29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਪੰਚਾਇਤ ਸੰਮਤੀ ਭੂੰਗਾ ਦੇ ਮਾ. ਦਰਸ਼ਨ ਸਿੰਘ ਚੇਅਰਮੈਨ ਤੇ ਸੁਰਿੰਦਰ ਕੌਰ ਉਪ ਚੇਅਰਪਰਸਨ ਬਣੇ

Ad Position 21
No active advertisement
ਅਜੀਤ ਡੈਸਕ 03-04-2026
ਹਰਿਆਣਾ, 2 ਅਪ੍ਰੈਲ (ਹਰਮੇਲ ਸਿੰਘ ਖੱਖ)-ਪੰਚਾਇਤ ਸੰਮਤੀ ਭੰੂਗਾ ਵਿਖੇ ਲਵਪ੍ਰੀਤ ਸਿੰਘ ਐੱਸ. ਡੀ. ਐੱਮ. ਟਾਂਡਾ (ਆਰ. ਓ.) ਦੀ ਅਗਵਾਈ ਹੇਠ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਕਰਵਾਉਣ ਦੇ ਸਬੰਧ 'ਚ ਪੰਚਾਇਤ ਸੰਮਤੀ ਭੂੰਗਾ ਦੇ ਮੈਂਬਰਾਂ ਦੀ ਮੀਟਿੰਗ ਹੋਈ, ਜਿਸ 'ਚ 19 ਪੰਚਾਇਤ ਸੰਮਤੀ ਮੈਂਬਰ ਤੇ ਡਾ. ਰਵਜੋਤ ਸਿੰਘ ਕੈਬਨਿਟ ਮੰਤਰੀ ਪੰਜਾਬ ਨੇ ਸ਼ਿਰਕਤ ਕੀਤੀ | ਪੰਚਾਇਤ ਸੰਮਤੀ ਭੂੰਗਾ ਦੀ ਚੋਣ ਪ੍ਰਕਿਰਿਆ ਆਰ. ਓ. ਲਵਪ੍ਰੀਤ ਸਿੰਘ ਦੀ ਅਗਵਾਈ 'ਚ ਸ਼ੁਰੂ ਕੀਤੀ ਗਈ, ਜਿਸ 'ਚ ਆਮ ਆਦਮੀ ਪਾਰਟੀ ਦੇ ਮੈਂਬਰ ਜਗਜੀਤ ਸਿੰਘ ਨੇ ਚੇਅਰਮੈਨ ਲਈ ਮਾ. ਦਰਸ਼ਨ ਸਿੰਘ ਦਾ ਨਾਮ ਪ੍ਰਪੋਜ ਕੀਤਾ ਗਿਆ, ਜਦਕਿ ਨਰਿੰਦਰ ਸਿੰਘ ਨੇ ਨਾਮ ਤਾਈਦ ਕੀਤਾ, ਇਸੇ ਤਰ੍ਹਾਂ ਹੀ ਕਾਂਗਰਸ ਵਲੋਂ ਚੇਅਰਮੈਨ ਲਈ ਹਰਦੀਪ ਸਿੰਘ ਨੇ ਕੁਲਵਿੰਦਰ ਸਿੰਘ ਦਾ ਨਾਮ ਪ੍ਰਪੋਜ ਕੀਤਾ ਤੇ ਕੁਲਜੀਤ ਸਿੰਘ ਨੇ ਨਾਮ ਤਾਈਦ ਕੀਤਾ ਗਿਆ | ਉਪ ਚੇਅਰਮੈਨ ਲਈ ਆਮ ਆਦਮੀ ਪਾਰਟੀ ਦੇ ਪ੍ਰਦੀਪ ਸਿੰਘ ਨੇ ਸੁਰਿੰਦਰ ਕੌਰ ਦਾ ਨਾਮ ਪ੍ਰਪੋਜ ਕੀਤਾ ਤੇ ਮਨਜਿੰਦਰ ਸਿੰਘ ਨੇ ਤਾਈਦ ਕੀਤਾ, ਇਸੇ ਤਰ੍ਹਾਂ ਕਾਂਗਰਸ ਵਲੋਂ ਮੀਨੂੰ ਨੇ ਕਮਲਜੀਤ ਕੌਰ ਦਾ ਨਾਮ ਪ੍ਰਪੋਜ ਕੀਤਾ ਤੇ ਕੁਲਜੀਤ ਸਿੰਘ ਨੇ ਤਾਈਦ ਕੀਤਾ ਗਿਆ | ਚੋਣ ਪ੍ਰਕਿਰਿਆ ਦੌਰਾਨ ਚੇਅਰਮੈਨ ਤੇ ਉਪ ਚੇਅਰਮੈਨ ਲਈ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਉਮੀਦਵਾਰ ਮੈਦਾਨ 'ਚ ਆਉਣ ਤੋਂ ਬਾਅਦ ਆਰ.ਓ ਲਵਪ੍ਰੀਤ ਸਿੰਘ ਵੱਲੋਂ ਵੋਟਾਂ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ, ਜਿਸ 'ਚ ਚੇਅਰਮੈਨ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾ. ਦਰਸ਼ਨ ਸਿੰਘ ਨੂੰ 15 ਵੋਟਾਂ ਪਈਆਂ ਜਦਕਿ ਕਾਂਗਰਸ ਦੇ ਕੁਲਵਿੰਦਰ ਸਿੰਘ ਨੂੰ 5 ਵੋਟਾਂ ਪਈਆਂ, ਇਸੇ ਤਰ੍ਹਾਂ ਹੀ ਉਪ ਚੇਅਰਮੈਨ ਲਈ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੁਰਿੰਦਰ ਕੌਰ ਨੂੰ 14 ਵੋਟਾਂ ਪਈਆਂ ਤੇ ਕਾਂਗਰਸ ਦੀ ਕਮਲਜੀਤ ਕੌਰ ਨੂੰ 5 ਵੋਟਾਂ ਪਈਆਂ ਤੇ ਜਦਕਿ 1 ਵੋਟ ਕੈਂਸਲ ਹੋ ਗਈ | ਇਸ ਮੌਕੇ ਹਾਜ਼ਰ ਡਾ. ਰਵਜੋਤ ਸਿੰਘ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਪੰਚਾਇਤ ਸੰਮਤੀ ਭੂੰਗਾ ਵਿਖੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਪੂਰੀ ਪਾਰਦਰਸ਼ਤਾ ਨਾਲ ਕਰਵਾਈ ਗਈ ਤੇ ਹਰ ਇਕ ਮੈਂਬਰ ਨੂੰ ਆਪਣੀ ਮਰਜ਼ੀ ਨਾਲ ਚੋਣ ਕਰਨ ਦਾ ਮੌਕਾ ਦਿੱਤਾ ਗਿਆ | ਇਸ ਮੌਕੇ ਸੰਮਤੀ ਮੈਂਬਰਾਂ ਤੋਂ ਇਲਾਵਾ ਦਿਲਪ੍ਰੀਤ ਸਿੰਘ ਬੀ.ਡੀ.ਪੀ.ਓ ਭੂੰਗਾ, ਗੁਰਵਿੰਦਰ ਸਿੰਘ ਪਾਵਲਾ ਚੇਅਰਮੈਨ ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ, ਵਿਸ਼ਨੂੰ ਤਿਵਾੜੀ ਸਾਬਕਾ ਚੇਅਰਮੈਨ ਪੰਚਾਇਤ ਸੰਮਤੀ, ਲਵਪ੍ਰੀਤ ਸਿੰਘ ਗਿੱਲ, ਕਮਲ ਧੂਤ, ਅਨੀਸ਼ ਕੁਮਾਰ, ਮੁਕੇਸ਼ ਡਡਵਾਲ, ਮਨਪ੍ਰੀਤ ਸਿੰਘ ਮੰਪੀ, ਗੁਰਪ੍ਰੀਤ ਸਿੰਘ ਨੰਗਲ, ਸੁਰੇਸ਼ ਸ਼ਰਮਾ, ਸਤਨਾਮ ਸਿੰਘ ਰਾਉਵਾਲ, ਜਸਵੀਰ ਸਿੰਘ ਵਾਲੀਆ, ਅੰਕੁਸ਼, ਗੋਤਮ ਟੈਂਟਪਾਲ, ਸਰਪੰਚ ਅਮਨਦੀਪ ਸਿੰਘ ਬੱਸੀ ਉਮਰ ਖਾਂ, ਜੈਬੰਤੀ ਹਰਿਆਣਾ, ਰੀਨਾ ਕੁਮਾਰੀ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੈਂਬਰਿਜ ਸਕੂਲ ਵਲੋਂ ਨਵੇਂ ਅਕੈਡਮਿਕ ਸੈਸ਼ਨ ਉਤਸ਼ਾਹ ਨਾਲ ਸਵਾਗਤ ਅਗਲੀ ਖ਼ਬਰ ਡਾ. ਅੰਬੇਡਕਰ ਦੀ ਮੂਰਤੀ ਦੂਜੀ ਵਾਰ ਖੰਡਿਤ ਕੀਤਾ ਜਾਣਾ ਸਰਕਾਰ ਦੀ ਨਾਕਾਮੀ- ਲਾਲੀ
Ad Position 24