ਹੁਸ਼ਿਆਰਪੁਰ, 4 ਅਪ੍ਰੈਲ (ਹਰਪ੍ਰੀਤ ਕੌਰ)-ਪ੍ਰੀਤ ਨਗਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਹੋਇਆ | ਪ੍ਰੋ. ਬਹਾਦਰ ਸਿੰਘ ਸੁਨੇਤ ਨੇ ਮੁੱਖ ਮਹਿਮਾਨ ਵਜੋਂ ਸਮਾਗਮ 'ਚ ਸ਼ਿਰਕਤ ਕੀਤੀ | ਪ੍ਰੋਗਰਾਮ ਦੌਰਾਨ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਸਨਮਾਨਿਤ ਕੀਤਾ ਗਿਆ | ਸੇਵਾ ਮੁਕਤ ਪਿ੍ੰਸੀਪਲ ਰਚਨਾ ਕੌਰ ਨੇ ਆਪਣੇ ਸੰਬੋਧਨ ਵਿੱਚ ਸਕੂਲ ਦੇ ਬੁਨਿਆਦੀ ਢਾਂਚੇ ਅਤੇ ਅਕਾਦਮਿਕ ਮਿਆਰਾਂ ਦੀ ਪ੍ਰਸ਼ੰਸਾ ਕੀਤੀ | ਮੁੱਖ ਅਧਿਆਪਕਾ ਅੰਜੂ ਬਾਲਾ ਅਤੇ ਸੀਨੀਅਰ ਅਧਿਆਪਕ ਪਰਵੀਨ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਪ੍ਰੋਗਰਾਮ ਨੂੰ ਸਫਲ ਬਣਾਇਆ | ਇਸ ਮੌਕੇ ਸਮਾਜ ਸੇਵਕ ਵਰਿੰਦਰ ਸਿੰਘ ਪਰਿਹਾਰ, ਸੇਵਾ ਮੁਕਤ ਲੈਕਚਰਾਰ ਨੀਰਜ ਧੀਮਾਨ, ਗੁਰੂ ਨਾਨਕ ਐਜੂਕੇਸ਼ਨਲ ਇੰਟਰਨੈਸ਼ਨਲ ਟਰੱਸਟ ਦੀ ਮੈਂਬਰ ਸਿਮਰਨ ਕੌਰ, ਐਸਐਮਸੀ ਮੈਂਬਰ ਗੁਰਪ੍ਰੀਤ ਸਿੰਘ, ਜਤਿੰਦਰ ਕੌਰ, ਰਾਜਿੰਦਰ ਸਿੰਘ, ਸ਼ਸ਼ੀ ਬਾਲਾ, ਗਰਿਮਾ, ਜਸਵੀਰ ਸਿੰਘ, ਬਹਾਦਰ ਸਿੰਘ, ਸੁਰਿੰਦਰ ਕੌਰ, ਬਬੀਤਾ ਰਾਣੀ, ਕੁਲਦੀਪ ਕੌਰ, ਵਨੀਤਾ ਰਾਣੀ, ਸੁਰਜੀਤ ਕੌਰ ਅਤੇ ਅੰਸ਼ਿਕਾ ਸ਼ਰਮਾ ਮੌਜੂਦ ਸਨ |