29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਬੀ. ਬੀ. ਐੱਮ. ਬੀ. ਰੈੱਡਕਰਾਸ ਮੇਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 06-04-2026
ਤਲਵਾੜਾ, 5 ਅਪ੍ਰੈਲ (ਐੱਚ.ਐੱਸ.ਮਿੱਠੂ)-ਬੀ. ਬੀ. ਐੱਮ. ਬੀ. ਰੈੱਡਕਰਾਸ ਮੇਲਾ ਇੱਥੇ ਚੀਫ਼ ਇੰਜੀਨੀਅਰ ਰਾਕੇਸ਼ ਗੁਪਤਾ ਦੀ ਰਹਿਨੁਮਾਈ ਵਿਚ ਧੂਮਧਾਮ ਨਾਲ ਸੰਪੰਨ ਹੋਇਆ ਜਿਸ ਦਾ ਉਦਘਾਟਨ ਬੀ. ਬੀ. ਐੱਮ. ਬੀ. ਰੈੱਡਕਰਾਸ ਦੇ ਚੇਅਰਪਰਸਨ ਸੀਮਾ ਗੁਪਤਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ | ਹੁਸ਼ਿਆਰਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਆਈ. ਏ. ਐੱਸ. ਵੀ ਆਪਣੇ ਰੁਝੇਵਿਆਂ ਭਰੇ ਸਮੇਂ ਵਿਚ ਸਮਾਂ ਕੱਢ ਕੇ ਵਿਸ਼ੇਸ਼ ਤੌਰ 'ਤੇ ਇਸ ਮੇਲੇ ਵਿਚ ਪਹੁੰਚੇ | ਮੇਲੇ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕੀਤੀ | ਬੀ.ਬੀ.ਐੱਮ.ਬੀ. ਨੰਗਲ ਤੋਂ ਨਿਗਰਾਨ ਇੰਜੀਨੀਅਰ ਸੁਰੇਸ਼ ਮਾਨ ਵੀ ਵਿਸ਼ੇਸ਼ ਤੌਰ 'ਤੇ ਮੇਲੇ ਵਿਚ ਸ਼ਿਰਕਤ ਕਰਨ ਲਈ ਪਹੁੰਚੇ | ਇਸ ਮੌਕੇ ਚੀਫ਼ ਇੰਜੀਨੀਅਰ ਰਾਕੇਸ਼ ਗੁਪਤਾ ਨੇ ਦੱਸਿਆ ਕਿ ਬੀ.ਬੀ.ਐੱਮ.ਬੀ. ਰੈੱਡਕਰਾਸ ਸੰਸਥਾ ਵੱਲੋਂ ਇਹ ਮੇਲਾ ਹਰ ਸਾਲ ਕਰਵਾਇਆ ਜਾਂਦਾ ਹੈ ਅਤੇ ਇਹ ਮੇਲਾ ਇੱਕ ਸਮਾਜਿਕ ਇੱਕਜੁੱਟਤਾ ਦੇ ਨਾਲ ਨਾਲ ਰੈੱਡ ਕਰਾਸ ਦੇ ਕਾਰਜਾਂ ਨੂੰ ਅੱਗੇ ਲੈ ਕੇ ਜਾਣ ਵਿਚ ਸਹਾਈ ਸਿੱਧ ਹੁੰਦਾ ਹੈ | ਇਸ ਮੌਕੇ ਉਪ ਮੁੱਖ ਇੰਜੀਨੀਅਰ ਵਿਮਲ ਕੁਮਾਰ ਮੀਨਾ, ਨਿਗਰਾਨ ਇੰਜੀਨੀਅਰ ਮਨਵੀਨ ਚੌਧਰੀ ਅਤੇ ਇੰਜ ਅਜੀਤ ਕੁਮਾਰ ਵੀ ਉਨ੍ਹਾਂ ਦੇ ਨਾਲ ਹਾਜ਼ਰ ਸਨ | ਰੈੱਡ ਕਰਾਸ ਦੇ ਚੇਅਰਪਰਸਨ ਸੀਮਾ ਗੁਪਤਾ ਨੇ ਇਸ ਮੌਕੇ ਕਿਹਾ ਕਿ ਰੈੱਡ ਕਰਾਸ ਰਾਹੀਂ ਸਮਾਜ ਦੇ ਕਮਜ਼ੋਰ ਵਰਗਾਂ, ਜ਼ਰੂਰਤਮੰਦਾਂ ਦੀ ਮਦਦ ਕੀਤੀ ਜਾਂਦੀ ਹੈ | ਡਿਪਟੀ ਕਮਿਸ਼ਨਰ ਕਮ ਚੇਅਰਪਰਸਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਆਸ਼ਿਕਾ ਜੈਨ ਨੇ ਇਸ ਮੌਕੇ ਬੀ.ਬੀ.ਐੱਮ.ਬੀ. ਰੈੱਡਕਰਾਸ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੀ.ਬੀ.ਐੱਮ.ਬੀ. ਰੈੱਡਕਰਾਸ ਸੰਸਥਾ ਸਮਾਜ ਦੇ ਲੋੜਵੰਦ ਲੋਕਾਂ ਲਈ ਕੰਮ ਕਰ ਰਹੀ ਹੈ ਅਤੇ ਇਸ ਤਰਾਂ ਦੇ ਆਯੋਜਨ ਸਮਾਜਿਕ ਭਾਈਚਾਰੇ ਨੂੰ ਵੀ ਮਜ਼ਬੂਤ ਕਰਦੇ ਹਨ |
ਉਨ੍ਹਾਂ ਮੇਲੇ ਦੇ ਸਫਲ ਪ੍ਰਬੰਧਨ ਲਈ ਬੀ.ਬੀ.ਐਮ.ਬੀ ਰੈੱਡ ਕਰਾਸ ਸੰਸਥਾ ਨੂੰ ਵਧਾਈ ਦਿੱਤੀ | ਬੀ.ਬੀ.ਐੱਮ.ਬੀ. ਰੈੱਡ ਕਰਾਸ ਸੰਸਥਾ ਦੇ ਸਕੱਤਰ ਸ੍ਰੀਮਤੀ ਡਿੰਪਲ ਨੇ ਦੱਸਿਆ ਕਿ ਇਸ ਮੇਲੇ ਤੋਂ ਜੋ ਆਮਦਨ ਹੁੰਦੀ ਹੈ ਉਹ ਰੈੱਡ ਕਰਾਸ ਵਲੋਂ ਗ਼ਰੀਬ ਤੇ ਲੋੜਵੰਦ ਲੋਕਾਂ ਦੀ ਮਦਦ ਲਈ ਖ਼ਰਚ ਕੀਤੀ ਜਾਂਦੀ ਹੈ |
ਮੇਲੇ ਦੇ ਸਮਾਪਨ ਮੌਕੇ ਲੱਕੀ ਡਰਾਅ ਕੱਢੇ ਗਏ ਅਤੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ | ਇਸ ਮੌਕੇ ਕਾਰਜਕਾਰੀ ਇੰਜੀਨੀਅਰ ਵਿਨੈ ਕੁਮਾਰ, ਏ.ਪੀ.ਐੱਸ. ਊੱਭੀ, ਸੰਜੈ ਕੁਮਾਰ ਡਟੀਚ, ਰਬਿੰਦਰ ਸਿੰਘ, ਹਰਪ੍ਰੀਤ ਸਿੰਘ, ਗੌਰਵ ਲਾਂਬਾ, ਪੀ.ਐਮ.ਓ ਸੁਰਿੰਦਰ ਪਾਲ ਸਿੰਘ, ਡਾ. ਅਮਰਜੀਤ ਅਨੀਸ, ਡਾ. ਸ਼ੋਭਨਾ ਸੋਨੀ ਤੇ ਰੈੱਡ ਕਰਾਸ ਦੇ ਮੈਨੇਜਰ ਨਰਦੇਵ ਸਿੰਘ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੁਦਰਤੀ ਸਰੋਤਾਂ ਦੀ ਲੁੱਟ ਅਤੇ ਆਮ ਲੋਕਾਂ ਦੀ ਕੁੱਟ ਦੇ ਵਿਰੋਧ 'ਚ ਕਾਂਗਰਸ ਦਾ ਹੱਲਾ ਬੋਲ 11 ਨੂੰ ਅਗਲੀ ਖ਼ਬਰ ਅਕਾਲੀ ਆਗੂ ਮਨਜੀਤ ਸਿੰਘ ਰਾਜਪੁਰ ਭਾਈਆਂ ਨਹੀਂ ਰਹੇ
Ad Position 24