31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਵਿਧਾਇਕ ਜਿੰਪਾ ਵਲੋਂ ਸਿਵਲ ਹਸਪਤਾਲ ਨੂੰ 2 ਐਂਬੂਲੈਂਸਾਂ ਭੇਟ <br/>

Ad Position 21
No active advertisement
ਅਜੀਤ ਡੈਸਕ 29-03-2026
ਹੁਸ਼ਿਆਰਪੁਰ, 28 ਮਾਰਚ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਵਲੋਂ ਪੰਜਾਬ ਸਰਕਾਰ ਦੇ ਰੰਗਲਾ ਪੰਜਾਬ ਫ਼ੰਡ 'ਚੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਨੂੰ 2 ਐਂਬੂਲੈਂਸਾਂ ਭੇਟ ਕੀਤੀਆਂ ਗਈਆਂ | ਉਨ੍ਹਾਂ ਐਂਬੂਲੈਂਸਾਂ ਨੂੰ ਹਰੀ ਝੰਡੀ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਐਂਬੂਲੈਂਸਾਂ ਦੇ ਰਾਹੀਂ ਖ਼ਾਸ ਕਰਕੇ ਗਰੀਬ, ਲਾਚਾਰ ਅਤੇ ਦੂਰ-ਦਰਾਜ਼ ਦੇ ਵਸਨੀਕਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣਾ ਆਸਾਨ ਹੋਵੇਗਾ ਤੇ ਕੀਮਤੀ ਜਾਨਾਂ ਬਚਾਉਣ 'ਚ ਮਦਦ ਮਿਲੇਗੀ | ਇਸ ਮੌਕੇ ਡਾ. ਮਨਦੀਪ ਕਮਲ ਸਿਵਲ ਸਰਜਨ, ਡਾ. ਜਤਿੰਦਰ ਭਾਟੀਆ ਜ਼ਿਲ੍ਹਾ ਸਿਹਤ ਅਧਿਕਾਰੀ, ਡਾ. ਸਵਾਤੀ ਸ਼ੀਂਮਾਰ ਡਿਪਟੀ ਮੈਡੀਕਲ ਕਮਿਸ਼ਨਰ, ਡਾ. ਨਵਜੋਤ ਸਿੰਘ ਐੱਸ. ਐੱਮ. ਓ., ਡਾ. ਨੇਹਾ ਪਾਲ ਐੱਸ. ਐੱਮ. ਓ., ਤਰਸੇਮ ਲਾਲ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਰਵਿੰਦਰ ਜੱਸਲ ਡਿਪਟੀ ਮਾਸ ਮੀਡੀਆ ਅਫ਼ਸਰ, ਸਤਪਾਲ ਤੋਂ ਇਲਾਵਾ ਮੇਅਰ ਸੁਰਿੰਦਰ ਕੁਮਾਰ ਆਦਿ ਵੀ ਮੌਜੂਦ ਸਨ | ਇਸ ਮੌਕੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਇਹ ਐਂਬੂਲੈਂਸਾਂ ਪੰਜਾਬ ਸਰਕਾਰ ਦੇ ਰੰਗਲਾ ਪੰਜਾਬ ਫ਼ੰਡ ਵਿਚੋਂ ਦਿੱਤੀ ਗਈ ਹੈ ਤਾਂ ਜੋ ਸਮਾਜ ਦੇ ਹਰ ਵਰਗ ਦੇ ਲੋਕਾਂ, ਖ਼ਾਸ ਕਰਕੇ ਜ਼ਰੂਰਤਮੰਦ ਤੇ ਗੰਭੀਰ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਲਈ ਹਸਪਤਾਲ ਤੱਕ ਪਹੁੰਚਾਇਆ ਜਾ ਸਕੇ | ਇਸ ਮੌਕੇ ਸਿਵਲ ਸਰਜਨ ਡਾ. ਮਨਦੀਪ ਕਮਲ ਨੇ ਕਿਹਾ ਕਿ ਵਿਧਾਇਕ ਜਿੰਪਾ ਵਲੋਂ ਸਮਾਜ ਸੇਵੀ ਸੰਸਥਾ ਨੂੰ ਦਿੱਤੀਆਂ ਗਈਆਂ ਇਹ ਐਂਬੂਲੈਂਸਾਂ ਮਨੁੱਖਤਾ ਦੀ ਸੇਵਾ ਵਿਚ ਇੱਕ ਮਹੱਤਵਪੂਰਨ ਕਦਮ ਹੈ | ਇਸ ਮੌਕੇ ਡਾ: ਨਵਜੋਤ ਸਿੰਘ ਤੇ ਡਾਕਟਰ ਨੇਹਾ ਪਾਲ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਵਲੋਂ ਵਿਧਾਇਕ ਜਿੰਪਾ ਦਾ ਐਂਬੂਲੈਂਸਾਂ ਭੇਟ ਕਰਨ 'ਤੇ ਧੰਨਵਾਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਣਾਏ ਅਗਲੀ ਖ਼ਬਰ ਕਿ੍ਸ਼ੀ ਵਿਗਿਆਨ ਕੇਂਦਰ ਵਲੋਂ ਸਰਫੇਸ ਸੀਡਰ ਨਾਲ ਬੀਜੀ ਕਣਕ ਦਾ ਨਿਰੀਖਣ
Ad Position 24