ਅੱਡਾ ਸਰਾਂ, 6 ਮਾਰਚ (ਮਸੀਤੀ)-ਧੰਨ ਧੰਨ ਬਾਬਾ ਬਿਸ਼ਨ ਸਿੰਘ ਹੋਲਾ ਮਹੱਲਾ ਲੰਗਰ ਕਮੇਟੀ ਕੰਧਾਲਾ ਜੱਟਾਂ-ਅੱਡਾ ਸਰਾਂ ਵਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਲੇ ਮਹੱਲੇ ਦੇ ਸਬੰਧ ਵਿਚ ਸਮਾਗਮ 1 ਮਾਰਚ ਤੋਂ 5 ਮਾਰਚ ਨੂੰ ਪਿੰਡ ਕੰਧਾਲਾ ਜੱਟਾਂ ਅੱਡਾ ਸਰਾਂ ਤੇ ਕਰਵਾਏ ਗਏ | ਪ੍ਰਬੰਧਕ ਸੇਵਾਦਾਰਾਂ ਨੇ ਦੱਸਿਆ ਗਿਆ ਕਿ ਹੋਲੇ ਮੁਹੱਲਾ ਤੇ ਸ਼੍ਰੀ ਅਨੰਦਪੁਰ ਸਾਹਿਬ ਜਾਣ ਆਉਣ ਵਾਲੀਆਂ ਸੰਗਤਾਂ ਲਈ ਹਰ ਸਾਲ ਦੀ ਤਰ੍ਹਾਂ ਇਹ ਸਮਾਗਮ ਕਰਵਾਏ ਗਏ, ਜਿਸ ਦੌਰਾਨ ਸੰਗਤਾਂ ਲਈ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਸਮਾਗਮ ਵਿਚ ਅੱਜ ਦੂਸਰੀ ਲੜੀ ਦੇ 6 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸਵੇਰੇ 10 ਵਜੇ ਪੈਣ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਛਤਰ ਛਾਇਆ ਹੇਠ ਸਜਾਏ ਗਏ ਕੀਰਤਨ ਦੀਵਾਨ ਵਿਚ ਸੰਤ ਬਾਬਾ ਮੱਖਣ ਸਿੰਘ ਦਰੀਏ ਵਾਲੇ ਸੰਗਤਾਂ ਨੂੰ ਕਥਾ ਨਾਲ ਤੇ ਢਾਡੀ ਹਰਜਿੰਦਰ ਸਿੰਘ ਬੰਗਿਆਂ ਵਾਲਿਆਂ ਦਾ ਇੰਟਰਨੈਸ਼ਨਲ ਢਾਡੀ ਜਥਾ ਸੰਗਤਾਂ ਨੂੰ ਢਾਡੀ ਵਾਰਾਂ ਨਾਲ ਨਿਹਾਲ ਕੀਤਾ ਅਤੇ ਗੁਰ ਇਤਿਹਾਸ ਨਾਲ ਜੋੜਿਆ | ਇਸ ਮੌਕੇ ਚਾਹ ਪਕੌੜੇ, ਮਠਿਆਈਆਂ ਦੇ ਲੰਗਰ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ | ਇਲਾਕਾ ਨਿਵਾਸੀ ਸਾਧ ਸੰਗਤ ਨੂੰ ਇਨ੍ਹਾਂ ਸਮਾਗਮਾਂ ਵਿਚ ਬਹੁਤ ਗਿਣਤੀ ਵਿਚ ਹਾਜ਼ਰੀ ਭਰੀ ਅਤੇ ਵੱਖ-ਵੱਖ ਸੇਵਾਵਾਂ ਨਿਭਾਈਆਂ | ਇਸ ਮੌਕੇ ਬਾਬਾ ਅਵਤਾਰ ਸਿੰਘ ਮੁੱਖ ਗ੍ਰੰਥੀ , ਬਾਬਾ ਰਣਜੀਤ ਸਿੰਘ ਹੈੱਡ ਗ੍ਰੰਥੀ, ਪ੍ਰਧਾਨ ਰੇਸ਼ਮ ਸਿੰਘ , ਕੁਲਵੰਤ ਸਿੰਘ , ਗੁਰਵਿੰਦਰ ਸਿੰਘ ਗਿੱਤਾ, ਮਨਜੀਤ ਸਿੰਘ ਸੈਕਟਰੀ , ਅੰਮਿ੍ਤਪਾਲ ਸਿੰਘ ਧਾਲੀਵਾਲ, ਇੰਦਰਜੀਤ ਸਿੰਘ ਧਾਲੀਵਾਲ , ਸੁਰਜੀਤ ਸਿੰਘ ਇਟਲੀ, ਕੈਪਟਨ ਹਰੀ ਓਮ ਸਿੰਘ ਹਰਜਿੰਦਰ ਸਿੰਘ ਸੋਢੀ, ਡਾ. ਚਰਨਜੀਤ ਸਿੰਘ ਪੜਬੱਗਾ, ਸੁਖਵਿੰਦਰ ਸਿੰਘ ਸੁੱਖੂ, ਅਮਰੀਕ ਸਿੰਘ ਬੱਬੂ, ਬਲਜੀਤ ਸਿੰਘ ਬੱਲੂ, ਮਨਜੀਤ ਸਿੰਘ ਜੀਤਾ, ਗੁਰਵਿੰਦਰ ਸਿੰਘ ਸਾਬੀ ਤੇ ਹੋਰ ਸੰਗਤਾਂ ਹਾਜ਼ਰ ਸਨ |