29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਕੁਦਰਤੀ ਸਰੋਤਾਂ ਦੀ ਲੁੱਟ ਅਤੇ ਆਮ ਲੋਕਾਂ ਦੀ ਕੁੱਟ ਦੇ ਵਿਰੋਧ 'ਚ ਕਾਂਗਰਸ ਦਾ ਹੱਲਾ ਬੋਲ 11 ਨੂੰ

Ad Position 21
No active advertisement
ਅਜੀਤ ਡੈਸਕ 06-04-2026
ਮੁਕੇਰੀਆਂ, 5 ਅਪ੍ਰੈਲ (ਰਾਮਗੜ੍ਹੀਆ)-ਵਿਧਾਨ ਸਭਾ ਹਲਕਾ ਮੁਕੇਰੀਆਂ ਵਿਚ ਪਿਛਲੇ ਕਈ ਸਾਲਾਂ ਤੋਂ ਸਰਕਾਰੀ ਸਰਪ੍ਰਸਤੀ ਹੇਠ ਚੱਲ ਰਹੀ ਨਾਜਾਇਜ਼ ਮਾਈਨਿੰਗ ਪ੍ਰਤੀ ਸੁੱਤੀ ਪਈ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ 'ਕੁਦਰਤੀ ਸਰੋਤਾਂ ਦੀ ਲੁੱਟ ਅਤੇ ਆਮ ਲੋਕਾਂ ਨੂੰ ਕਾਨੂੰਨ ਦੀ ਕੁੱਟ ਬੈਨਰ ਹੇਠ 10 ਅਪ੍ਰੈਲ ਨੂੰ ਹਲਕਾ ਵਾਸੀਆਂ ਦਾ ਵੱਡਾ ਇਕੱਠ ਹਾਜੀਪੁਰ ਟੀ-ਪੁਆਇੰਟ 'ਤੇ ਕੀਤਾ ਜਾਵੇਗਾ | ਇਹ ਜਾਣਕਾਰੀ ਸੀਨੀਅਰ ਕਾਂਗਰਸੀ ਆਗੂ ਸਰਬਜੋਤ ਸਿੰਘ ਸਾਬੀ ਵਲੋਂ ਪਿੰਡ ਨੌਸ਼ਹਿਰਾ ਪੱਤਣ ਵਿਖੇ ਕਾਂਗਰਸੀ ਵਰਕਰਾਂ ਤੇ ਆਗੂਆਂ ਨਾਲ ਕੀਤੀ ਮੀਟਿੰਗ ਦੌਰਾਨ ਗੱਲਬਾਤ ਕਰਦੇ ਹੋਏ ਸਾਂਝੀ ਕੀਤੀ ਗਈ | ਉਨ੍ਹਾਂ ਕਿਹਾ ਕਿ ਮੁਕੇਰੀਆਂ ਹਲਕੇ ਦੇ ਕੁਦਰਤੀ ਸਰੋਤ ਲੁੱਟੇ ਜਾ ਰਹੇ ਹਨ ਤੇ ਇਸ ਲੁੱਟ ਨੂੰ ਅਸੀਂ ਹੋਰ ਬਰਦਾਸ਼ਤ ਨਹੀਂ ਕਰਾਂਗੇ | ਉਨ੍ਹਾਂ ਕਿਹਾ ਕਿ 10 ਅਪ੍ਰੈਲ ਦੇ ਜਨਤਕ ਇਕੱਠ ਉਪਰੰਤ ਹਾਜੀਪੁਰ ਟੀ-ਪੁਆਇੰਟ ਤੋਂ ਲੈ ਕੇ ਮਾਨਸਰ ਰੋਡ ਤੱਕ ਮਾਈਨਿੰਗ ਮਾਫ਼ੀਆ ਦੇ ਖ਼ਿਲਾਫ਼ ਪੈਦਲ ਮਾਰਚ ਵੀ ਕੱਢਿਆ ਜਾਵੇਗਾ | ਸ. ਸਾਬੀ ਨੇ ਕਿਹਾ ਕਿ ਖ਼ੁਦ ਨੂੰ ਆਮ ਘਰਾਂ ਦੇ ਦੱਸਣ ਵਾਲੇ ਮੌਜੂਦਾ ਸਰਕਾਰ ਦੇ ਵਿਧਾਇਕ-ਮੰਤਰੀ ਅਤੇ ਮੁੱਖ ਮੰਤਰੀ ਹੁਣ ਵਿਸ਼ੇਸ਼ ਕਿਸਮ ਦੇ ਖ਼ਾਸ ਲੋਕ ਬਣ ਚੁੱਕੇ ਹਨ ਅਤੇ ਇਨ੍ਹਾਂ ਖ਼ਾਸ ਲੋਕਾਂ ਦੀ ਹੁਣ ਇਕ ਹੀ ਨੀਤੀ ਹੈ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾ ਤੋਂ ਪਹਿਲਾ-ਪਹਿਲਾ ਜਿੰਨੀ ਵੀ ਲੁੱਟ ਕਰਕੇ ਆਪਣੇ ਦਿੱਲੀ ਦੇ ਆਕਾਵਾਂ ਦੇ ਖ਼ਜ਼ਾਨੇ ਭਰ ਸਕਣ ਉਹ ਭਰੇ ਜਾਣ ਕਿਉਂਕਿ ਆਉਂਦੀਆਂ ਚੋਣਾ ਵਿਚ ਹਾਰਨ ਤੋਂ ਉਪਰੰਤ ਇਸ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਨੇ ਕਿਸੇ ਨੂੰ ਲੱਭਣਾ ਹੀ ਨਹੀਂ ਹੈ | ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਤਦ ਤੱਕ ਜਾਰੀ ਰਹੇਗਾ ਜਦੋਂ ਤੱਕ ਹਲਕਾ ਮੁਕੇਰੀਆਂ ਅੰਦਰੋਂ ਨਜਾਇਜ਼ ਮਾਈਨਿੰਗ ਮਾਫ਼ੀਆ ਦੀ ਜੜ੍ਹ ਨਹੀਂ ਪੁੱਟ ਦਿੱਤੀ ਜਾਂਦੀ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਤੇ ਪ੍ਰਸ਼ਾਸਨ ਨੇ ਇਸ ਮਾਮਲੇ ਵਿਚ ਸੰਜੀਦਗੀ ਨਾ ਦਿਖਾਈ ਤਾਂ ਲੋਕ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਬਲਬੀਰ ਸਿੰਘ ਟੀਟਾ, ਮਹਿੰਦਰਪਾਲ ਸਿੰਘ ਰਿੰਕੂ ਸਰਪੰਚ ਭੱਟੀਆਂ ਰਾਜਪੂਤਾਂ, ਨੰਬਰਦਾਰ ਬਲਜੀਤ ਸਿੰਘ ਨੀਟਾ, ਕੁਲਬੀਰ ਸਿੰਘ ਬੱਬਾ, ਮਨਮੋਹਨ ਸ਼ਰਮਾ, ਨਿੱਕੂ ਸਰਪੰਚ ਕੋਲੀਆਂ, ਰਾਜ ਕੁਮਾਰ ਛੰਨਾ ਰਾਏ, ਲਖਬੀਰ ਸਿੰਘ ਮਾਨਾ, ਤੇਜਿੰਦਰ ਪਾਲ ਸਿੰਘ ਬੱਬਲ ਸਰਪੰਚ ਗੋਦੜਾ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਤੇ ਆਗੂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ 'ਚ 1 ਦੀ ਮੌਤ, 1 ਜ਼ਖਮੀ ਅਗਲੀ ਖ਼ਬਰ ਅਕਾਲੀ ਦਲ ਨੇ ਵਰਿੰਦਰ ਗਿੱਲ, ਸੁਖਵਿੰਦਰ ਰਿਆੜ ਤੇ ਮੁਕੇਸ਼ ਹਰਿਆਣਾ ਨੂੰ ਦਿੱਤੀਆਂ ਜ਼ਿੰਮੇਵਾਰੀਆਂ
Ad Position 24