਵਿਧਾਇਕ ਘੁੰਮਣ ਨੇ 8 ਪਿੰਡਾਂ ਨੂੰ 20.50 ਲੱਖ ਰੁਪਏ ਗਰਾਂਟ ਦੇ ਸੈਕਸ਼ਨ ਪੱਤਰ ਵੰਡੇ

Ad Position 21
No active advertisement
ਅਜੀਤ ਡੈਸਕ 07-03-2026
ਦਸੂਹਾ, 6 ਮਾਰਚ (ਭੁੱਲਰ)-ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਲੋਂ 8 ਪਿੰਡਾਂ ਨੂੰ ਵਿਕਾਸ ਕਾਰਜਾਂ ਲਈ 20.50 ਲੱਖ ਰੁਪਏ ਦੇ ਸੈਕਸ਼ਨ ਪੱਤਰ ਵੰਡੇ ਗਏ | ਉਨ੍ਹਾਂ ਦਸੂਹਾ ਦੇ ਪਿੰਡ ਕਾਲਾ ਝਿੰਗੜ ਨੂੰ 5 ਲੱਖ, ਬੇਰਸ਼ਾ ਨੂੰ 4 ਲੱਖ ਸੁੰਡੀਆਂ, ਸੋਂਸਪੁਰ, ਬਹਿਬੋਵਾਲ, ਧੌਲੀਆ ਨੂੰ 2-2 ਲੱਖ ਹਰੇਕ, ਪੰਨਵਾਂ ਨੂੰ 2.5 ਲੱਖ, ਮੀਆਂ ਦਾ ਪਿੰਡ ਨੂੰ 1 ਲੱਖ ਦੀ ਗਰਾਂਟ ਵੰਡੀ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਪਿੰਡਾਂ ਦੀ ਪੰਚਾਇਤ ਨੂੰ ਪੁੱਛ ਕੇ ਗਰਾਂਟ ਦਿੱਤੀ ਜਾ ਰਹੀ ਹੈ ਜਦਕਿ ਲੋਕ 'ਆਪ' ਸਰਕਾਰ ਦੇ ਵਿਚ ਹੋ ਰਹੇ ਵਿਕਾਸ ਕੰਮਾਂ ਤੋ ਖ਼ੁਸ਼ ਹਨ | ਵਿਧਾਇਕ ਨੇ ਕਿਹਾ ਕਿ ਦਸੂਹਾ ਦੇ ਹਰੇਕ ਪਿੰਡ ਨੂੰ ਗਰਾਂਟ ਮਿਲ ਰਹੀ ਹੈ | ਉਨ੍ਹਾਂ ਕਿਹਾ ਕਿ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਬਿਨਾਂ ਪੱਖਪਾਤ ਦੇ ਵਿਕਾਸ ਕੰਮ ਹੋ ਰਹੇ ਹਨ | ਇਸ ਮੌਕੇ ਸਰਪੰਚ ਵਿਨੋਦ ਕੁਮਾਰ, ਖ਼ੁਸ਼ੀ ਰਾਮ, ਸਰਪੰਚ ਹਰਪ੍ਰੀਤ ਕੌਰ, ਇੰਦਰਜੀਤ ਸਿੰਘ, ਪੰਚ ਮੁਹੰਮਦ ਸ਼ਫੀ, ਪੰਚ ਸ਼ਿਵਾਨੀ ਦੇਵੀ, ਹਰਬੰਸ ਸਿੰਘ, ਹਰਪ੍ਰੀਤ ਸਿੰਘ, ਵਿਜੇ ਕੁਮਾਰ, ਸਰਵਣ ਸਿੰਘ, ਦਿਨੇਸ਼ ਕੁਮਾਰ, ਗੁਰਬਖ਼ਸ਼ ਸਿੰਘ ਸੁੰਡੀਆ, ਸਰਪੰਚ ਕੁਲਦੀਪ ਕੌਰ, ਪੰਚ ਹਰਜੀਤ ਕੌਰ, ਪੰਚ ਕਿਰਨ, ਪੰਚ ਪ੍ਰਗਟ ਸਿੰਘ, ਨੰਬਰਦਾਰ ਸਤਨਾਮ ਸਿੰਘ, ਰਣਬੀਰ ਸਿੰਘ, ਪੰਚ ਹਰਵਿੰਦਰ ਸਿੰਘ, ਪੰਚ ਪ੍ਰਦੀਪ ਸਿੰਘ, ਬਲਕਾਰ ਸਿੰਘ ਪਨਵਾਂ, ਅਮਰਜੀਤ ਸਿੰਘ ਪਨਵਾਂ, ਰਿਪੁਦਮਨ ਕੌਰ ਬਲਾਕ ਸੰਮਤੀ ਮੈਂਬਰ, ਅਮਰਜੀਤ ਕੌਰ ਸਰਪੰਚ ਬੇਰਸ਼ਾ, ਲਵਪ੍ਰੀਤ ਸਿੰਘ ਮਿੱਠੂ ਬੇਰਸ਼ਾ, ਤਜਿੰਦਰ ਸਿੰਘ ਸਾਬੀ ਬੇਰਸ਼ਾ ਤੇ ਨਿਰਮਲ ਸਿੰਘਠ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਹਿਲਪੁਰ ਦਾ 'ਆਮ ਆਦਮੀ ਕਲੀਨਿਕ' ਪਿਛਲੇ 3 ਹਫ਼ਤਿਆਂ ਤੋਂ ਡਾਕਟਰਾਂ ਤੋਂ ਸੱਖਣਾ ਅਗਲੀ ਖ਼ਬਰ ਵੁੱਡਬਰੀ ਵਰਲਡ ਸਕੂਲ ਦੇ ਵਿਦਿਆਰਥੀਆਂ ਦਾ ਐੱਸ .ਓ. ਐੱਫ. ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ
Ad Position 24