24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਅਰਵਿੰਦਰ ਸਿੰਘ ਰਸੂਲਪੁਰ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਬਣੇ ਸਰਕਲ ਪ੍ਰਧਾਨਾਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 10-03-2026
ਟਾਂਡਾ ਉੜਮੁੜ, 9 ਮਾਰਚ (ਭਗਵਾਨ ਸਿੰਘ ਸੈਣੀ)- ਸ਼੍ਰੋਮਣੀ ਅਕਾਲੀ ਦਲ ਟਾਂਡਾ ਦੇ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਦੀ ਅਗਵਾਈ ਵਿਚ ਪਾਰਟੀ ਦੇ ਨਵੇਂ ਬਣੇ ਸਰਕਲ ਪ੍ਰਧਾਨਾਂ ਨੂੰ ਇੱਕ ਸਮਾਗਮ ਦੌਰਾਨ ਸਨਮਾਨ ਕੀਤਾ ਗਿਆ | ਇਸ ਮੌਕੇ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ | ਸਮਾਗਮ ਦੌਰਾਨ ਆਗੂਆਂ ਨੇ ਨਵੀਆਂ ਜ਼ਿੰਮੇਵਾਰੀਆਂ ਸੰਭਾਲਣ ਵਾਲੇ ਸਰਕਲ ਪ੍ਰਧਾਨ ਕੁਲਜੀਤ ਸਿੰਘ ਬਿੱਟੂ ਸਰਕਲ ਪ੍ਰਧਾਨ ਮਿਆਣੀ, ਸੁਰਜੀਤ ਸਿੰਘ ਜੌੜਾ ਸਰਕਲ ਪ੍ਰਧਾਨ ਅੱਡਾ ਸਰਾਂ, ਨਿਰਮਲ ਸਿੰਘ ਲੱਕੀ ਸਰਕਲ ਪ੍ਰਧਾਨ ਖੁਡਾ, ਪਿ੍ਥੀਪਾਲ ਸਿੰਘ ਦਾਤਾ ਸਰਕਲ ਪ੍ਰਧਾਨ ਅੱਡਾ ਚੌਲਾਗ, ਨਿਰਮਲ ਸਿੰਘ ਤੁਲੀ ਪ੍ਰਧਾਨ ਟਾਂਡਾ ਸ਼ਹਿਰੀ ਅਤੇ ਹੋਰ ਅਹੁਦੇਦਾਰਾਂ ਤੇ ਵਰਕਰਾਂ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਪੰਜਾਬ ਅਤੇ ਪੰਜਾਬੀਅਤ ਦੀ ਭਲਾਈ ਲਈ ਕੰਮ ਕਰਦਾ ਆਇਆ ਹੈ ਅਤੇ ਨਵੇਂ ਚੁਣੇ ਗਏ ਸਰਕਲ ਪ੍ਰਧਾਨ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਮਿਹਨਤ ਕਰਨਗੇ | ਨਵੇਂ ਬਣੇ ਸਰਕਲ ਪ੍ਰਧਾਨਾਂ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਇਆ ਜਾਵੇਗਾ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ-ਰਾਤ ਮਿਹਨਤ ਕੀਤੀ ਜਾਵੇਗੀ | ਇਸ ਮੌਕੇ ਅਰਵਿੰਦਰ ਸਿੰਘ ਰਸੂਲਪੁਰ ਕਮਲਜੀਤ ਸਿੰਘ ਕੁਲਾਰ, ਰਵਿੰਦਰ ਸਿੰਘ ਸੰਘਾਪੁਰੀ ਤਜਿੰਦਰ ਸਿੰਘ, ਰਤਨ ਸਿੰਘ ਖੁੱਡਾ, ਜਸਵੀਰ ਸਿੰਘ, ਸੁਖਦੇਵ ਸਿੰਘ ਝੱਜੀ ਪਿੰਡ, ਕਰਨਜੀਤ ਸਿੰਘ ਐਡਵੋਕੇਟ, ਬਲਦੇਵ ਸਿੰਘ ਬੜੈਚ, ਇਕਬਾਲ ਸਿੰਘ ਢਡਿਆਲਾ, ਅਮਰੀਕ ਸਿੰਘ ਤੱਲਾ, ਕੁਲਦੀਪ ਸਿੰਘ ਤੱਲਾ, ਸਤਨਾਮ ਸਿੰਘ ਨੈਨੋਵਾਲ, ਗੁਰ ਕਮਲ ਸਿੰਘ ਸੋਡੀ, ਅਮਰਜੀਤ ਸਿੰਘ ਝੱਜੀ ਪਿੰਡ, ਬਚਨ ਸਿੰਘ ਡੱਡੀਆਂ, ਸੰਤੋਖ ਸਿੰਘ ਮਾਨਪੁਰ, ਬਲਵਿੰਦਰ ਸਿੰਘ ਚੁਹਾਨਾ, ਬਲਕਾਰ ਸਿੰਘ ਜਹੂਰਾ, ਮਨਜੀਤ ਸਿੰਘ ਕੰਧਾਲਾ ਜੱਟਾਂ, ਬਲਜੀਤ ਸਿੰਘ ਹਰਸੀ ਪਿੰਡ, ਅਜੇ ਪੰਡਿਤ, ਜੋਗਿੰਦਰ ਸਿੰਘ, ਮਹਿੰਦਰ ਸਿੰਘ, ਬਲਵਿੰਦਰ ਸਿੰਘ, ਦਵਿੰਦਰ ਸਿੰਘ, ਗੁਰਸ਼ਰਨ ਸਿੰਘ, ਚੰਚਲ ਸਿੰਘ, ਅਜੀਤ ਸਿੰਘ, ਹਰਦੀਪ ਸਿੰਘ, ਹਰਜਿੰਦਰ ਸਿੰਘ, ਬੂਟਾ ਸਿੰਘ, ਕਾਰ ਸਿੰਘ, ਹਰਜਿੰਦਰ ਸਿੰਘ, ਪਰਮਜੀਤ ਸਿੰਘ, ਮੇਜਰ ਸਿੰਘ, ਬਰਿੰਦਰ ਸਿੰਘ, ਕਮਲਜੀਤ ਸਿੰਘ, ਜਸਵਿੰਦਰ, ਜਸਪਾਲ ਸਿੰਘ, ਕੁਲਦੀਪ ਸਿੰਘ, ਬਲਵੀਰ ਸਿੰਘ, ਹਰਜਿੰਦਰ ਸਿੰਘ, ਅਮਰੀਕ ਸਿੰਘ, ਹਰਵਿੰਦਰ ਸਿੰਘ, ਜਸਵੀਰ ਸਿੰਘ, ਜੋਗਿੰਦਰ ਸਿੰਘ, ਬਲਰਾਜ ਸਿੰਘ, ਲਖਬੀਰ ਸਿੰਘ, ਸਰਬਜੀਤ ਸਿੰਘ, ਸੁਖਵਿੰਦਰ ਸਿੰਘ, ਮਨਦੀਪ ਸਿੰਘ, ਦਵਿੰਦਰ ਸਿੰਘ, ਨਿਰਮਲ ਸਿੰਘ, ਜਸਵੰਤ ਸਿੰਘ, ਸਰੂਪ ਸਿੰਘ, ਸੁਰਜਨ ਸਿੰਘ, ਬਲਦੇਵ ਸਿੰਘ, ਜਸਪਾਲ ਸਿੰਘ, ਪ੍ਰੀਤੀ ਅਤੇ ਭਾਰੀ ਗਿਣਤੀ 'ਚ ਪਾਰਟੀ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰ ਮਾਈਨਿੰਗ ਮਾਫ਼ੀਆ ਨੂੰ ਲਗਾਮ ਪਾਵੇ, ਨਹੀਂ ਤਾਂ ਹਲਕਾ ਵਾਸੀ ਪਾਉਣਗੇ ਨੱਥ- ਸਾਬੀ, ਮਿਨਹਾਸ ਅਗਲੀ ਖ਼ਬਰ ਡੱਲੇਵਾਲ ਦੀ ਅਗਵਾਈ 'ਚ ਕੱਢੀ ਜਾ ਰਹੀ ਯਾਤਰਾ ਦਾ ਟਾਂਡਾ ਪਹੁੰਚਣ 'ਤੇ ਹੋਇਆ ਸ਼ਾਨਦਾਰ ਸਵਾਗਤ
Ad Position 24