21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਕੇ. ਵੀ. ਕੇ. ਬਾਹੋਵਾਲ ਨੇ ਨੌਨੀਤਪੁਰ 'ਚ ਖੇਤ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 05-04-2026
ਮਾਹਿਲਪੁਰ, 4 ਅਪ੍ਰੈਲ (ਰਜਿੰਦਰ ਸਿੰਘ)-ਕਿ੍ਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਲੋਂ ਕਣਕ ਦੀ ਪੀ. ਬੀ. ਡਬਲਯੂ. ਜ਼ਿੰਕ 2 ਕਿਸਮ ਦੀ ਮਹੱਤਤਾ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਹਾੜ੍ਹੀ ਦੌਰਾਨ 125 ਏਕੜ ਰਕਬੇ ਤੇ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਹਨ | ਇਸ ਗੁਣਵੱਤਾ ਭਰਪੂਰ ਕਿਸਮ ਦੀ ਸਫਲ ਕਾਸ਼ਤ ਬਾਬਤ ਕਿ੍ਸ਼ੀ ਵਿਗਿਆਨ ਕੇਂਦਰ ਵਲੋਂ ਮਾਹਿਲਪੁਰ ਬਲਾਕ ਦੇ ਪਿੰਡ ਨੌਨੀਤਪੁਰ ਵਿਖੇ ਖੇਤ ਦਿਵਸ ਮਨਾਇਆ ਗਿਆ | ਕਿਸਾਨਾਂ ਨਾਲ ਰੂ-ਬਰੂ ਹੁੰਦਿਆਂ ਡਾ. ਮਨਿੰਦਰ ਸਿੰਘ ਬੌਂਸ ਨੇ ਕਣਕ ਦੀ ਪੀ. ਬੀ. ਡਬਲਯੂ. ਜ਼ਿੰਕ 2 ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਪੀ. ਬੀ. ਡਬਲਯੂ. ਜ਼ਿੰਕ 2 ਕਿਸਮ ਦੇ ਦਾਣਿਆਂ ਵਿਚ ਜ਼ਿੰਕ ਦੀ ਮਾਤਰਾ ਵੱਧ ਹੈ ਜੋ ਕਿ ਮਨੁੱਖੀ ਖ਼ੁਰਾਕ ਲਈ ਇਕ ਜ਼ਰੂਰੀ ਤੱਤ ਹੈ ਤੇ ਇਹ ਕਿਸਮ ਪੀਲੀ ਕੁੰਗੀ ਅਤੇ ਭੂਰੀ ਕੁੰਗੀ ਤੋਂ ਰਹਿਤ ਹੈ | ਡਾ. ਗੁਰਪ੍ਰਤਾਪ ਸਿੰਘ ਨੇ ਗਰਮੀ ਰੁੱਤ ਦੀ ਮੂੰਗੀ ਤੇ ਮਾਂਹ, ਝੋਨਾ, ਬਾਸਮਤੀ ਤੇ ਸਾਉਣੀ ਦੀ ਮੱਕੀ ਦੀ ਕਾਸ਼ਤ ਦੀਆਂ ਉੱਨਤ ਤਕਨੀਕਾਂ, ਖ਼ਾਦਾਂ ਦੀ ਸੁਚੱਜੀ ਵਰਤੋਂ ਤੇ ਸਰਵਪੱਖੀ ਨਦੀਨ ਪ੍ਰਬੰਧਨ ਬਾਬਤ ਜ਼ਰੂਰੀ ਨੁਕਤੇ ਸਾਂਝੇ ਕੀਤੇ | ਇਸ ਖੇਤ ਦਿਵਸ 'ਚ ਪਿੰਡ ਨੌਨੀਤਪੁਰ ਤੋਂ ਸਰਪੰਚ ਸੁਖਵਿੰਦਰ ਕੌਰ, ਹਰਭਜਨ ਸਿੰਘ, ਕਮਲਜੀਤ ਸਿੰਘ, ਮਾ. ਧੰਨਾ ਸਿੰਘ, ਪਿੰਡ ਸੈਦਪੁਰ ਤੋਂ ਮਲਕੀਤ ਸਿੰਘ, ਕੁਲਵਿੰਦਰ ਸਿੰਘ, ਉਂਕਾਰ ਸਿੰਘ ਤੇ ਡਾ. ਜਗਜੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਇੰਪਲਾਈਜ਼ ਵੈੱਲਫੇਅਰ ਫੈਡਰੇਸ਼ਨ ਦੀ ਇਕੱਤਰਤਾ ਹੋਈ ਅਗਲੀ ਖ਼ਬਰ ਚੱਬੇਵਾਲ ਕਾਲਜ ਦਾ ਨਤੀਜਾ ਸੌ ਫ਼ੀਸਦੀ ਰਿਹਾ
Ad Position 24